ਹਰਸਿਮਰਤ ਬਾਦਲ ਨੇ ਸੜਕ ਹਾਦਸੇ ਦੇ ਜ਼ਖਮੀਆਂ ਨੂੰ ਦਿੱਤੀ ਮੁੱਢਲੀ ਸਹਾਇਤਾ ਤੇ ਨਾਲ ਹੀ ਹੋਏ ਸੋਸ਼ਲ ਮੀਡੀਆ ਤੇ ਟ੍ਰੋਲ

ਸਾਡੇ ਦੇਸ਼ ਵਿੱਚ ਸੜਕ ਹਾਦਸੇ ਬਹੁਤ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਹੁੰਦੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਤੱਕ ਗੁਆ ਦਿੰਦੇ ਹਨ। ਸੜਕ ਹਾਦਸਿਆਂ ਵਿੱਚ ਜ਼ਖਮੀ ਵਿਅਕਤੀਆਂ ਦੀ ਜਾਨ ਜਾਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਉਨ੍ਹਾਂ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਨਹੀਂ ਮਿਲ ਪਾਉਂਦੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ 'ਚ ਦੇਰੀ ਹੋ ਜਾਂਦੀ ਹੈ।

ਬੀਤੀ ਰਾਤ ਪਿੰਡ ਕਾਲਝਰਾਨੀ ਕੋਲ ਸੜਕ ਵਿੱਚ ਹੋਏ ਵੱਡੇ ਟੋਏ ਕਾਰਨ ਇੱਕ ਪਰਿਵਾਰ ਜੋ ਕਿ ਸਕੂਟਰ ਤੇ ਘਰ ਜਾ ਰਿਹਾ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਮੌਕੇ ਇਸੇ ਰਸਤੇ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਗੁਜ਼ਰ ਰਹੇ ਸਨ। ਹਾਦਸੇ ਨੂੰ ਵੇਖ ਕੇ ਉਨ੍ਹਾਂ ਨੇ ਆਪਣੀਆਂ ਗੱਡੀਆਂ ਰੋਕੀਆਂ ਅਤੇ ਜ਼ਖਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਨਜ਼ਦੀਕ ਦੇ ਹਸਪਤਾਲ ਬਾਦਲ ਪਿੰਡ ਭੇਜ ਦਿੱਤਾ। ਜਿੱਥੇ ਇਸ ਕਦਮ ਦੀ ਸ਼ਲਾਘਾ ਹੋਣੀ ਬਣਦੀ ਸੀ ਉੱਥੇ ਹੀ ਕੇਂਦਰੀ ਮੰਤਰੀ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਹੇ ਹਨ।

ਇਸ ਟਰੋਲਿੰਗ ਦਾ ਕਾਰਨ ਹੈ ਕਿ ਜਦੋਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਟੋਏ ਕਾਰਨ ਰੋਜ਼ਾਨਾ ਸੜਕ ਹਾਦਸੇ ਹੁੰਦੇ ਹਨ ਤਾਂ ਉਨ੍ਹਾਂ ਨੇ ਡੀ.ਸੀ. ਨੂੰ ਕਾਲ ਕੀਤੀ ਤਾਂ ਉਹ ਉਨ੍ਹਾਂ ਨਾਲ ਗੱਲ ਅੰਗਰੇਜ਼ੀ ਭਾਸ਼ਾ ਵਿੱਚ ਕਰ ਰਹੇ ਸਨ ਪਰ ਗੱਲ ਕਰਦਿਆਂ-ਕਰਦਿਆਂ ਉਨ੍ਹਾਂ ਨੇ ਸਿਰਫ਼ ਇੱਕ ਗੱਲ ਪੰਜਾਬੀ ਵਿੱਚ ਕਹਿ ਦਿੱਤੀ ਕਿ "ਦੇਅਰ ਇਜ਼ ਅ ਬਿਗ ਟੋਆ ਇਨ ਦਾ ਸੜਕ" ਜਿਸ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਹੋਣਾ ਪਿਆ।

ਨਸ਼ੇ ਦੀ ਹਾਲਤ 'ਚ ਵੱਡੇ ਭਰਾ ਵੱਲੋਂ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੂਜਾ ਜ਼ਖਮੀ

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਫੈਕਟਰੀ ਰੋਡ ਤੇ ਘਰੇਲੂ ਕਲੇਸ਼ ਦੇ ਚੱਲਦਿਆਂ ਨਸ਼ੇ ਦੀ ਹਾਲਤ ਵਿੱਚ ਵੱਡੇ ਭਰਾ ਵੱਲੋਂ ਆਪਣੇ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ...

ਐਸਐਸਪੀ ਦਾ ਚੰਗਾ ਉਪਰਾਲਾ, ਸੋਸ਼ਲ ਮੀਡੀਆ ਤੇ ਹੋਏ ਲਾਈਵ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਵਿਡ-19 ਦੇ ਚਲਦੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਫਸਰਾਂ ਤੱਕ ਨਹੀਂ ਪਹੁੰਚ ਪਾ ਰਹੇ ਅਤੇ ਦੂਜੇ ਪਾਸੇ ਦਫਤਰਾਂ ਵਿੱਚ ਵੀ ਸਮਾਜਿਕ ਦੂਰੀ ਸਮੇਤ ਕੋਰੋਨਾ ਤੋਂ ਬਚਾਓ ਦੇ ਨਿਯਮਾਂ, ਹਦਾਇਤਾਂ ਦਾ ਪਾਲਨ ਕਰਨ ਕਰਕੇ ਲੋਕਾਂ ਨਾਲ ਰਾਫਤਾ ਕਾਇਮ ਕਰਨ 'ਚ ਅਫਸਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ...

ਕੀ ਨਜ਼ਰਅੰਦਾਜ਼ ਕੀਤਾ ਜਾ ਸਕਦੈ, ਡੇਰਾ ਸੱਚਾ ਸੌਦਾ ਦੇ ਪੱਖ਼ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂਕਿ, ਪਿਛਲੇ ਕੁਝ ਸਮੇਂ ਤੋਂ ਠੰਡੇ ਬਸਤੇ ਵਿੱਚ ਚੱਲੀ ਆ ਰਹੀ ਬੇਅਦਬੀਆਂ ਤੇ ਗੋਲੀਕਾਂਡਾਂ ਦੀ ਜਾਂਚ ਮੁੜ ਚਰਚਾ ਵਿੱਚ ਆ ਚੁੱਕੀ ਹੈ, ਪਰ ਬਾਵਜੂਦ ਇਸਦੇ ਅਜੇ ਵੀ ਕਈ ਅਣਸੁਲਝੇ ਸਵਾਲ ਹਨ, ਜਿਨ੍ਹਾਂ ਨੇ ਕਿ, ਸਿੱਖ਼ ਸਮਾਜ ਵਿੱਚ ਕਈ ਤਰ੍ਹਾਂ ਦੇ ਭੁਰਮ ਭੁਲੇਖ਼ੇ ਪੈਦਾ ਕਰਕੇ ਰੱਖ਼ ਦਿੱਤੇ ਹਨ। ...

ਸੂਬਾ ਸਰਕਾਰ 'ਤੇ ਅਕਾਲੀ ਦਲ ਨੇ ਕੱਢੀ ਭੜਾਸ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਦੌਰਾਨ ਜਿੱਥੇ ਕੁਝ ਲੋਕਾਂ ਦੀ ਸੇਵਾ ਭਾਵਨਾ, ਇਨਸਾਨੀਅਤ ਵੇਖੀ ਗਈ, ਪਰਖੀ ਗਈ ਉੱਥੇ ਹੀ ਕੁਝ ਸੌੜੀ ਸੋਚ ਦੇ ਲੋਕਾਂ ਨੇ ਆਪਣੀਆਂ ਜੇਬਾਂ ਵੀ ਭਰੀਆਂ ਹਨ, ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਮਾਮਲੇ ਸੋਸ਼ਲ ਮੀਡੀਆ 'ਤੇ ਆਉਂਦੇ ਰਹੇ ਹਨ ਅਤੇ ਅਜਿਹੇ 'ਚ ਪੰਜਾਬ ਵਿੱਚ ਵੀ ਸਿਆਸਤ ਇਸ ਨੂੰ ਲੈ ਕੇ ਗਰਮਾਈ ਹੋਈ ਹੈ। ...

ਜੰਗ ਨੂੰ ਖ਼ੇਡ ਨਾ ਸਮਝੋ, ਸੋਸ਼ਲ ਮੀਡੀਆ ਦੇ ਖਿਡਾਰੀਓਂ !!! (ਭਾਗ-2)

ਦੋਸਤੋ, ਮਾਹਿਰਾਂ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਕੱਲ੍ਹ ਦੱਸਿਆ ਕਿ, ਜਦੋਂ ਕਿਸੇ ਵੀ ਦੇਸ਼ ਦੀ ਜਨਤਾ ਜੰਗ ਲਈ ਤਿਆਰ ਅਤੇ ਤਤਪਰ ਹੋ ਜਾਂਦੀ ਹੈ ਤਾਂ, ਉਹ ਸਮੇਂ ਦੀਆਂ ਸਰਕਾਰਾਂ ਨੂੰ ਯੁੱਧ ਦੇ ਮੈਦਾਨ ਵਿੱਚ ਜਾਣ ਦਾ ਰਸਤਾ ਖ਼ੋਲ ਦਿੰਦੀ ਹੈ। ...

ਅਕਾਲੀਆਂ ਨੇ ਬੁਲਾਇਆ ਬੰਬੀਹਾ, ਕੱਸੀ 2022 ਦੀ ਤਿਆਰੀ, ਸੋਸ਼ਲ ਮੀਡੀਆ ਤੇ ਕਾਂਗਰਸ ਦੀ ਭੰਡਾਈ ਕੀਤੀ ਸ਼ੁਰੂ

ਜੇਕਰ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਭਾਵੇਂ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਿਹੀ ਫਜ਼ੀਹਤ ਹੋਈ ਸੀ ਕਿ ਪੰਜਾਬ ਅਸੈਂਬਲੀ ਵਿੱਚ ਅਕਾਲੀਆਂ ਨੂੰ ਮੁੱਖ ਵਿਰੋਧੀ ਧਿਰ ਦਾ ਅਹੁਦਾ ਵੀ ਨਸੀਬ ਨਹੀਂ ਸੀ ਹੋਇਆ ਪਰ ਜੇਕਰ ਵੇਖਿਆ ਜਾਵੇ ਤਾਂ ਲੋਕਾਂ ਵਿੱਚ ਵਿਚਰਣ ਅਤੇ ਸੱਤਾਧਾਰੀ ਕਾਂਗਰਸੀਆਂ ਨੂੰ ਹਰ ਮੋਰਚੇ ਤੇ ਘੇਰਣ ਨੂੰ ਲੈ ਕੇ ਲੱਗਦੈ ਤਾਂ ਇਹ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਮੁੱਖ ਵਿਰੋਧੀ ਧਿਰ ਹੈ। ...

ਮਿਸ਼ਨ ਫ਼ਤਿਹ ਦੀ ਮੁੱਖ ਮੰਤਰੀ ਨੇ ਖ਼ੁਦ ਸੰਭਾਲੀ ਕਮਾਨ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸੁਚੇਤ ਕਰਦੇ ਚਿੰਤਿਤ ਦਿਖਦੇ ਹਨ ਕੈਪਟਨ ਸਿੰਘ (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਵਿੱਚ ਕੋਰੋਨਾ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਚਿੰਤਿਤ ਅਤੇ ਗੰਭੀਰ ਦਿਖਾਈ ਦੇ ਰਹੇ ਹਨ। ...

ਬਜ਼ਰੁਗ ਜੋੜੇ ਤੇ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ 'ਚ ਤਿੰਨ ਵਿਅਕਤੀ ਗ੍ਰਿਫ਼ਤਾਰ, ਚੌਥਾ ਸਾਥੀ ਫਰਾਰ

ਬੀਤੇ ਦਿਨੀਂ ਸਰਹਿੰਦ ਸ਼ਹਿਰ ਦੇ ਸਾਨੀਪੁਰ ਰੋਡ ਸਥਿਤ ਪ੍ਰੀਤ ਨਗਰ ਇਲਾਕੇ 'ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਇੱਕ ਘਰ 'ਚ ਦਾਖਲ ਹੋ ਕੇ ਬਜ਼ੁਰਗ ਜੋੜੇ ਤੇ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦੇ ਮਾਮਲੇ ਨੂੰ ਸਰਹਿੰਦ ਪੁਲਿਸ ਨੇ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਜਦਕਿ ਚੌਥੇ ਵਿਅਕਤੀ ਦੀ ਪੁਲਿਸ ਭਾਲ ਕਰ ਰਹੀ ਹੈ। ...

पुंछ: LOC के नजदीक बारूदी सुरंग की चपेट में आने से 22 साल का युवक गंभीर रूप से हुआ घायल

जम्मू कश्मीर स्थित पुंछ जिले के गुलपुर सेक्टर के पास LOC के नजदीकी गांव बगयालदरा में आज सुबह बारूदी सुरंग की चपेट में आने से 22 साल का युवक घायल हो गया। ...

ਵਾਇਰਲ ਵੀਡੀਓ ਸਬੰਧੀ ਜੇਲ੍ਹ ਮੰਤਰੀ ਰੰਧਾਵਾ ਦਾ ਪ੍ਰਤੀਕਰਮ, ਮੇਰਾ ਅਕਸ ਖਰਾਬ ਕਰਨ ਲਈ ਕਿਸੇ ਦੁਸ਼ਮਣ ਨੇ ਖੇਡੀ ਚਾਲ !!!

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਪ੍ਰਤੀਕਰਮ ਦਿੰਦਿਆਂ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਿਸੇ ਮੇਰੇ ਦੁਸ਼ਮਣ ਨੇ ਮੇਰਾ ਅਕਸ ਖਰਾਬ ਕਰਨ ਲਈ ਅਜਿਹੀ ਚਾਲ ਖੇਡੀ ਹੈ ਤੇ ਵੀਡੀਓ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ...

ਪੁਲਿਸ ਪਾਰਟੀ 'ਤੇ ਚੱਲੀਆਂ ਗੋਲੀਆਂ, ਮੁਲਾਜ਼ਮ ਜ਼ਖਮੀ.!!!

ਕਸਬਾ ਗੁਰੂਹਰਸਹਾਏ ਦੇ ਪਿੰਡ ਪੰਜੇ ਕੇ ਵਿਖੇ ਇੱਕ ਬੰਦੇ ਨੂੰ ਕਿਸੇ ਦਰਖਾਸਤ ਦੇ ਸਬੰਧ ਵਿੱਚ ਥਾਣੇ ਲਿਆਉਣ ਲਈ ਗਏ ਪੁਲਿਸ ਵਾਲਿਆਂ 'ਤੇ ਗੋਲੀਆਂ ਨਾਲ ਹਮਲਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ...

ਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲਿਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ 'ਤੇ ਮੁਨਸ਼ੀ ਨੇ ਕੀਤਾ ਹਮਲਾ, ਪੱਤਰਕਾਰ ਜ਼ਖਮੀ

ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਵੱਲੋਂ ਹਮਲਾ ਕਰ ਦੇਣ ਅਤੇ ਉਸ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ...