1.50 ਲੱਖ ਹੈਕਟੇਅਰ ਭੂਮੀ 'ਤੇ ਮੱਕੀ ਦੀ ਫਸਲ ਦੀ ਬਿਜਾਈ ਦਾ ਟੀਚਾ - ਵਿਧਾਇਕ ਪਾਹੜਾ

Last Updated: Jun 12 2019 11:28
Reading time: 0 mins, 55 secs

ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਰਨ ਲਈ ਵਚਨਬੱਧ ਹੈ ਤੇ ਕਿਸਾਨੀ ਹਿੱਤ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ। ਉਨਾਂ ਦੱਸਿਆ ਕਿ ਸਥਾਈ ਜਲ ਪ੍ਰਬੰਧਨ ਵੱਲ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਸਰਕਾਰ ਵੱਲੋਂ "ਤੰਦਰੁਸਤ ਪੰਜਾਬ ਮਿਸ਼ਨ" ਤਹਿਤ ਮੱਕੀ ਦੀ ਫ਼ਸਲ 'ਤੇ ਤੁਪਕਾ ਸਿੰਚਾਈ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 1.50 ਲੱਖ ਹੈਕਟੇਅਰ ਭੂਮੀ 'ਤੇ ਮੱਕੀ ਦੀ ਫ਼ਸਲ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸੀਜ਼ਨ ਦੌਰਾਨ 1000 ਏਕੜ ਭੂਮੀ ਵਿੱਚ ਮੱਕੀ ਦੀ ਫ਼ਸਲ 'ਤੇ ਮਾਈਕ੍ਰੋ ਸਿੰਚਾਈ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ 4 ਮਾਈਕ੍ਰੋ ਸਿੰਜਾਈ ਕੰਪਨੀਆਂ ਵੱਲੋਂ ਮੱਕੀ ਦੀ ਫ਼ਸਲ 'ਤੇ ਤੁਪਕਾ ਸਿੰਚਾਈ ਸਬੰਧੀ ਹਰੇਕ 10 ਏਕੜ ਖੇਤਰ ਵਿੱਚ ਨਮੂਨੇ/ਨੁਮਾਇਸ਼ਾਂ ਵੀ ਲਗਾਈਆਂ ਜਾਣਗੀਆਂ।  
ਆਉਣ ਵਾਲੇ ਸਾਲਾਂ ਵਿੱਚ ਸੂਬੇ ਨੂੰ ਦਰਪੇਸ਼ ਆਉਣ ਵਾਲੀਆਂ ਸੰਭਾਵਿਤ ਜਲ ਸਰੋਤ ਚੁਣੌਤੀਆਂ ਦੇ ਮੱਦੇਨਜ਼ਰ ਉਨ੍ਹਾਂ ਅਧਿਕਾਰੀਆਂ ਨੂੰ ਫ਼ਸਲ ਦੀ ਸਿੰਚਾਈ ਦੇ ਹੋਰ ਵਿਕਲਪਾਂ 'ਤੇ ਸਖ਼ਤ ਕਾਰਜ ਕਰਨ ਲਈ ਵੀ ਕਿਹਾ। ਤੁਪਕਾ ਸਿੰਚਾਈ ਪ੍ਰਣਾਲੀ ਨਾਲ ਸਿਰਫ਼ ਪਾਣੀ ਦੀ ਬੱਚਤ ਹੀ ਨਹੀਂ ਹੋਵੇਗੀ ਸਗੋਂ ਇਸ ਨਾਲ ਫ਼ਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਵਿਭਾਗ ਇਹ ਮੁਹਿੰਮ ਵੱਡੇ ਪੱਧਰ 'ਤੇ ਸ਼ੁਰੂ ਕਰਨ ਲਈ ਤਿਆਰ ਹੈ।