ਦੋਹਰੇ ਦਬਾਅ ਦੇ ਵਿੱਚ ਸਿੱਧੂ ਵੱਲੋਂ ਟਵੀਟ ਕਰੀ ਸ਼ਾਇਰੀ ਕਰ ਰਹੀ ਕਿਸੇ ਵੱਡੇ ਫ਼ੈਸਲੇ ਵੱਲ ਇਸ਼ਾਰਾ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 25 2019 17:54
Reading time: 0 mins, 44 secs

"ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈ" ਇਹ ਸ਼ਾਇਰੀ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟ ਕੀਤੀ ਗਈ ਹੈ ਅਤੇ ਇਸਦੇ ਨਾਲ ਹੀ ਸਿਆਸੀ ਹਲਕਿਆਂ ਦੇ ਵਿੱਚ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸਿੱਧੂ ਦੇ ਇਸ ਟਵੀਟ ਨੂੰ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕਿਸੇ ਧਮਾਕੇ ਦਾ ਇਸ਼ਾਰਾ ਸਮਝਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਦਾ ਅੰਦਰੂਨੀ ਅਤੇ ਬਾਹਰੀ ਦੋਹਰਾ ਦਬਾਅ ਚੱਲ ਰਿਹਾ ਹੈ।

ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆਹਮੋ-ਸਾਹਮਣੇ ਹਨ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਦੇ ਅਮੇਠੀ ਸੀਟ ਹਾਰਨ ਤੇ ਰਾਜਨੀਤੀ ਛੱਡਣ ਦਾ ਬਿਆਨ ਦੇਣ ਕਾਰਨ ਉਹ ਆਮ ਲੋਕਾਂ ਅਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਹਨ। ਰਾਜਨੀਤਿਕ ਮਾਹਿਰਾਂ ਦੇ ਵੱਲੋਂ ਸਿੱਧੂ ਦੇ ਇਸ ਟਵੀਟ ਨੂੰ ਕਿਸੇ ਵੱਡੇ ਫ਼ੈਸਲੇ ਦਾ ਇਸ਼ਾਰਾ ਸਮਝ ਕੇ ਹੁਣ ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੋਈ ਨਵਾਂ ਫ਼ੈਸਲਾ ਸੁਣਾਉਣ ਦਾ ਇੰਤਜ਼ਾਰ ਹੋ ਰਿਹਾ ਹੈ।