ਵਧੀਕ ਡਿਪਟੀ ਕਮਿਸ਼ਨਰ ਸੰਧੂ ਦਾ ਗੰਨਮੈਨ 'ਪਦਉਨੱਤ'

Last Updated: Jun 12 2019 11:02
Reading time: 0 mins, 27 secs

ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ)ਵੱਲੋਂ ਰਜੇਸ਼ ਕੁਮਾਰ ਸ਼ਰਮਾ ਨੂੰ ਹੌਲਦਾਰ ਤੋਂ ਏ.ਐਸ.ਆਈ ਪਦਉਨੱਤ ਹੋਣ ਤੇ ਸਟਾਰ ਲਗਾਏ ਗਏ। ਉਨਾਂ ਰਜੇਸ਼ ਸ਼ਰਮਾ ਨੂੰ ਭਵਿੱਖ ਲਈ ਸ਼ੁੱਭਾਕਮਨਾਵਾਂ ਦਿੰਦਿਆਂ ਮਿਹਨਤ ਤੇ ਲਗਨ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਰਜੇਸ਼ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਵਧੀਕ ਡਿਪਟੀ ਕਮਿਸ਼ਨਰ ਨਾਲ ਗੰਨਮੈਨ ਵਜੋਂ ਸੇਵਾਵਾਂ ਨਿਭਾ ਰਿਹਾ ਹੈ, ਅਤੇ ਦਿਨ-ਰਾਤ ਪੂਰੀ ਮਿਹਨਤ ਨਾਲ ਆਪਣੇ ਫਰਜ ਅਦਾ ਕਰਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਫਤਰ ਦਾ ਸਟਾਫ ਮੈਂਬਰ ਕੁਲਵਿੰਦਰ ਸਿੰਘ ਰੀਡਰ, ਲਖਵਿੰਦਰ ਸਿੰਘ ਜ਼ਿਲਾ ਨਾਜਰ, ਸ੍ਰੀਮਤੀ ਬਲਵਿੰਦਰ ਕੋਰ ਸਟੈਨੋ, ਪ੍ਰਬੋਧ ਚੰਦਰ, ਗੁਰਜਿੰਦਰ ਸਿੰਘ, ਰਾਹੁਲ ਸ਼ਰਮਾ ਵੀ ਮੋਜੂਦ ਸਨ।