ਨੌਕਰੀ 'ਚ ਤਰੱਕੀ ਮਿਲਣ ਦੀ ਖੁਸ਼ੀ ਨੂੰ ਦੋ ਦਿਨ ਬਾਅਦ ਹੀ ਸੜਕ ਹਾਦਸੇ ਨੇ ਬਦਲਿਆ ਮੌਤ ਦੇ ਮਾਤਮ 'ਚ

Last Updated: Jun 02 2019 17:57
Reading time: 0 mins, 33 secs

ਨੌਕਰੀ 'ਚ ਤਰੱਕੀ ਮਿਲਣ ਦੀ ਖੁਸ਼ੀ ਨੂੰ ਦੋ ਹੀ ਦਿਨ ਬਾਅਦ ਸੜਕ ਹਾਦਸੇ ਨੇ ਮੌਤ ਦੇ ਮਾਤਮ ਵਿੱਚ ਬਦਲ ਕੇ ਇੱਕ ਵਿਅਕਤੀ ਦੀ ਜਾਨ ਲੈ ਲਈ। ਮ੍ਰਿਤਕ ਦੀ ਪਹਿਚਾਣ ਪੰਜਾਬ ਪੁਲਿਸ ਦੇ ਮੁਲਾਜ਼ਮ ਮੁਖਤਿਆਰ ਸਿੰਘ ਵਜੋਂ ਹੋਈ ਹੈ ਜੋ ਕਿ ਦੋ ਦਿਨ ਪਹਿਲਾਂ ਹੀ ਹੈੱਡ ਕਾਂਸਟੈਬਲ ਤੋਂ ਏ.ਐੱਸ.ਆਈ ਬਣਿਆ ਸੀ। ਜਾਣਕਾਰੀ ਅਨੁਸਾਰ ਮੁਖਤਿਆਰ ਸਿੰਘ ਦੇ ਮੋਟਰਸਾਈਕਲ ਨੂੰ ਮੁਕਤਸਰ ਬਠਿੰਡਾ ਰੋਡ ਪਿੰਡ ਭੁੱਲਰ ਦੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਟਰੈਕਟਰ ਟਰਾਲੀ ਨੇ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ਵਿੱਚ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਮਾਮਲਾ ਦਰਜ ਕਰ ਜਾਂਚ ਜਾਰੀ ਹੈ।