ਕੈਨੇਡਾ ਨੇ ਕਿਹਾ ਸਿੱਧੂ ਮੂਸੇ ਵਾਲਾ ਜਨਤਕ ਸੁਰੱਖਿਆ ਲਈ ਖ਼ਤਰਾ (ਨਿਊਜ਼ਨੰਬਰ ਖਾਸ ਖ਼ਬਰ)

Last Updated: Jun 12 2019 12:48
Reading time: 0 mins, 47 secs

ਹਮੇਸ਼ਾ ਭੜਕੀਲੇ ਗੀਤ ਗਾਉਣ ਕਾਰਨ ਵਿਵਾਦਾਂ 'ਚ ਰਹਿਣ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ l ਸਿੱਧੂ ਮੂਸੇ ਵਾਲਾ ਨੇ ਕਨੇਡਾ ਦੇ ਸਰੀ ਵਿੱਚ ਇੱਕ ਭੰਗੜਾ ਕੰਪੀਟੀਸ਼ਨ 5X Festival ਵਿੱਚ ਗਾਉਣਾ ਸੀ ਪਰ ਸਰੀ ਪ੍ਰਸ਼ਾਸ਼ਨ ਨੇ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਕਿਹਾ ਕਿ ਜੇਕਰ ਉਨ੍ਹਾਂ ਨੇ ਇਸ ਪ੍ਰੋਗਰਾਮ ਲਈ ਪਰਮਿਟ ਲੈਣਾ ਹੈ, ਤਾ ਸਿੱਧੂ ਮੂਸੇ ਵਾਲਾ ਦਾ ਨਾ ਲਿਸਟ ਵਿੱਚੋਂ ਬਾਹਰ ਕੱਢਣਾ ਪਵੇਗਾ l ਸਰੀ ਪ੍ਰਸ਼ਾਸ਼ਨ ਨੇ ਪ੍ਰਬੰਧਕ ਨੂੰ ਕਿਹਾ ਕਿ ਸਿੱਧੂ ਮੂਸੇ ਵਾਲਾ ਜਨਤਕ ਸੁਰੱਖਿਆ ਲਈ ਇੱਕ ਖਤਰਾ ਹੈ ਇਸ ਲਈ ਉਹ ਉਸ ਨੂੰ ਗਾਉਣ ਦੀ ਇਜਾਜਤ ਨਹੀਂ ਦੇ ਸਕਦੇ l ਇਸ ਮਾਮਲੇ ਵਿੱਚ ਪ੍ਰੋਗਰਾਮ ਦੇ ਪ੍ਰਬੰਧਕ ਸਰੀ ਪੁਲਿਸ ਨਾਲ ਸਹਿਮਤ ਹੁੰਦੇ ਹੋਏ ਸਿੱਧੂ ਮੂਸੇ ਵਾਲੇ ਦਾ ਨਾਮ ਲਿਸਟ ਵਿੱਚੋਂ ਕੱਢਣ ਲਈ ਮੰਨ ਗਏ l ਦੱਸਦੇ ਚਲੀਏ ਕਿ ਪੰਜਾਬ ਵਿੱਚ ਵੀ ਸਿੱਧੂ ਮੂਸੇ ਵਾਲੇ ਦਾ ਭੜਕੀਲੇ ਗਾਣੇ ਗਾਉਣ ਤੇ ਆਲੋਚਨਾ ਹੁੰਦੀ ਆਈ ਹੈ, ਪਰ ਸਿੱਧੂ ਮੂਸੇ ਵਾਲੇ ਨੇ ਹਾਲੇ ਤੱਕ ਆਪਣੇ ਐਦਾਂ ਦੇ ਗੀਤ ਗਾਉਣ ਵਾਲੇ ਨਜਰੀਏ ਨੂੰ ਨਹੀਂ ਬਦਲਿਆ ਹੈ l