ਆਖ਼ਰ ਫ਼ਤਿਹਵੀਰ ਦੀ ਮੌਤ ਨੇ ਖ਼ੋਲ੍ਹ ਹੀ ਦਿੱਤੀਆਂ ਕੈਪਟਨ ਸਰਕਾਰ ਦੀਆਂ ਅੱਖਾਂ !!!

Last Updated: Jun 12 2019 19:56
Reading time: 0 mins, 55 secs

ਲੱਗਦੈ, ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਉਦੋਂ ਤੱਕ ਨਹੀਂ ਖੁੱਲ੍ਹਦੀਆਂ ਜਦੋਂ ਤੱਕ ਕਿ ਕੋਈ ਇਨਸਾਨੀ ਬਲੀ ਨਹੀਂ ਦਿੱਤੀ ਜਾਂਦੀ। ਜੇਕਰ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਕੈਪਟਨ ਸਰਕਾਰ ਉਹ ਕੰਮ ਬਹੁਤ ਪਹਿਲਾਂ ਹੀ ਕਰ ਚੁੱਕੀ ਹੁੰਦੀ, ਜਿਹੜਾ ਕੰਮ ਉਸ ਨੇ ਅੱਜ ਕੀਤਾ ਹੈ, ਘੱਟੋ ਘੱਟ ਫ਼ਹਿਤਵੀਰ ਦੀ ਮੌਤ ਤੋਂ ਪਹਿਲਾਂ ਤਾਂ ਜ਼ਰੂਰ। ਸੁਣਿਐ ਕਿ, ਕੈਪਟਨ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਬਾਅਦ ਸੂਬੇ ਦੇ 45 ਖੁੱਲ੍ਹੇ ਬੋਰਵੈਲਾਂ ਨੂੰ ਅੱਜ ਪਹਿਲੇ ਦਿਨ ਹੀ ਬੰਦ ਕਰ ਦਿੱਤਾ ਗਿਆ ਹੈ। 

ਗੱਲ ਕਰੀਏ ਜੇਕਰ ਸਿਆਸੀ ਮਾਹਿਰਾਂ ਦੀ ਤਾਂ, ਪੰਜਾਬ ਸਰਕਾਰ ਨੂੰ ਅਜਿਹੇ ਹੁਕਮ ਦੇਣ ਲਈ ਫ਼ਤਿਹਵੀਰ ਦੀ ਮੌਤ ਨੇ ਮਜਬੂਰ ਕੀਤਾ ਹੈ, ਵਰਨਾ ਇਹੋ ਜਿਹੇ ਹਜ਼ਾਰਾਂ ਬੋਰਵੈਲ ਤਾਂ ਪਿਛਲੇ ਕਈ ਦਹਾਕਿਆਂ ਤੋਂ ਚਾਚੀ ਤਾੜਕਾ ਵਾਂਗ ਮੂੰਹ ਖੋਲ੍ਹੀ ਖੜ੍ਹੇ ਹਨ। ਕਾਬਿਲ-ਏ-ਗੌਰ ਹੈ ਕਿ, ਫ਼ਤਿਹ ਦੀ ਮੌਤ ਦੇ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਤਮਾਮ ਡਿਪਟੀ ਕਮਿਸ਼ਨਰਾਂ ਦੇ ਨਾਮ ਹੁਕਮ ਦੇ ਦਿੱਤਾ ਸੀ ਕਿ, ਉਹ ਆਪੋ ਆਪਣੇ ਇਲਾਕੇ ਵਿੱਚੇ ਉਨ੍ਹਾਂ ਬੋਰਵੈਲਾਂ ਨੂੰ ਤੁਰੰਤ ਬੰਦ ਕਰਵਾਉਣ ਜਿਹੜੇ ਕਿ, ਵਰਤੋਂ ਵਿੱਚ ਨਾ ਹੋਣ ਦੇ ਬਾਵਜੂਦ ਵੀ ਖੁੱਲ੍ਹੇ ਪਏ ਹੋਏ ਹਨ। ਅਗਲਿਆਂ ਨੇ 45 ਨੂੰ ਪਹਿਲੇ ਦਿਨ ਹੀ ਬੰਦ ਕਰਕੇ ਸਾਬਤ ਕਰ ਦਿੱਤਾ ਹੈ ਕਿ, ਸਰਕਾਰ ਕੁਝ ਵੀ ਕਰ ਸਕਦੀ ਹੈ, ਜੇਕਰ ਨੀਅਤ ਸਾਫ਼ ਹੋਵੇ ਤਾਂ।