ਪੰਜਾਬ  ਸਰਕਾਰ ਨੇ ਦਿੱਤੀ ਬਾਦਲ ਪਰਿਵਾਰ ਨੂੰ 1,11,276 ਰੁਪਈਏ ਦੀ ਟਿਊਬਵੈੱਲ ਸਬਸਿਡੀ

Last Updated: May 29 2019 16:27
Reading time: 0 mins, 52 secs

ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰਾਂ 'ਚ ਸ਼ਾਮਿਲ ਹੋਣ ਵਾਲਾ ਬਾਦਲ ਪਰਿਵਾਰ ਦੇ ਸਬੰਧ ਵਿੱਚ ਜੋ ਖ਼ੁਲਾਸਾ ਹੋਇਆ ਹੈ ਉਸ ਨੂੰ ਜਾਣ ਕੇ ਸਭ ਹੈਰਾਨ ਹਨ। ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕੋਟ ਸੁਖੀਆ ਵਾਸੀ ਗੁਰਤੇਜ ਸਿੰਘ ਫ਼ੌਜੀ ਵੱਲੋਂ ਆਰਟੀਆਈ ਰਹੀ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਆਰਟੀਆਈ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲ ਪਰਿਵਾਰ ਹੱਦ ਤੋਂ ਵੱਧ ਅਮੀਰ ਹੋਣ ਦੇ ਬਾਵਜੂਦ ਵੀ ਟਿਊਬਵੈੱਲ ਤੇ ਮਿਲਣ ਵਾਲੀ ਸਬਸਿਡੀ ਲੈ ਰਿਹਾ ਹੈ। ਆਰਟੀਆਈ  ਵਿੱਚ ਪ੍ਰਾਪਤ ਜਾਣਕਾਰੀ ਵਿੱਚ ਪੰਜਾਬ ਸਰਕਾਰ ਵੱਲੋਂ 1,11,276  ਰੁਪਈਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ। ਸੂਚਨਾ ਮੁਤਾਬਿਕ ਬਾਦਲ ਪਰਿਵਾਰ ਕੋਲ 3 ਮੋਟਰ ਕੁਨੈਕਸ਼ਨ ਹਨ ਜੋ ਕਿ ਸੁਖਬੀਰ ਸਿੰਘ ਬਾਦਲ ਪੁੱਤਰ ਪ੍ਰਕਾਸ਼ ਸਿੰਘ ਬਾਦਲ, ਸੁਰਿੰਦਰ ਕੌਰ ਬਾਦਲ ਪਤਨੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਪੁੱਤਰ ਰਘੂਰਾਜ ਸਿੰਘ ਬਾਦਲ ਦੇ ਨਾ 'ਤੇ ਚੱਲ ਰਹੇ ਹਨ। ਗੁਰਤੇਜ ਸਿੰਘ ਫ਼ੌਜੀ ਵੱਲੋਂ ਮਾਰਚ ਮਹੀਨੇ ਪੰਜਾਬ ਪਾਵਰ ਕਾਮ ਤੋਂ ਆਰਟੀਆਈ ਰਹੀ ਇਹ ਜਾਣਕਾਰੀ ਮੰਗੀ ਸੀ ਅਤੇ ਪਾਵਰ ਕਾਮ ਨੇ ਇਹ ਜਾਣਕਾਰੀ ਮਈ ਮਹੀਨੇ ਮੁਹੱਈਆ ਕਰਵਾਈ ਹੈ। ਗੁਰਤੇਜ ਸਿੰਘ ਦਾ ਦੋਸ਼ ਹੈ ਕਿ ਪਾਵਰ ਕਾਮ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਸੰਤੋਸ਼ ਜਨਕ ਨਹੀਂ ਹੈ ਇਸ ਵਿੱਚ ਬਹੁਤ ਕੁਝ ਲੁਕਾ ਗਿਆ ਹੈ ਇਸ ਲਈ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਸੋਚ ਰਹੇ ਹਨ।