ਲੋੜਵੰਦ ਟਰਾਈ ਸਾਈਕਲ ਜਾਂ ਸੁਣਨ ਵਾਲੀ ਮਸ਼ੀਨ ਲੈਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ ਵਿਖੇ ਪਹੁੰਚ ਕਰੇ

Last Updated: Jun 12 2019 12:18
Reading time: 0 mins, 25 secs

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵੱਲੋਂ ਲੋੜਵੰਦ ਔਰਤ ਜੋ ਕੰਨਾਂ ਤੋਂ ਬੋਲੀ ਸੀ ਨੂੰ ਸੁਣਨ ਵਾਲੀ ਮਸ਼ੀਨ ਦਿੱਤੀ ਗਈ। ਇਸ ਮੌਕੇ ਜਸਬੀਰ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਵਿਅਕਤੀ ਜਿਸਨੂੰ ਟਰਾਈ ਸਾਈਕਲ ਦੀ ਲੋੜ ਹੋਵੇ ਜਾਂ ਕੰਨਾਂ ਵਾਲੀ ਮਸ਼ੀਨ ਦੀ ਲੋੜ ਹੋਵੇ ਉਸਦੀ ਲੋੜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਕੀਤੀ ਜਾਵੇਗੀ। ਇਸ ਲਈ ਲੋੜਵੰਦ ਵਿਅਕਤੀ ਸਥਾਨਕ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫਤਰ, ਕਮਰਾ ਨੰਬਰ 113, 114 (ਗਰਾਊਂਡ ਫਲੋਰ), ਏ ਬਲਾਕ, ਨਿਊ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।