ਸਪੀਕਰ ਕੋਲ ਨਹੀਂ ਗਿਆ ਇੱਕ ਵੀ ਵਿਧਾਇਕ, ਅਸਤੀਫ਼ੇ ਮਨਜ਼ੂਰ ਹੋਣ ਦਾ ਕੰਮ ਫਿਰ ਲਟਕਿਆ

Last Updated: May 22 2019 12:21
Reading time: 0 mins, 41 secs

ਪੰਜਾਬ ਵਿਧਾਨ ਸਭਾ ਦੇ ਵਿੱਚੋਂ ਅਸਤੀਫ਼ੇ ਦੇਣ ਵਾਲੇ ਕੁਝ ਵਿਧਾਇਕਾਂ ਦੇ ਵਿੱਚੋਂ ਬੀਤੇ ਦਿਨ ਸਪੀਕਰ ਦੇ ਕੋਲ ਸੁਣਵਾਈ ਦੇ ਲਈ ਇੱਕ ਵੀ ਵਿਧਾਇਕ ਨਹੀਂ ਪਹੁੰਚਿਆ ਅਤੇ ਇਸ ਕਾਰਨ ਇਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਹੋਣ ਦਾ ਕੰਮ ਫਿਰ ਲਟਕ ਗਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅਸਤੀਫ਼ਿਆਂ ਤੇ ਆਪਣਾ ਪੱਖ ਰੱਖਣ ਦੇ ਲਈ ਸੁਖਪਾਲ ਸਿੰਘ ਖਹਿਰਾ, ਅਮਰਜੀਤ ਸਿੰਘ ਸੰਦੋਆ ਅਤੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਬੁਲਾਇਆ ਸੀ ਪਰ ਇਨ੍ਹਾਂ ਸਭ ਨੇ ਕਿਸੇ ਨਾ ਕਿਸੇ ਕਾਰਨ ਦੇ ਚੱਲਦੇ ਇੱਥੇ ਆਉਣ ਤੋਂ ਅਸਮਰਥ ਜਾਹਰ ਕਰ ਦਿੱਤੀ ਅਤੇ ਇਸ ਕਾਰਨ ਸਪੀਕਰ ਨੇ ਇਨ੍ਹਾਂ ਦੀ ਕਾਰਵਾਈ ਨੂੰ ਕੁਝ ਦਿਨ ਅੱਗੇ ਪਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜਿਸ ਦਿਨ ਇਨ੍ਹਾਂ ਵਿਧਾਇਕਾਂ ਨੂੰ ਸੱਦਿਆ ਜਾਵੇਗਾ ਉਸ ਦਿਨ ਹੀ ਐੱਚ.ਐੱਸ.ਫੂਲਕਾ ਦੇ ਅਸਤੀਫ਼ੇ ਬਾਰੇ ਫ਼ੈਸਲਾ ਹੋਵੇਗਾ ਅਤੇ ਉਸ ਸਮੇਂ ਹੀ ਜੈਤੋ ਦੇ ਬਾਗ਼ੀ ਆਪ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ।