ਅਦਾਲਤ 'ਚ ਨਹੀਂ ਹੋਏ ਪੇਸ਼, 5 ਜਣੇ ਭਗੋੜਾ ਕਰਾਰ !

Last Updated: Jun 12 2019 11:14
Reading time: 0 mins, 58 secs

ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਜਣਿਆ ਨੂੰ ਭਗੋੜਾ ਕਰਾਰ ਦਿਤਾ ਹੈ। ਇਹ ਸਾਰੇ ਜਣੇ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਦੇ ਵਖ-ਵਖ ਪਿੰਡਾਂ ਨਾਲ ਸਬੰਧਤ ਹਨ। ਪੁਲਿਸ ਨੇ ਇਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਕਾਬੂ ਕਰਨ ਦੀ ਕਾਰਵਾਈ ਅਰੰਭੀ ਹੈ। ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ ਵੱਲੋਂ ਵਖ-ਵਖ ਕੋਰਟ ਮਾਮਲਿਆਂ ਦੌਰਾਨ ਅਦਾਲਤ ਦੇ ਪੇਸ਼ ਹੋਣ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਕਰਦੇ ਅਦਾਲਤ 'ਚ ਪੇਸ਼ ਨਹੀਂ ਹੋਏ ਜਿਸਦੇ ਚਲਦਿਆਂ ਅਬੋਹਰ ਦੀ ਅਦਾਲਤ ਸ਼੍ਰੀ ਦਲੀਪ ਕੁਮਾਰ ਨੇ 5 ਜਣਿਆ ਨੂੰ ਭਗੋੜਾ ਕਰਾਰ ਦਿਤਾ ਹੈ। ਮਾਨਯੋਗ ਜੱਜ ਦੇ ਰੀਡਰ ਵਿਜੈ ਕੁਮਾਰ ਦੇ ਬਿਆਨਾਂ 'ਤੇ ਥਾਣਾ ਸਿਟੀ 1 ਅਬੋਹਰ ਨੇ ਅਧੀਨ ਧਾਰਾ 174-ਏ ਅਧੀਨ ਵਖ-ਵਖ ਮੁਕੱਦਮੇ ਦਰਜ ਕੀਤੇ ਹਨ। ਪੁਲਿਸ ਵੱਲੋਂ ਦਰਜ ਮੁਕੱਦਮੇ ਅਨੁਸਾਰ ਭਗੋੜੇ ਕਰਾਰ ਦਿੱਤੇ ਜਾਣ ਵਾਲਿਆਂ 'ਚ ਬਾਬੂ ਰਾਮ ਪੁੱਤਰ ਲੂਨਾ ਰਾਮ ਵਾਸੀ ਗਲੀ ਨੰਬਰ 1 ਨਵੀ ਆਬਾਦੀ ਅਬੋਹਰ, ਭੀਮ ਸੈਨ ਪੁੱਤਰ ਖਿਆਲੀ ਰਾਮ ਵਾਸੀ ਪਿੰਡ ਬਜੀਦਪੁਰ ਕੱਟਿਆਵਾਲੀ, ਮੰਗਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਨੇੜੇ ਸਨ ਫਲਾਵਰ ਸਕੂਲ ਗਾਲੀ ਨੰਬਰ 5 ਧਰਮ ਨਗਰੀ ਅਬੋਹਰ, ਰਾਕੇਸ਼ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਬਜੀਦਪੁਰ ਭੋਮਾ ਥਾਣਾ ਬਹਾਵਵਾਲਾ ਅਤੇ ਰਾਕੇਸ਼ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਕਾਲਾ ਟਿੱਬਾ ਸੀਤੋ ਰੋਡ ਅਬੋਹਰ ਸ਼ਾਮਲ ਹਨ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਇਨ੍ਹਾਂ ਦੀ ਗਿਰਫਤਾਰੀ ਲਈ ਕਾਰਵਾਈ ਅਰੰਭੀ ਹੈ।