ਰਾਜਸਥਾਨ ਤੋਂ ਨਸ਼ੇ ਦਾ ਪੰਜਾਬ 'ਚ ਆਉਣਾ ਜਾਰੀ, ਇੱਕ ਕਾਬੂ ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 06 2019 10:54
Reading time: 2 mins, 11 secs

ਸੂਬਾ ਸਰਕਾਰ ਦੀ ਹਦਾਇਤਾਂ 'ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਤਸਕਰੀ ਅਤੇ ਨਸ਼ਾ ਵੇਚਣ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਨੇੜਲੇ ਸੂਬਿਆਂ ਰਾਜਸਥਾਨ ਤੇ ਹਰਿਆਣਾ ਤੋ ਨਾਜਾਇਜ਼ ਸ਼ਰਾਬ,  ਭੁੱਕੀ-ਪੋਸਤ, ਨਸ਼ੀਲੀ ਗੋਲੀਆਂ ਦਾ ਪੰਜਾਬ 'ਚ ਆਉਣਾ ਜਾਰੀ ਹੈ, ਇਸਦਾ ਸਬੂਤ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਤੋ ਬਰਾਮਦ ਭਾਰੀ ਮਾਤਰਾ 'ਚ ਨਸ਼ੀਲੀ ਗੋਲੀਆਂ, ਭੁੱਕੀ ਹੈ। ਉਕਤ ਵਿਅਕਤੀ 'ਤੇ ਇਲਜ਼ਾਮ ਹੈ ਕਿ ਉਹ ਇਨ੍ਹਾਂ ਨਸ਼ਿਆਂ ਦੀ ਤਸਕਰੀ ਕਰਦਾ ਹੈ ਅਤੇ ਰਾਜਸਥਾਨ ਤੋ ਲਿਆ ਕੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਇਲਾਕੇ 'ਚ ਵੇਚਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ੇ 'ਤੇ ਠੱਲ ਪਾਉਣ ਲਈ ਮੁਹਿਮ ਚਲਾਈ ਹੋਈ ਹੈ, ਅਤੇ ਇਸਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਵੀ ਇਸਨੂੰ ਬੜੀ ਸਖਤੀ ਨਾਲ ਜ਼ਿਲ੍ਹੇ 'ਚ ਲਾਗੂ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਨਾਲ ਰਾਜਸਥਾਨ ਅਤੇ ਹਰਿਆਣਾ ਦੀ ਹੱਦ ਲਗਦੀ ਹੈ ਅਤੇ ਇਸ ਲਈ ਇਨ੍ਹਾਂ ਦੋਵੇਂ ਸੂਬਿਆਂ ਤੋ ਇਸ ਜ਼ਿਲ੍ਹੇ ਅਤੇ ਪੰਜਾਬ 'ਚ ਨਸ਼ੇ ਦੀ ਤਸਕਰੀ ਦਾ ਵੱਡਾ ਰਸਤਾ ਅਬੋਹਰ ਅਤੇ ਇਸਤੇ ਹੋਰ ਪਿੰਡਾਂ ਦੇ ਰਾਸਤੇ ਹਨ। ਬੇਸ਼ਕ ਪੁਲਿਸ ਵੱਲੋਂ ਇਨ੍ਹਾਂ ਰਾਸਤਿਆ 'ਤੇ ਗਸਤ, ਨਾਕੇ ਲਾਕੇ ਪੂਰੀ ਸਤਰਕਤਾ ਵਿਖਾਈ ਜਾਂਦੀ ਹੈ ਪਰ ਬਾਵਜੂਦ ਇਸਦੇ ਇਸ ਨਸ਼ਾ ਤਸਕਰੀ ਧੰਧੇ ਨਾਲ ਜੁੜੇ ਕਈ ਸ਼ਾਤਰ ਪੁਲਿਸ ਨੂੰ ਚਕਮਾ ਦੇਣ 'ਚ ਕਾਮਯਾਬ ਹੋ ਹੀ ਜਾਂਦੇ ਹਨ।

ਜੇਕਰ ਜਿਲ੍ਹਾ ਪੁਲਿਸ ਕਪਤਾਨ ਦੀਪਕ ਹਿਲੋਰੀ ਦੀ ਮੰਨੀਏ ਤਾਂ ਬੀਤੇ ਕੁਛ ਮਹੀਨਿਆਂ ਤੋ ਨਸ਼ੇ ਦੇ ਇਸ ਕਾਰੋਬਾਰ ਨੂੰ ਕੁਛ ਥਲ ਪਾਉਣ 'ਚ ਪੁਲਿਸ ਕਾਮਯਾਬ ਰਹੀ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸਤੇ ਠੱਲ ਪਾਈ ਜਾ ਸਕੇ। ਉਨ੍ਹਾਂ ਅਨੁਸਾਰ ਨਾਕੇ ਅਤੇ ਪੁਲਿਸ ਗਸਤ 'ਚ ਵਾਧਾ ਕੀਤਾ ਗਿਆ ਹੈ ਅਤੇ ਪੁਲਿਸ ਪੂਰੀ ਨਜਰ ਰਖੇ ਹੋਏ ਹੈ। ਹੋ ਸਕਦਾ ਹੈ ਕਿ ਇਹ ਪੁਲਿਸ ਸਖਤੀ ਦਾ ਹੀ ਅਸਰ ਹੈ ਕਿ ਥਾਣਾ ਸਦਰ ਅਬੋਹਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 5400 ਨਸ਼ੀਲੀ ਗੋਲੀਆਂ, 5 ਕਿੱਲੋ ਭੁੱਕੀ ਚੁਰਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਿਸ ਦੇ ਦਾਅਵੇ ਅਨੁਸਾਰ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਨ ਸਤਪਾਲ ਸਿੰਘ ਉਰਫ ਸੱਤਾ ਪੁੱਤਰ ਬਲਬੀਰ ਸਿੰਘ ਵਾਸੀ ਕਾਲਾ ਟਿੱਬਾ ਵੱਜੋ ਹੋਈ ਹੈ। ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ ਜਸਵਿੰਦਰ ਸਿੰਘ ਅਨੁਸਾਰ ਜੱਦ ਉਹ ਪੁਲਿਸ ਪਾਰਟੀ ਦੇ ਨਾਲ ਇਲਾਕੇ 'ਚ ਗਸਤ ਤੇ ਚੈਕਿੰਗ ਦੌਰਾਨ ਪਿੰਡ ਕਾਲਾ ਟਿੱਬਾ ਕੋਲ ਸਥਿਤ ਸੋਮਾ ਗਡਾਉਣ ਕੋਲ ਸਨ ਤਾਂ ਮੁਖਬਰ ਖ਼ਾਸ ਤੋ ਸੂਚਨਾ ਮਿਲੀ ਕਿ ਉਕਤ ਸਤਪਾਲ ਰਾਜਸਥਾਨ ਤੋ ਭੁੱਕੀ ਚੁਰਾ ਪੋਸਤ ਤੇ ਨਸ਼ੀਲੀ ਗੋਲੀਆਂ ਲਿਆ ਕੇ ਵੇਚਦਾ ਹੈ, ਜੋ ਹੁਣ ਵੀ ਇਹ ਸਾਮਾਨ ਲੈਕੇ ਪਿੰਡ ਆ ਰਿਹਾ ਹੈ, ਜੇਕਰ ਨਾਕਾਬੰਦੀ ਕਰਕੇ ਉਸਨੂੰ ਕਾਬੂ ਕੀਤਾ ਜਾਵੇ ਤਾਂ ਉਸਨੂੰ ਸਾਮਾਨ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਆਪਣੇ ਮੁਖਬਰ ਦੀ ਸੂਚਨਾ ਨੂੰ ਠੋਸ ਮੰਦਿਆ ਜੱਦ ਕਾਰਵਾਈ ਅਮਲ 'ਚ ਲਿਆਂਦੀ ਤਾਂ ਸਤਪਾਲ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਗਈ ਤਾਂ ਭੁੱਕੀ ਸਮੇਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ ਹੈ। ਜਿਸਤੇ ਉਸਦੇ ਖਿਲਾਫ਼ ਅਧੀਨ ਧਾਰਾ 15,22/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਅਬੋਹਰ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਮਜੱਦ ਮੁਲਜ਼ਮ ਤੋ ਪੁੱਛਗਿੱਛ ਜਾਰੀ ਹੈ ।