ਪੰਜਾਬ ਦੇ 92 ਲੱਖ ਵੋਟਰਾਂ ਨੇ ਨਕਾਰੀਆਂ ਲੋਕ ਸਭਾ ਚੋਣਾਂ (ਨਿਊਜ਼ਨੰਬਰ ਖਾਸ ਖ਼ਬਰ)

Last Updated: May 21 2019 18:56
Reading time: 1 min, 11 secs

ਵੈਸੇ ਤਾ ਭਾਰਤ ਵਿੱਚ ਲੋਕਤੰਤਰ ਹੈ ਤੇ ਲੋਕਤੰਤਰ ਵਿੱਚ ਕਹਿੰਦੇ ਨੇ ਲੋਕਾਂ ਦੀ ਚਲਦੀ ਹੈ l ਇਸ ਤੰਤਰ ਨੂੰ ਲੋਕ ਤੰਤਰ ਦੀ ਬਜਾਏ ਜੇਕਰ ਵੋਟ ਤੰਤਰ ਕਿਹਾ ਜਾਏ ਤਾ ਜ਼ਿਆਦਾ ਬਿਹਤਰ ਲੱਗਦਾ ਹੈ l ਭਾਰਤ ਦੇ ਵੋਟ ਤੰਤਰ ਵਿੱਚ ਭਾਰਤ ਦੀਆ ਸਿਆਸੀ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਖੜੇ ਕੀਤੇ ਤੇ ਹਨ ਚੋਣਾਂ ਵਿੱਚ 19 ਮਈ ਨੂੰ ਪੰਜਾਬ ਦੀਆ ਵੀ 13 ਸੀਟਾਂ ਲਈ ਚੋਣਾਂ ਹੋਈਆਂ ਹਨ l 19 ਨੂੰ ਹੋਈਆਂ ਚੋਣਾਂ ਵਿੱਚ ਪੰਜਾਬ ਦੇ 65.96 ਫੀਸਦੀ ਵੋਟਰਾਂ ਨੇ ਆਪਂਣੇ ਵੋਟ ਦੇ ਅਧਿਕਾਰ ਦਾ ਉਪਯੋਗ ਕੀਤਾ l ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ 2.7 ਕਰੋੜ ਵੋਟਰ ਹਨ ਤੇ ਇਸ ਹਿਸਾਬ ਨਾਲ ਪੰਜਾਬ ਦੇ 92 ਲੱਖ ਵੋਟਰ ਵੋਟ ਪਾਉਣ ਹੀ ਨਹੀਂ ਆਏ ਜਾ ਇਹ ਕਹਿ ਲਈਏ ਕਿ 92 ਲੱਖ ਵੋਟਰਾਂ ਨੇ ਲੋਕ ਸਭਾ ਦੀ ਚੋਣ ਨੂੰ ਨਕਾਰ ਦਿੱਤਾ ਹੈ l ਹੁਣ ਇਹ ਕੈਸਾ ਤੰਤਰ ਹੈ ਜਿਸ ਵਿੱਚ 34.04 ਫੀਸਦੀ ਲੋਕਾਂ ਦੀ ਗੱਲ ਨੂੰ ਜਾ ਇਸ਼ਾਰੇ ਨੂੰ ਨਹੀਂ ਸਮਝਿਆ ਜਾ ਰਿਹਾ l ਜੇਕਰ ਸਾਡੇ ਦੇਸ਼ ਵਿੱਚ ਲੋਕ ਤੰਤਰ ਹੈ ਤਾ ਉਨ੍ਹਾਂ 92 ਲੱਖ ਲੋਕਾਂ ਦੀ ਗੱਲ ਦੀ ਅਹਿਮੀਅਤ ਕਿਉਂ ਨਹੀਂ ਹੈ l ਕਿਉਂ ਉਹ ਲੋਕ ਚੋਣ ਵਿੱਚ ਹਿਸਾ ਲੈਣ ਨਹੀਂ ਆਏ ਜੇ ਨਹੀਂ ਆਏ ਤਾ ਉਨ੍ਹਾਂ ਨੂੰ ਕੋਈ ਪੁੱਛੇਗਾ ਕਿ ਉਨ੍ਹਾਂ ਦੇ ਚੋਣ ਵਿੱਚ ਭਾਗ ਨਾ ਲੈਣ ਦਾ ਕਾਰਨ ਕੀ ਸੀ l ਜੇਕਰ ਇਨ੍ਹਾਂ 92 ਲੱਖ ਲੋਕਾਂ ਦੇ ਚੋਣਾਂ ਵਿੱਚ ਭਾਗ ਨਾ ਲੈਣ ਦੇ ਕਾਰਨ ਨੂੰ ਸਮਝਕੇ ਉਸ ਕਰਨ ਦਾ ਹੱਲ ਕੀਤਾ ਜਾਵੇ ਫੇਰ ਹੀ ਅਸੀਂ ਕਹਿ ਸਕਾਂਗੇ ਕਿ ਸਾਡੇ ਦੇਸ਼ ਵਿੱਚ ਲੋਕ ਤੰਤਰ ਹੈ ਨਹੀਂ ਤਾ ਵੋਟ ਤੰਤਰ ਤਾ ਹੈ ਹੀ l