ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੀ ਇਕੱਤਰਤਾ ਹੋਈ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 19:09
Reading time: 0 mins, 39 secs

ਅੱਜ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਮੈਨੇਜਮੈਂਟ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੈੱਸਟ ਹਾਊਸ ਵਿਖੇ ਨਾਂਦੇੜ ਵਿਖੇ ਹੋਈ। ਇਸ ਸਬੰਧੀ ਸ਼੍ਰੀ ਹਜ਼ੂਰ ਸਾਹਿਬ ਤੋਂ ਜਾਣਕਾਰੀ ਦਿੰਦਿਆਂ ਬੋਰਡ ਦੇ ਪ੍ਰਸ਼ਾਸਨਿਕ ਅਧਿਕਾਰੀ ਸਰਦਾਰ ਡੀ ਪੀ ਸਿੰਘ ਚਾਵਲਾ ਨੇ ਦੱਸਿਆ ਕਿ ਅੱਜ ਦੀ ਇਕੱਤਰਤਾ ਦੀ ਪ੍ਰਧਾਨਗੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਕੀਤੀ , ਇਸ ਮੌਕੇ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਚਾਵਲਾ ਨੇ ਦੱਸਿਆ ਕਿ ਇਸ ਮੌਕੇ ਬੋਰਡ ਦੇ ਮੀਤ ਪ੍ਰਧਾਨ ਵੱਜੋ ਗੁਰਿੰਦਰ ਸਿੰਘ ਜੀ ਬਾਵਾ ਮੁੰਬਈ, ਸਕੱਤਰ ਵਜੋਂ ਰਵਿੰਦਰ ਸਿੰਘ ਜੀ ਬੁੰਗਈ, ਗੁਲਾਬ ਸਿੰਘ ਕੰਧਾਰਵਾਲੇ ਮੈਂਬਰ, ਨੌਨਿਹਾਲ ਸਿੰਘ ਜਹਾਂਗੀਰਵਾਲੇ ਮੈਂਬਰ, ਦਵਿੰਦਰ ਸਿੰਘ ਮੋਟਰਾਵਾਲੇ ਮੈਂਬਰ ਚੁਣੇ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਂਵਾਲ, ਮਨਪ੍ਰੀਤ ਸਿੰਘ ਕੁੰਜੀਵਾਲੇ, ਗੁਰਮੀਤ ਸਿੰਘ ਮਹਾਜਨ, ਪਰਮਜੋਤ ਸਿੰਘ ਚਾਹਲ,ਗੁਰਿੰਦਰ ਸਿੰਘ, ਗੁਰਦੀਪ ਸਿੰਘ ਭਾਟੀਆ ,ਰਘੁਜੀਤ ਸਿੰਘ ਵਿਰਕ ਵੀ ਹਾਜ਼ਰ ਸਨ।