ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਡੇਰਾ ਪ੍ਰੇਮੀ ਨੂੰ ਮਹਿਜ 692 ਵੋਟ ਮਿਲੇ (ਨਿਊਜਨੰਬਰ ਖ਼ਾਸ ਖ਼ਬਰ)

Last Updated: May 24 2019 12:30
Reading time: 1 min, 5 secs

ਲੋਕ ਸਭਾ ਬਠਿੰਡਾ ਤੇ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਆਪਣਾ ਕਬਜਾ ਬਰਕ਼ਰਾਰ ਰੱਖਣ ਵਿੱਚ ਕਾਮਯਾਬ ਰਿਹਾ l ਕਾਂਗਰਸ ਪਾਰਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੂਜੇ ਨੰਬਰ ਤੇ ਰਹੇ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਰਹੀ l ਇਸ ਸੀਟ ਤੋਂ ਇਸ ਵਾਰ ਇੱਕ ਡੇਰਾ ਪ੍ਰੇਮੀ ਵੀ ਚੋਣ ਲੜ ਰਿਹਾ ਸੀ ਜਿਸ ਦਾ ਨਾ ਗੁਰਮੀਤ ਸਿੰਘ ਇੰਸਾ ਹੈ l ਸਿਆਸੀ ਮਾਹਰ ਮੰਨ ਰਹੇ ਸਨ ਕਿ ਡੇਰਾ ਪ੍ਰੇਮੀ ਦਾ ਖੁਲੇ ਆਮ ਚੋਣ ਲੜਨਾ ਰਿਵਾਇਤੀ ਪਾਰਟੀ ਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ ਕਿਉਂਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਗਿਰਫਤਾਰੀ ਤੋਂ ਬਾਅਦ ਸ਼ਾਇਦ ਡੇਰਾ ਪ੍ਰੇਮੀ ਆਪਣੇ ਬੰਦੇ ਨੂੰ ਸਮਰਥਨ ਦੇਕੇ ਸਿਆਸੀ ਪਾਰਟੀਆਂ ਦੇ ਲੇਖੇ ਜੋਖੇ ਨੂੰ ਮਾਤ ਦੇਣਾ ਚਾਹੁੰਦੇ ਹਨ ਪਰ ਨਤੀਜੇ ਸੱਭ ਕਿਆਸਰਾਈਆਂ ਤੋਂ ਉਲਟ ਰਹੇ ਚੋਣ ਲੜ ਰਹੇ ਡੇਰਾ ਪ੍ਰੇਮੀ ਗੁਰਮੀਤ ਸਿੰਘ ਨੂੰ ਸਿਰਫ 692 ਵੋਟ ਹੀ ਮਿਲੇ l ਇਸ ਨਤੀਜੇ ਤੋਂ ਇਹ ਵੀ ਹੈਰਾਨੀ ਹੁੰਦੀ ਹੈ ਕਿ ਜਦੋ ਡੇਰਾ ਪ੍ਰੇਮੀ ਨੇ ਆਪਣੀ ਨਾਮਜਦਗੀ ਦਾਖ਼ਲ ਕੀਤੀ ਸੀ ਤਾ ਉਸ ਸਮੇ ਨਿਊਜ਼ਨੰਬਰ ਨੇ ਉਸ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਉਸ ਗੱਲਬਾਤ ਵਿੱਚ ਗੁਰਮੀਤ ਸਿੰਘ ਇੰਸਾ ਨੇ ਦੱਸਿਆ ਸੀ ਕਿ ਉਹ ਪੰਚਕੂਲਾ ਵਿਖੇ ਹੋਏ ਲਾਠੀਚਾਰਜ ਵਿੱਚ ਮਾਰੇ 100 ਡੇਰਾ ਪ੍ਰੇਮੀ ਅਤੇ 150 ਵੱਧ ਜਖਮੀ ਹੋਏ ਡੇਰਾ ਪ੍ਰੇਮੀਆਂ ਨੂੰ ਇਨਸਾਫ ਦਵਾਉਣ ਦੇ ਮੁੱਦੇ ਅਤੇ ਪ੍ਰੇਮੀਆਂ ਨਾਲ ਹੁੰਦੀਆਂ ਧੱਕੇਸ਼ਾਹੀ ਦੇ ਮੁੱਦੇ  ਤੇ ਚੋਣ ਲੜਣਗੇ l ਉਨ੍ਹਾਂ ਇਹ ਵੀ ਸਾਫ ਕੀਤਾ ਸੀ ਕਿ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਸਿਰਸਾ ਤੋਂ ਕੋਈ ਸਮਰਥਨ ਹਾਸਿਲ ਨਹੀਂ ਹੈ l