ਵਕੀਲ ਕੋਲੋਂ ਰਿਸ਼ਵਤ ਲੈਣ ਵਾਲਾ ਪਟਵਾਰੀ ਮੁਅੱਤਲ

Last Updated: Jun 11 2019 17:51
Reading time: 0 mins, 38 secs

ਗਿੱਦੜਬਾਹਾ ਦੇ ਵਿੱਚ ਇੱਕ ਵਕੀਲ ਕੋਲੋਂ ਰਿਸ਼ਵਤ ਲੈਣ ਵਾਲੇ ਇੱਕ ਪਟਵਾਰੀ ਨੂੰ ਵਾਇਰਲ ਸੋਸ਼ਲ ਮੀਡੀਆ ਆਡੀਓ ਦੇ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਪਟਵਾਰੀ ਦੀ ਪਹਿਚਾਣ ਗਿੱਦੜਬਾਹਾ ਵਿਖੇ ਤਾਇਨਾਤ ਸ਼ੁਬਮ ਬਾਂਸਲ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਹਰਦੀਪ ਸਿੰਘ ਭੰਗਾਲ ਦੇ ਵੱਲੋਂ ਕਿਸੇ ਜ਼ਮੀਨ ਦੇ ਇੰਤਕਾਲ ਕਰਵਾਏ ਗਏ ਸਨ ਅਤੇ ਇਸ ਕੰਮ ਲਈ ਪਟਵਾਰੀ ਸ਼ੁਬਮ ਬਾਂਸਲ ਨੇ 500 ਰੁਪਏ ਦੀ ਮੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਪਟਵਾਰੀ ਨੂੰ ਇਹ ਪੈਸੇ ਦੇ ਦਿੱਤੇ ਅਤੇ ਬਾਅਦ ਵਿੱਚ ਪੈਸੇ ਲੈਣ ਦੀ ਗੱਲਬਾਤ ਨੂੰ ਇੱਕ ਫੋਨ ਕਾਲ ਦੇ ਜਰੀਏ ਰਿਕਾਰਡ ਕਰ ਲਿਆ। ਇਸਦੇ ਬਾਅਦ ਇਹ ਵਾਇਰਲ ਆਡੀਓ ਦੇ ਵਿੱਚ ਪਟਵਾਰੀ ਵੱਲੋਂ ਪੈਸੇ ਲੈਣ ਦੀ ਗੱਲ ਕਬੂਲ ਕਰਨ ਦੇ ਬਾਅਦ ਗਿੱਦੜਬਾਹਾ ਦੇ ਤਹਿਸੀਲਦਾਰ ਗੁਰਮੇਲ ਸਿੰਘ ਨੇ ਪਟਵਾਰੀ ਨੂੰ ਮੁਅੱਤਲ ਕਰ ਜਾਂਚ ਦੇ ਹੁਕਮ ਦੇ ਦਿੱਤੇ ਹਨ।