ਐਮ ਐਮ ਸਿੰਘ ਚੀਮਾ ਤੇ ਚੇਅਰਮੈਨ ਚੀਮਾ ਨੇ ਸੁਰਿੰਦਰ ਸਿੰਘ ਨੂੰ ਲਾਏ ਤਰੱਕੀ ਦੇ ਸਟਾਰ !!!

Last Updated: Jun 08 2019 15:02
Reading time: 0 mins, 42 secs

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਅਤੇ ਉੱਘੇ ਟਰੇਡ ਯੂਨੀਅਨਿਸਟ ਆਗੂ ਸਰਦਾਰ ਐਮ ਐਮ ਸਿੰਘ ਚੀਮਾ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਅੱਜ ਪੰਜਾਬ ਪੁਲਿਸ ਦੇ ਹੌਲਦਾਰ ਨੂੰ ਮਿਲੀ ਵਿਭਾਗ ਵਿੱਚ ਤਰੱਕੀ ਦੇ ਦੌਰਾਨ ਏਐਸਆਈ ਬਣਨ ਤੇ ਸਟਾਰ ਲਗਾ ਕੇ ਥਾਣੇਦਾਰ ਦੀ ਜ਼ਿੰਮੇਵਾਰੀ ਦਾ ਕਾਰਜਭਾਰ ਸੌਂਪਿਆ।

ਚੇਅਰਮੈਨ ਚੀਮਾ ਦੇ ਪਰਸਨਲ ਸਕਿਉਰਿਟੀ ਅਫਸਰ ਸੁਰਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਪੁਲਿਸ ਵਿਭਾਗ ਵੱਲੋਂ ਥਾਣੇਦਾਰ ਬਣਾਇਆ ਗਿਆ ਹੈ ਜਿਸ  ਨੂੰ ਤਰੱਕੀ ਦਾ ਸਟਾਰ ਸਰਦਾਰ ਐਮ ਐਮ ਸਿੰਘ ਚੀਮਾ ਅਤੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਲਗਾਇਆ। ਇਸ ਮੌਕੇ ਸੁਰਿੰਦਰ ਸਿੰਘ ਨੇ ਏਐਸਆਈ ਬਣਨ ਤੇ ਜਿੱਥੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਉੱਥੇ ਸਰਦਾਰ ਚੀਮਾ ਦਾ ਵੀ ਆਭਾਰ ਜਤਾਇਆ ਜਿਸ ਤੇ ਚੇਅਰਮੈਨ ਚੀਮਾ ਨੇ ਨਵੇਂ ਬਣੇ ਥਾਣੇਦਾਰ ਨੂੰ ਵਧਾਈ ਦਿੱਤੀ ਉੱਥੇ ਸਰਦਾਰ ਚੀਮਾ ਨੇ ਉਸ ਦੀ ਹੋਰ ਤਰੱਕੀ ਦੀ ਕਾਮਨਾ ਵੀ ਕੀਤੀ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਭਰੋਸਾ ਵੀ ਦਿੱਤਾ।