ਅਸੀਂ ਕੋਈ ਮੰਤਰੀ ਬਣਨ ਲਈ ਚੋਣ ਨਹੀਂ ਲੜੇ: ਬਾਦਲ

Last Updated: May 25 2019 13:20
Reading time: 0 mins, 50 secs

ਲੋਕਸਭਾ ਚੋਣਾ ਵਿੱਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਤੋਂ ਅਤੇ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਦੀ ਫਿਰੋਜ਼ਪੁਰ ਹਲਕੇ ਤੋਂ ਹੋਈ ਜਿੱਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਲੰਬੀ ਵਿਖੇ ਹਲਕਾ ਵਾਸੀਆਂ ਦਾ ਧੰਨਵਾਦ ਕਰਨ ਲਈ ਦੌਰਾ ਕੀਤਾ। ਇਸ ਮੌਕੇ ਬਜੁਰਗ ਬਾਦਲ ਨੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਠਿੰਡਾ ਅਤੇ ਫਿਰੋਜ਼ਪੁਰ ਲੋਕਸਭਾ ਹਲ਼ਕਿਆ ਦੇ ਸੁਖਬੀਰ ਅਤੇ ਹਰਸਿਮਰਤ ਨੂੰ ਜਿਤਾ ਕੇ ਦਰਸਾ ਦਿੱਤਾ ਹੈ ਕਿ ਜੋ ਭੰਡੀ ਪ੍ਰਚਾਰ ਕਾਂਗਰਸ ਅਤੇ ਹੋਰ ਵਿਰੋਧੀਆਂ ਵੱਲੋਂ ਬਾਦਲ ਪਰਿਵਾਰ ਵਿਰੁੱਧ ਕੀਤਾ ਜਾਂਦਾ ਰਿਹਾ ਹੈ ਲੋਕ ਉਸ ਦੇ ਵਿਰੁੱਧ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਬਾਬੇ ਬਾਦਲ ਨੇ ਹਰ ਵਾਰ ਦੀ ਤਰਾਂ ਆਪਣੀ ਸਿਆਸੀ ਗੂੜ ਸਿਆਣਪ ਦਾ ਸਬੂਤ ਦਿੰਦਿਆਂ ਕਿਹਾ ਕਿ ਕੇਂਦਰ ਵਿੱਚ ਮੰਤਰੀ ਬਣਾਉਣਾ ਜਾਂ ਨਾਂ ਬਣਾਉਣਾ ਇਹ ਤਾਂ ਪ੍ਰਧਾਨ ਮੰਤਰੀ ਨੇ ਤੈਅ ਕਰਨਾ ਹੁੰਦਾ ਹੈ। ਬਾਦਲ ਨੇ ਹੈਰਾਨ ਕਰਨ ਵਾਲਾ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਕੋਈ ਚੋਣਾ ਮੰਤਰੀ ਬਣਨ ਵਾਸਤੇ ਥੋੜਾ ਲੜੀਆਂ ਹਨ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ ਇਹ ਤਾਂ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਨ ਲਈ ਲੜੀਆਂ ਗਈਆਂ ਸਨ।