ਤੇ ਹੁਣ ਬਠਿੰਡਾ ਪੁਲਿਸ ਕਰਿਆ ਕਰੇਗੀ ਯੋਗਾ

Last Updated: Jun 11 2019 18:16
Reading time: 0 mins, 35 secs

ਪੁਲਿਸ ਦੀ ਨੌਕਰੀ ਬੜੀ ਸਖ਼ਤ ਅਤੇ ਤਣਾਅਪੂਰਨ ਹੁੰਦੀ ਹੈ ਜਿਸ ਕਰਕੇ ਪੁਲਿਸ ਮੁਲਾਜ਼ਮ ਕਾਫੀ ਤਣਾਅ ਵਿੱਚ ਰਹਿੰਦੇ ਹਨ। ਇਸ ਤਣਾਅ ਤੋਂ ਮੁਕਤੀ ਪਾਉਣ ਲਈ ਬਠਿੰਡਾ ਪੁਲਿਸ ਨੇ 11 ਰੋਜ਼ਾ ਯੋਗ ਕੈਂਪ ਦਾ ਆਯੋਜਨ ਕੀਤਾ ਹੈ। ਇਸ ਕੈਂਪ ਬਾਰੇ ਜ਼ਿਲ੍ਹਾ ਬਠਿੰਡਾ ਦੇ ਪੁਲਿਸ ਮੁਖੀ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਯੋਗ ਸੇਵਾ ਸੰਮਤੀ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਵੱਲੋਂ 11 ਰੋਜ਼ਾ ਯੋਗ ਕੈਂਪ ਸਵੇਰੇ 5 ਤੋਂ 6 ਵਜੇ ਤੱਕ ਲੱਗਿਆ ਕਰੇਗਾ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇਹ ਯੋਗ ਕੈਂਪ 21 ਜੂਨ ਵਿਸ਼ਵ ਯੋਗ ਦਿਵਸ ਤੱਕ ਚੱਲੇਗਾ। ਇਸ ਮੌਕੇ ਯੋਗ ਗੁਰੂ ਬਾਂਸਲ ਵੱਲੋਂ ਕੈਂਪ ਵਿੱਚ ਭਾਗ ਲੈਣ ਵਾਲੇ ਮੁਲਾਜ਼ਮਾਂ ਨੂੰ ਯੋਗ ਆਸਣ ਦਾ ਅਭਿਆਸ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਤਣਾਅ ਮੁਕਤ ਜ਼ਿੰਦਗੀ ਜੀਣ ਦੇ ਢੰਗ ਤਰੀਕਿਆਂ ਬਾਰੇ ਦੱਸਿਆ ਗਿਆ।