ਖੁੱਲੇ ਬੋਰਵੈੱਲਾਂ ਨੇ ਪਾਈਆਂ ਪ੍ਰਸ਼ਾਸਨ ਨੂੰ ਭਾਜੜਾਂ!!

Last Updated: Jun 13 2019 10:21
Reading time: 0 mins, 39 secs

ਤਿਹਵੀਰ ਦੀ ਮੌਤ ਨੇ ਸੂਬੇ ਵਿੱਚ ਮੌਜੂਦ ਖ਼ੁੱਲੇ ਬੋਰਵੈੱਲਾਂ ਦੀ ਨਿਸ਼ਾਨਦੇਹੀ ਕਰਨ ਅਤੇ ਉਨ੍ਹਾਂ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਏਅਰ ਕੰਡੀਸ਼ਨ ਦਫ਼ਤਰਾਂ 'ਚੋਂ ਬਾਹਰ ਨਿੱਕਲਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਹੁਕਮ ਮਿਲਣ ਦੇ ਬਾਅਦ ਹੋਰਨਾਂ ਸੂਬਿਆਂ ਵਾਂਗ ਪਟਿਆਲਾ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਹੁਕਮ ਮਿਲਣ ਦੇ ਬਾਅਦ ਡਿਪਟੀ ਕਮਿਸ਼ਨਰ ਤੇ ਤਹਿਸੀਲਦਾਰ ਪੱਧਰ ਦੇ ਅਧਿਕਾਰੀਆਂ ਨੂੰ ਵੀ ਗਰਮਾ ਗਰਮ ਲੂਅ ਵਿੱਚ ਘੁੰਮਣਾ ਪੈ ਰਿਹਾ ਹੈ। 

ਪੰਜਾਬ ਸਰਕਾਰ ਦੇ ਹੁਕਮ ਮਿਲਣ ਦੇ ਮਹਿਜ਼ 24 ਘੰਟੇ ਦੇ ਅੰਦਰ ਅੰਦਰ ਹੀ ਜਿਲ੍ਹਾ ਪ੍ਰਸਾਸਨ ਨੇ ਪਾਤੜਾਂ ਹਲਕੇ ਵਿੱਚ ਚਾਰ ਖ਼ੁੱਲੇ ਬੋਰਵੱਲਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀ ਲਗਾਤਰ ਪਬਲਿਕ ਦੇ ਨਾਮ ਸੰਦੇਸ਼ ਜਾਰੀ ਕਰ ਰਹੇ ਹਨ ਕਿ, ਉਹ ਆਪੋ ਆਪਣੇ ਖ਼ੇਤਾਂ ਵਿੱਚ ਮੌਜੂਦ ਉਨ੍ਹਾਂ ਬੋਰ ਵੱਲਾਂ ਨੂੰ ਤੁਰੰਤ ਬੰਦ ਕਰਨ ਜਿਹੜੇ ਕਿ, ਹੁਣ ਵਰਤੋਂ ਨਹੀਂ ਹਨ।