ਨਤੀਜੇ ਆਉਂਦੇ ਹੀ ਪੰਜਾਬੀਆਂ ਨੂੰ ਲੱਗੇਗਾ ਵਧੀਆਂ ਬਿਜਲੀ ਦਰਾਂ ਦਾ ਕਰੰਟ, 3 ਫ਼ੀਸਦੀ ਤੱਕ ਵਾਧੇ ਦੀ ਉਮੀਦ

Last Updated: May 22 2019 12:30
Reading time: 0 mins, 52 secs

ਕੱਲ੍ਹ ਨੂੰ ਦੇਸ਼ ਭਰ ਵਿੱਚ ਆਉਣ ਵਾਲੇ ਲੋਕ ਸਭਾ ਚੋਣ ਨਤੀਜਿਆਂ ਦੇ ਬਾਅਦ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀਆਂ ਵਧੀਆਂ ਦਰਾਂ ਦਾ ਕਰੰਟ ਲੱਗਣ ਦੀ ਤਿਆਰੀ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਇਸੇ ਮਹੀਨੇ ਦੇ ਅੰਤ ਤੱਕ ਇਹ ਵਾਧਾ ਐਲਾਨ ਕੀਤਾ ਜਾ ਸਕਦਾ ਹੈ ਅਤੇ ਇਹ 3 ਫ਼ੀਸਦੀ ਤੱਕ ਹੋਣ ਦੀ ਉਮੀਦ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੂਬੇ ਦੇ ਵਿੱਚ ਇਸ ਵਾਧੇ ਨੂੰ ਪਹਿਲਾਂ ਹੀ ਮਨਜ਼ੂਰ ਕਰ ਦਿੱਤਾ ਸੀ ਅਤੇ ਚੋਣਾਂ ਦੇ ਚੱਲਦੇ ਸਰਕਾਰ ਨੇ ਇਸ ਨੂੰ ਰੋਕ ਕੇ ਰੱਖਿਆ ਹੋਇਆ ਹੈ।

ਇਸ ਬਾਰੇ ਦੇ ਵਿੱਚ ਨਿਊਜ਼ਨੰਬਰ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਹੀ ਪਾਠਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਧੀਆਂ ਹੋਈਆਂ ਦਰਾਂ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਵਿਭਾਗ ਦੇ ਖ਼ਰਚ ਅਤੇ ਕਮਾਈ ਦੇ ਵਿੱਚ ਕਰੀਬ ਪੌਣੇ 800 ਕਰੋੜ ਦਾ ਘਾਟਾ ਹੈ ਅਤੇ ਇਸਨੂੰ ਇਹਨਾਂ ਵਧੀਆਂ ਦਰਾਂ ਨਾਲ ਪੂਰਾ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇ ਤੌਰ ਤੇ ਕਰੀਬ 9000 ਕਰੋੜ ਸਲਾਨਾ, ਪਿਛੜੇ ਵਰਗਾਂ ਨੂੰ ਕਰੀਬ 2000 ਕਰੋੜ ਸਲਾਨਾ ਅਤੇ ਉਦਯੋਗੀ ਇਕਾਈਆਂ ਨੂੰ ਕਰੀਬ 1500 ਕਰੋੜ ਸਲਾਨਾ ਦੀ ਸਬਸਿਡੀ ਦੇ ਰਹੀ ਹੈ।