ਸਟੂਡੈਂਟਸ-ਪੁਲਿਸ-ਕੈਡੇਟ ਪ੍ਰੋਗਰਾਮ ਦੌਰਾਨ ਸਾਂਝ ਕੇਂਦਰ ਪ੍ਰਤੀ ਕਾਲ ਸੈਂਟਰ ਸਟਾਫ਼ ਨੂੰ ਕੀਤਾ ਜਾਗਰੂਕ

Last Updated: Jun 08 2019 12:40
Reading time: 1 min, 7 secs

ਪੁਲਿਸ ਸਾਂਝ ਕੇਂਦਰ ਵੱਲੋਂ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਅਤੇ ਪੁਲਿਸ ਥਾਣੇ ਦੀ ਕਾਰਜਸ਼ੈਲੀ ਸਬੰਧੀ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਕੰਪੀਟੈਂਟ ਕਾਲ ਸੈਂਟਰ ਵਿਖੇ ਸਟੂਡੈਂਟਸ-ਪੁਲਿਸ-ਕੈਡੇਟ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਜਾਗਰੂਕਤਾ ਪ੍ਰੋਗਰਾਮ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਕਾਲ ਸੈਂਟਰ ਦੇ ਸਟਾਫ਼ ਅਤੇ ਲੜਕੇ-ਲੜਕੀਆਂ ਨੂੰ ਪੁਲਿਸ ਦੇ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਮੋਬਾਈਲ ਐਪਸ ਪੀ.ਪੀ ਸਾਂਝ, ਨੋ ਯੂਅਰ ਪੁਲਿਸ ਅਤੇ ਔਰਤਾਂ ਦੀ ਸੁਰੱਖਿਆ ਸਬੰਧੀ 'ਸ਼ਕਤੀ' ਐਪ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਡੀਐਸਪੀ ਪੁਲਿਸ ਸਕਿਉਰਿਟੀ ਰਘੁਬੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਕਰਨ ਦੇ ਨਾਲ ਇਨਸਾਨੀ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਅਤੇ ਨੁਕਸਾਨ ਸਬੰਧੀ ਜਾਗਰੂਕ ਕਰਦੇ ਹੋਏ ਨਸ਼ਿਆਂ ਰਹਿਤ ਸਮਾਜ ਸਿਰਜਣ ਦੀ ਅਪੀਲ ਕੀਤੀ। ਜਦਕਿ ਡੀਐਸਪੀ ਕਮਿਊਨਿਟੀ ਪੁਲਿਸਿੰਗ ਮਨਜੀਤ ਸਿੰਘ ਨੇ ਪੁਲਿਸ ਸਾਂਝ ਕੇਂਦਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ 27 ਤਰ੍ਹਾਂ ਦੀਆਂ ਸੇਵਾਵਾਂ ਸਬੰਧੀ ਕਾਲ ਸੈਂਟਰ ਦੇ ਸਟਾਫ਼ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਜਨਕ ਰਾਜ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਵਾਹਨ ਚਲਾਉਣ ਸਬੰਧੀ ਡਰਾਈਵਿੰਗ ਲਾਇਸੈਂਸ ਬਣਾਉਣ ਸਬੰਧੀ ਜਾਗਰੂਕ ਕੀਤਾ ਅਤੇ ਹੈਲਮਟ ਨਾ ਪਾਉਣ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਣਕਾਰੀ ਦਿੱਤੀ।

ਇਸ ਮੌਕੇ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਇੰਸਪੈਕਟਰ ਗੁਰਿੰਦਰ ਸਿੰਘ, ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਸਿਟੀ-2 ਇੰਸਪੈਕਟਰ ਬਲਬੀਰ ਕੌਰ, ਇੰਚਾਰਜ ਥਾਣਾ ਸਾਂਝ ਕੇਂਦਰ ਸਰਬਜੀਤ ਸਿੰਘ ਅਤੇ ਕੰਪੀਟੈਂਟ ਕਾਲ ਸੈਂਟਰ ਦੇ ਜਨਰਲ ਮੈਨੇਜਰ ਪਰਮਜੀਤ ਸਿੰਘ ਆਦਿ ਤੋਂ ਇਲਾਵਾ ਕਾਲ ਸੈਂਟਰ ਦੇ ਸਟਾਫ਼ ਮੈਂਬਰ ਵੀ ਮੌਜੂਦ ਸਨ।