ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ

Last Updated: May 24 2019 19:14
Reading time: 0 mins, 53 secs

ਮਾਡਰਨ ਜੇਲ੍ਹ ਪ੍ਰਸ਼ਾਸਨ ਨੇ ਇੱਕ ਹਵਾਲਾਤੀ ਵੱਲੋਂ ਚੈਕਿੰਗ ਦੇ ਦੌਰਾਨ ਇੱਕ ਮੋਬਾਈਲ, ਬੈਟਰੀ ਅਤੇ ਸਿੰਮ ਬਰਾਮਦ ਕੀਤਾ ਹੈ। ਥਾਣਾ ਕੋਤਵਾਲੀ ਵਿੱਚ ਆਰੋਪੀ ਹਵਾਲਾਤੀ ਦੇ ਖ਼ਿਲਾਫ਼ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕਾਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਚੈਕਿੰਗ ਦਸਤਾ ਜਦੋਂ ਬੈਰਕ ਨੰਬਰ 8 ਦੇ ਕਮਰੇ ਨੰਬਰ 11 ਵਿੱਚ ਪੁੱਜਿਆ ਤਾਂ ਚੈਕਿੰਗ ਕਰਨ ਦੌਰਾਨ ਉੱਥੋਂ ਹਵਾਲਾਤੀ ਸੰਨੀ ਕੁਮਾਰ ਉਰਫ਼ ਸੰਨੀ ਦੇ ਕੋਲੋਂ ਇੱਕ ਮੋਬਾਈਲ, ਬੈਟਰੀ ਅਤੇ ਸਿੰਮ ਬਰਾਮਦ ਹੋਇਆ।

ਮੋਬਾਈਲ ਦੇ ਬਾਰੇ ਵਿੱਚ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ। ਮੋਬਾਈਲ ਨਾਲ ਜੋ ਸਿੰਮ ਮਿਲਿਆ ਹੈ, ਉਹ ਚਾਲੂ ਹਾਲਤ ਵਿੱਚ ਹੈ। ਉਸਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇੱਥੇ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਜੇਲ੍ਹ ਵਿੱਚ ਮੋਬਾਈਲ ਨੈਟਵਰਕ ਦੇ ਜ਼ਰੀਏ ਆਰੋਪੀ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਿੱਚ ਲੱਗੇ ਹੋਏ ਹਨ। ਲਗਾਤਾਰ ਜੇਲ੍ਹ ਵਿੱਚ ਮੋਬਾਈਲ ਦੇ ਵਰਤੋਂ ਹੋਣ ਦੀ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਹਰ ਵਾਰ ਜੇਲ੍ਹ ਪ੍ਰਸ਼ਾਸਨ ਇਸ ਨੂੰ ਨਕਾਰਦਾ ਆ ਰਿਹਾ ਹੈ। ਜਿਸ ਨਾਲ ਜੇਲ੍ਹ ਵਿੱਚ ਮਿਲੀਭੁਗਤ ਨਾਲ ਮੋਬਾਈਲ ਇਸਤੇਮਾਲ ਹੋਣ ਦੀ ਚਰਚਾ ਜ਼ੋਰ ਫੜਨ ਲੱਗ ਪਈ ਹੈ।