ਲੱਗਦੈ, ਕੈਪਟਨ ਦੀ ਕਾਰਵਾਈ ਤੋਂ ਪਹਿਲਾਂ ਹੀ ਉਡਾਰੀ ਮਾਰ ਜਾਣਗੇ ਸਿੱਧੂ!! (ਨਿਊਜ਼ਨੰਬਰ ਖ਼ਾਸ ਖ਼ਬਰ)

''ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ, ਤੂ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ। ਤੇਰੇ ਸਾਮਨੇ ਆਸਮਾਨ ਔਰ ਭੀ ਹੈਂ, ਗਏ ਦਿਨ ਕਿ ਤਨਹਾ ਥਾ ਮੈਂ ਅੰਜੁਮਨ ਮੇਂ, ਯਹਾਂ ਅਬ ਮਿਰੇ ਰਾਜ਼ਦਾਂ ਔਰ ਭੀ ਹੈਂ'' ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਟਵੀਟ 'ਚ ਲਿਖੀਆਂ ਇਹ ਸਤਰਾਂ ਕੋਈ ਆਮ ਸਤਰਾਂ ਨਹੀਂ ਹੈ, ਬੜਾ ਕੁਝ ਛਿਪਿਆ ਹੋਇਆ ਇਹਨਾਂ ਦੇ ਅੰਦਰ ਜੇਕਰ, ਇਸਦੇ ਇੱਕ ਇੱਕ ਅਲਫ਼ਾਜ਼ ਨੂੰ ਦਿਮਾਗ ਨਾਲ ਨਹੀਂ ਬਲਕਿ, ਦਿਲ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ।

ਬਿਨਾਂ ਸ਼ੱਕ ਬਠਿੰਡਾ ਦੀ ਚੋਣ ਰੈਲੀ ਅਤੇ ਚੋਣ ਨਤੀਜਿਆਂ ਦੇ ਬਾਅਦ ਕੈਪਟਨ ਤੇ ਸਿੱਧੂ ਦੇ ਦਰਮਿਆਨ ਜਿਹੜੀ ਲਕੀਰ ਖਿੱਚੀ ਗਈ ਹੈ, ਉਹ ਲਕੀਰ ਕਿਸੇ ਵੇਲੇ ਵੀ ਕੰਡਿਆਲੀ ਤਾਰ ਦਾ ਰੂਪ ਧਾਰਨ ਕਰ ਸਕਦੀ ਹੈ, ਬਿਲਕੁਲ ਉਹੋ ਜਿਹੀ ਜਿਹੋ ਜਿਹੀ ਕੰਡਿਆਲੀ ਤਾਰ, ਜਿਹੜੀ ਹਿੰਦ-ਪਾਕਿ ਸਰਹੱਦ ਤੇ ਲੱਗੀ ਹੋਈ ਹੈ।

ਸਿਆਸੀ ਪੰਡਤਾਂ ਦੀ ਮੰਨੀਏ ਤਾਂ ਹੁਣ ਇਹ ਕਹਿਣਾ ਬੜਾ ਔਖਾ ਹੈ ਕਿ ਕੈਪਟਨ ਤੇ ਸਿੱਧੂ ਦਰਮਿਆਨ ਖਿੱਚੀ ਗਈ ਲਕੀਰ ਮਿਟ ਪਾਏਗੀ, ਸ਼ਾਇਦ ਮਿਟ ਵੀ ਜਾਂਦੀ ਜੇਕਰ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਲ ਕੈਪਟਨ ਨਾ ਦੱਸਿਆ ਹੁੰਦਾ ਤਾਂ। ਗੱਲ ਕਰੀਏ ਜੇਕਰ ਮੁੱਖ ਮੰਤਰੀ ਪੰਜਾਬ ਤੇ ਉਨ੍ਹਾਂ ਦੇ ਮੰਤਰੀਆਂ ਦੀ ਸਿੱਧੂ ਬਾਰੇ ਸੋਚਣੀ ਦੀ ਤਾਂ ਇਹ ਗੱਲ ਸ਼ੀਸ਼ੇ ਵਾਂਗ ਸਾਫ਼ ਹੋ ਚੁੱਕੀ ਹੈ ਕਿ ਹੁਣ ਸਿੱਧੂ ਦੇ ਖਿਲਾਫ਼ ਕਾਰਵਾਈ ਤੈਅ ਹੈ, ਉਹ ਕਾਰਵਾਈ ਕਿਹੋ ਜਿਹੀ ਹੋਵੇਗੀ, ਉਹ ਆਉਣ ਵਾਲੇ ਚੰਦ ਘੰਟਿਆਂ ਵਿੱਚ ਵੀ ਤੁਹਾਡੇ ਸਾਹਮਣੇ ਆ ਸਕਦੀ ਹੈ ਤੇ ਚੰਦ ਦਿਨਾਂ ਦੇ ਵਿੱਚ ਵੀ।

ਦੋਸਤੋਂ, ਸਿੱਧੂ ਨੇ ਜਿਹੜਾ ਟਵੀਟ ਕੀਤਾ ਹੈ ਉਹ ਕੀ ਸੋਚ ਕੇ ਤੇ ਕਿਸ ਇਰਾਦੇ ਨਾਲ ਕੀਤਾ ਹੋਵੇਗਾ? ਇਹ ਤਾਂ ਉਹੀ ਬਿਹਤਰ ਦੱਸ ਸਕਦੇ ਹਨ ਪਰ, ਕੁਝ ਸਿਆਸੀ ਪੰਡਤ ਸਿੱਧੂ ਦੇ ਟਵੀਟ ਨੂੰ ਉਨ੍ਹਾਂ ਦਾ ਕਾਂਗਰਸ ਤੋਂ ਤੋੜ ਵਿਛੋੜੇ ਦਾ ਹੀ ਸੰਕੇਤ ਮੰਨ ਰਹੇ ਹਨ। ਕੁਝ ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈ ਕਿ ਸਿਆਸਤ ਵਿੱਚ ਕੋਈ ਵੀ ਕਿਸੇ ਦਾ ਪੱਕਾ ਦੋਸਤ ਨਹੀਂ ਹੁੰਦੇ ਤੇ ਨਾ ਹੀ ਕੋਈ ਪੱਕਾ ਵੈਰੀ ਹੁੰਦਾ ਹੈ। ਇੱਥੇ ਕੌਣ, ਕਦੋਂ ਅਤੇ ਕਿੱਧਰ, ਗੁਲਾਟੀ ਮਾਰ ਜਾਵੇ ਕਿਹਾ ਨਹੀਂ ਜਾ ਸਕਦਾ। ਦੋਸਤੋਂ, ਦੂਜੇ ਪਾਸੇ ਜੇਕਰ, ਸਿੱਧੂ ਦੇ ਘਰ ਦੀਆਂ ਕੰਧਾਂ ਨੂੰ ਕੰਨ ਲਾਈ ਬੈਠੇ ਲੋਕਾਂ ਦੀ ਮੰਨੀਏ ਤਾਂ ਇੰਝ ਲੱਗਦੈ, ਕੈਪਟਨ ਦੀ ਕਾਰਵਾਈ ਤੋਂ ਪਹਿਲਾਂ ਹੀ ਸਿੱਧੂ ਉਡਾਰੀ ਮਾਰ ਜਾਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕੈਪਟਨ ਦੀ ਬੜ੍ਹਕ ਨੇ ਬਾਜਵਾ, ਦੂਲੋ ਤੇ ਸਿੱਧੂ ਇੱਕੋ ਵਾਰੀ ਲਾ ਦਿੱਤੇ ਮੁੜ ਨੁੱਕਰੇ !!!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਸਰ ਆਪਣੇ ਅੱਖੜ ਸੁਭਾਅ ਕਰਕੇ ਆਪਣੇ ਵਿਰੋਧੀਆਂ ਨੂੰ ਦਿਨੇ ਹੀ ਤਾਰੇ ਵਿਖਾਉਣ ਲਈ ਜਾਣੇ ਜਾਂਦੇ ਹਨ ਤੇ ਬੇਪ੍ਰਵਾਹ ਰਹੇ ਹੀ ਸਿਆਸਤ ਦੇ ਸ਼ਾਹ ਅਸਵਾਰ ਵੀ ਹਨ। ...

ਸਿੱਧੂ ਦੇ ਆਪ ਵਿੱਚ ਆਉਣ ਦੀਆਂ ਅਫਵਾਹਾਂ ਦੌਰਾਨ ਹੁਣ ਛੋਟੇਪੁਰ ਦੀ ਵਾਪਸੀ ਦੀਆਂ ਅਟਕਲਾਂ ਨੇ ਵੀ ਫੜਿਆ ਜ਼ੋਰ (ਨਿਊਜ਼ਨੰਬਰ ਖ਼ਾਸ ਖ਼ਬਰ)

ਵਿਧਾਨ ਸਭਾ ਚੋਣਾਂ 2022 ਦੇ ਵਿੱਚ ਕਰੀਬ ਡੇਢ ਸਾਲ ਦਾ ਸਮਾਂ ਬਾਕੀ ਹੈ ਅਤੇ ਪਾਰਟੀਆਂ ਦੇ ਵੱਲੋਂ ਹੁਣ ਤੋਂ ਹੀ ਰਣਨੀਤੀ ਦੀਆਂ ਕਵਾਇਦਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ...

ਪਾਕਿਸਤਾਨ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਅਸਲ ਮਕਸਦ ਕੀ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਸੰਗਤ ਵਾਸਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ। ...

ਜੇਬ 'ਚ ਹੈਣੀ ਧੇਲਾ ਕਰਦੀ ਮੇਲਾ ਮੇਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਜੇਬ 'ਚ ਹੈਣੀ ਧੇਲਾ ਕਰਦੀ ਮੇਲਾ ਮੇਲਾ ਇਹ ਕਹਾਵਤ ਬਹੁਤ ਸਾਰੇ ਲੋਕਾਂ ਨੇ ਬਹੁਤ ਵਾਰੀ ਸੁਣੀ ਵੀ ਹੋਣੀ ਹੈ ਅਤੇ ਉਹਨਾਂ ਲੋਕਾਂ ਲਈ ਦੁਹਰਾਈ ਵੀ ਹੋਣੀ ਹੈ ਜਿਹੜੇ ਪੱਲੇ ਕੱਖ ਨਾ ਹੋਣ ਦੇ ਬਾਅਦ ਵੀ 100 ਕਿੱਲਿਆਂ ਦਾ ਸੌਦਾ ਮਾਰਨ ਦੀ ਸ਼ੇਖੀ ਮਾਰ ਦਿੰਦੇ ਹਨ। ...

ਕਿਤੇ 'ਸਿੱਧੂ' ਸਿਰ ਨਾ ਸੱਜ ਜਾਵੇ 'ਕਰਤਾਰਪੁਰ ਲਾਂਘੇ' ਦੇ ਖੁੱਲਣ ਦਾ ਤਾਜ, ਕੋਸ਼ਿਸ਼ਾਂ ਜਾਰੀ !!!

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਲੱਖਾਂ ਲੋਕਾਂ ਦੀਆਂ ਸਾਂਝੀਆਂ ਅਰਦਾਸਾਂ ਅਤੇ ਲੰਬੇ ਸਮੇਂ ਤੋਂ ਕੀਤੀਆਂ ਗਈਆਂ ਨਿਰੰਤਰ ਕੋਸ਼ਿਸ਼ਾਂ ਦਾ ਨਤੀਜਾ ਹੀ ਹੈ, ਪਰ ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਕੀਤੇ ਗਏ ਸਾਰਥਕ ਯਤਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ...

'ਕੈਪਟਨ-ਅਰੂਸਾ' ਤੋਂ ਬਾਅਦ 'ਸਿੱਧੂ-ਇਮਰਾਨ' ਦੀ ਦੋਸਤੀ ਦੇ ਕਿੱਸੇ ਹੋਏ ਮਸ਼ਹੂਰ!

ਭਾਵੇਂ ਸਾਡੇ ਨਾਲ ਪਾਕਿਸਤਾਨ ਦੇ ਰਿਸ਼ਤੇ ਕੋਈ ਜ਼ਿਆਦਾ ਸੁਖਾਵੇਂ ਨਹੀਂ ਹਨ ਤੇ ਇਹ ਅੱਜ ਤੋਂ ਨਹੀਂ ਸਗੋਂ ਪਿਛਲੇ ਲੰਬੇ ਅਰਸੇ ਤੋਂ ਦੇਖਣ ਵਿੱਚ ਮਿਲ ਰਿਹਾ ਹੈ। ...

ਪਾਕਿਸਤਾਨ 'ਚ ਜੇ ਹੁਣ ਹੋਇਆ ਸਿੱਧੂ ਐਂਟਰ, ਤਾਂ ਬੜਾ ਕੁਝ ਮਿਲ ਸਕਦੈ ਲਹਿੰਦੇ ਚੜ੍ਹਦੇ ਪੰਜਾਬ ਨੂੰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁਲ੍ਹਵਾਉਣ ਦਾ ਜਿੱਥੇ ਇਸ ਵੇਲੇ ਲੋਕਾਂ ਵੱਲੋਂ ਕਰੈਡਿਟ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਨੂੰ ਦਿੱਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਦਿ ਵੀ ਸਿੱਧੂ ਵਾਂਗ ਕਰੈਡਿਟ ਲੈਣ ਨੂੰ ਉਤਾਵਲੇ ਹੋਏ ਬੈਠੇ ਹਨ। ...

ਕੈਪਟਨ ਪਾਕਿਸਤਾਨ ਤੋਂ ਔਖਾ ਜਾਂ ਸਿੱਧੂ ਤੋਂ!

ਜੇਕਰ ਕੋਈ ਕੰਮ ਸਮੇਂ ਸਿਰ ਸਿਰੇ ਚੜ ਜਾਵੇ ਤਾਂ ਸਿਆਸੀ ਲੋਕਾਂ ਨੂੰ ਇਹ ਵੀ ਹਜ਼ਮ ਨਹੀਂ ਹੁੰਦਾ ਤੇ ਸ਼ਾਇਦ ਅਜਿਹਾ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਕੁਝ ਸਿਆਸੀ ਲੀਡਰਾਂ ਦਾ ਹਾਜ਼ਮਾ ਹੁਣ ਖਰਾਬ ਹੋਣ ਜਾ ਰਿਹਾ ਹੈ ਤਾਹੀਓ ਲਾਂਘਾ ਖੁੱਲਣ ਦੇ ਐਨ ਤਿੰਨ ਚਾਰ ਦਿਨ ਪਹਿਲਾਂ ਅਜਿਹੇ ਬਿਆਨ ਆਏ ਰਹੇ ਹਨ ਜਿੰਨ੍ਹਾਂ ਦੀ ਇਸ ਵੇਲੇ ਸ਼ਾਇਦ ਕੋਈ ਜ਼ਰੂਰਤ ਵੀ ਨਹੀਂ ਹੈ ਤਾਂ ਹੀ ਹੁਣ ਅਜਿਹੇ ਬਿਆਨਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਹੈ। ...

ਕਰਤਾਰਪੁਰ ਲਾਂਘੇ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ 'ਸਿੱਧੂ' ਕਰੈਡਿਟ ਵਾਰ 'ਚ ਹੋਇਆ ਗੁੰਮ!

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਦੋਵਾਂ ਮੁਲਕਾਂ ਵੱਲੋਂ ਕੋਰੀਡੋਰ ਤਿਆਰ ਕਰਕੇ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਤੇ ਆਸ ਜਤਾਈ ਜਾ ਰਹੀ ਹੈ ਅਗਲੇ ਮਹੀਨੇ ਇਹ ਲਾਂਘਾ ਹਰ ਹਾਲਤ ਵਿੱਚ ਖੋਲ੍ਹ ਦਿੱਤਾ ਜਾਵੇਗਾ। ...

ਕਦੇ ਕਾਂਗਰਸ ਦੇ ਦੂਜੇ ਨੰਬਰ ਦੇ ਸਟਾਰ ਪ੍ਰਚਾਰਕ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ 29 ਵੇ ਨੰਬਰ ਤੇ ( ਨਿਊਜ਼ਨੰਬਰ ਖ਼ਾਸ ਖ਼ਬਰ )

ਨਵਜੋਤ ਸਿੰਘ ਸਿੱਧੂ ਜੱਦੋ ਕਾਂਗਰਸ ਵਿੱਚ ਸ਼ਾਮਿਲ ਹੋਏ ਤਾਂ ਕਾਂਗਰਸ ਪਾਰਟੀ ਨੇ ਉਨ੍ਹਾਂ ਦੇ ਭਾਸ਼ਣ ਦੇਣ ਦੀ ਕਲਾ ਨੂੰ ਵਰਤਣਾ ਚਾਹਿਆ ...

ਨਵਜੋਤ ਸਿੰਘ ਸਿੱਧੂ ਹੁਣ ਚੋਣ ਪ੍ਰਚਾਰ ਜੋਗਾ ਹੀ ਰਹਿ ਗਿਆ ਲੱਗਦੈ ( ਨਿਊਜ਼ਨੰਬਰ ਖ਼ਾਸ ਖ਼ਬਰ )

ਭਾਰਤੀ ਜਨਤਾ ਪਾਰਟੀ ਨੂੰ ਛੱਡਣ ਮਗਰੋਂ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਪੰਜਾਬ ਦਾ ਰਾਖਾ ਕਹਿੰਦੇ ਹੋਏ ਕਾਂਗਰਸ 'ਚ ਸ਼ਾਮਿਲ ਹੋਇਆ ਅਤੇ ਸਭ ਨੂੰ ਇਹ ਲੱਗਦਾ ਸੀ ਕਿ ਉਹ ਘੱਟੋ ਘੱਟ ਉਨਮੁਖ ਮੰਤਰੀ ਦੀ ਕੁਰਸੀ ਜ਼ਰੂਰ ਲੈਣਗੇ। ...

ਸਿੱਧੂ ਸਾਹਿਬ 'ਬਾਬੇ ਦਾ ਵਿਆਹ' ਆ ਰਿਹੈ, ਕਿੱਥੇ ਜੇ ਤੁਸੀਂ!

ਕਹਿੰਦੇ ਹਨ ਕਿ ਸਿਆਸਤਦਾਨਾਂ ਦੀਆਂ ਗੱਲਾਂ ਤੇ ਕੋਈ ਜ਼ਿਆਦਾ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ ਦੀਆਂ ਗੱਲਾਂ ਵੀ ਹਾਥੀ ਦੇ ਦੰਦਾਂ ਵਰਗੀਆਂ ਹੀ ਹੁੰਦੀਆਂ ਹਨ ਵੋਟਾਂ ਲੈਣ ਵੇਲੇ ਲੋਕਾਂ ਨੂੰ ਭਰਮਾਉਣ ਵਾਲੀਆਂ ਹੋਰ ਤੇ ਸੱਤਾ ਮਿਲਣ ਤੋਂ ਬਾਅਦ ਵਾਲੀਆਂ ਹੋਰ। ...

ਫਰਜ਼ੀ ਭਰਤੀ ਕਰਕੇ 'ਭਾਜਪਾ' ਬਣਾ ਸਕੇਗੀ 'ਸ਼੍ਰੋਮਣੀ ਅਕਾਲੀ ਦਲ 'ਤੇ ਦਬਾਅ !!!

ਲੋਕਸਭਾ ਚੋਣਾਂ ਵਿੱਚ ਦੂਸਰੀ ਵਾਰ ਪ੍ਰਾਪਤ ਕੀਤੀ ਗਈ ਸ਼ਾਨਦਾਰ ਜਿੱਤ ਨੇ ਭਾਜਪਾਈਆਂ ਦੇ ਚਿਹਰਿਆਂ ਤੇ ਅਜਿਹੀ ਖ਼ੁਸ਼ੀ ਲਿਆਂਦੀ ਹੈ ਕਿ ਹੁਣ ਉਹ ਮੋਦੀ ਅਤੇ ਸ਼ਾਹ ਦੇ ਕਾਂਗਰਸ ਮੁਕਤ ਵੇਖੇ ਗਏ ਸੁਪਨੇ ਨੂੰ ਸਾਕਾਰ ਹੁੰਦੇ ਦੇਖਦੇ ਨਜ਼ਰੀ ਆ ਰਹੇ ਹਨ। ...