ਟਰੈਕਟਰ- ਟਰਾਲੀ ਅਤੇ ਟਰਾਲੇ ਦੀ ਭਿਆਨਕ ਟੱਕਰ , ਤਿੰਨ ਫੱਟੜ

ਅੱਜ ਇੱਕ ਓਵਰਲੋਡ ਟਰੈਕਟਰ ਟਰਾਲੀ ਦੀ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਭਿਆਨਕ ਟੱਕਰ ਹੋਣ ਤੋਂ ਬਾਅਦ ਟਰੈਕਟਰ ਟਰਾਲੀ  ਖੇਤਾਂ ਵਿੱਚ ਜਾ ਪੁੱਠੀ ਹੋ ਗਈ , ਜਿਸ ਕਰਕੇ ਉਸ ਵਿਚ ਸਵਾਰ 6 ਜਣਿਆਂ 'ਚੋਂ ਤਿੰਨ ਜਣੇ ਫੱਟੜ ਹੋ ਗਏ। ਫੱਟੜਾਂ ਨੂੰ ਇਲਾਜ ਲਈ 108 ਦੇ ਚਾਲਕ ਗੁਰਵਿੰਦਰ ਅਤੇ ਉਸ ਦੇ ਸਾਥੀ ਮਹਿੰਦਰ ਨੇ ਤਿੰਨਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।  

ਮਿਲੀ ਜਾਣਕਾਰੀ ਮੁਤਾਬਿਕ ਅੰਗਰੇਜ਼ ਸਿੰਘ ਪੁੱਤਰ ਨਛੱਤਰ ਸਿੰਘ  ਸ਼੍ਰੀਗੰਗਾਨਗਰ ਤੋਂ ਟਰੈਕਟਰ ਦੇ ਪਿੱਛੇ ਤੋਂ ਟਰਾਲੀਆਂ ਜਿਨ੍ਹਾਂ 'ਚ ਇੱਕ ਟਰਾਲੀ 'ਤੇ ਇੱਕ ਟਰੈਕਟਰ ਵੀ ਰੱਖਿਆ ਹੋਇਆ ਸੀ ਨੂੰ ਲੈ ਕੇ ਫ਼ਰੀਦਕੋਟ ਲੈ ਕੇ ਜਾ ਰਿਹਾ ਸੀ ਜੋ ਕਿ ਪਿੰਡ ਸੈਦਾਂਵਾਲੀ ਦੇ ਕੋਲ ਪੁੱਜੇ ਤਾਂ ਅਬੋਹਰ ਦੀ ਤਰਫ਼ੋਂ ਆ ਰਹੇ ਟਰਾਲੇ ਨਾਲ ਆਮੋ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਵਿੱਚ ਟਰੈਕਟਰ ਅਤੇ ਪਿੱਛੇ ਜੋੜੀ ਦੋਹੇ ਟਰਾਲੀਆਂ ਅਤੇ ਉਨ੍ਹਾਂ ਦੇ ਉੱਤੇ ਰੱਖਿਆ ਇੱਕ ਹੋਰ ਟਰੈਕਟਰ ਖੇਤਾਂ ਵਿੱਚ ਜਾ ਪਲਟਿਆ। ਜਿਸ ਵਿੱਚ ਟਰੈਕਟਰ ਦਾ ਡਰਾਈਵਰ ਅੰਗਰੇਜ਼ ਸਿੰਘ ਅਤੇ ਉਸ ਦਾ ਸਾਥੀ ਸੁਖਵਿੰਦਰ ਸਿੰਘ ਵਾਸੀ ਫ਼ਰੀਦਕੋਟ ਤੋਂ ਇਲਾਵਾ ਇੱਕ ਰਾਹਗੀਰ ਉਦੈ ਭਾਨ ਵਾਸੀ ਯੂ.ਪੀ. ਜੋ ਆਲਮਗੜ੍ਹ ਜਾਣ ਲਈ ਟਰੈਕਟਰ 'ਤੇ ਸਵਾਰ ਹੋਇਆ ਸੀ ਫੱਟੜ ਹੋ ਗਏ ਜਿਨ੍ਹਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਦੈਭਾਨ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਏ ਰੈਫ਼ਰ ਕਰ ਦਿੱਤਾ। ਜਿਸ ਨੂੰ ਪਰਿਵਾਰ ਵਾਲੇ ਸ਼੍ਰੀਰਗੰਗਾਨਗਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ 'ਚ ਟਰਾਲੀ ਅਤੇ ਟਰਾਲਾ ਵੀ ਨੁਕਸਾਨੇ ਗਏ।

ਇਕ ਸੜਕ ਹਾਦਸਾ, ਉਜਾੜ ਗਿਆ ਦਰਜਨਾਂ ਘਰ! (ਨਿਊਜ਼ਨੰਬਰ ਖਾਸ ਖ਼ਬਰ)

ਭਾਰਤ ਵਿੱਚ ਲਗਾਤਾਰ ਵਧ ਰਹੇ ਸੜਕ ਹਾਦਸਿਆਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਡਰਾਈਵਰਾਂ ਦੇ ਵੱਲੋਂ ਰਾਤ ਸਮੇਂ ਤੋਰੀਆਂ ਜਾਂਦੀਆਂ ਬੱਸਾਂ ਗੱਡੀਆਂ ਦੇ ਕਾਰਨ ...

ਹਾਦਸੇ ਵਾਪਰਣ ਤੋਂ ਮਗਰੋਂ ਹੀ ਕਿਉਂ ਜਾਗਦੀਆਂ ਨੇ ਸਰਕਾਰਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਗੁਜਰਾਤ ਦੇ ਦੋ ਹਸਪਤਾਲਾਂ ਵਿੱਚ ਪਿਛਲੇ ਦਿਨੀਂ ਏਨੀਆਂ ਵੱਡੀਆਂ ਘਟਨਾਵਾਂ ਵਾਪਰ ਗਈਆਂ, ਪਰ ਗੋਦੀ ਮੀਡੀਆ ਨੇ ਇਹ ਘਟਨਾਵਾਂ ਵਿਖਾਈਆਂ ਹੀ ਨਹੀਂ, ਕਿਉਂਕਿ ਇਹ ਖ਼ਬਰਾਂ ਸਰਕਾਰ ਦੇ ਖ਼ਿਲਾਫ਼ ਸਨ। ਦਰਅਸਲ, ਅੱਗ ਤੋਂ ...

ਸੜਕ ਹਾਦਸੇ ਦੇ ਪੀੜਤ ਪਰਿਵਾਰ ਨੂੰ ਏਡੀਸੀ ਨੇ ਸੌਂਪੀ 9 ਲੱਖ ਰੁਪਏ ਦੇ ਬੀਮਾ ਕਲੇਮ ਦੀ ਮੁਆਵਜ਼ਾ ਰਾਸ਼ੀ

ਜੇਕਰ ਕੋਈ ਇਨਸਾਨ ਇਸ ਧਰਤੀ ਤੇ ਜਨਮ ਲੈਂਦਾ ਹੈ ਤਾਂ ਇੱਕ ਦਿਨ ਆਖਰ ਉਸਨੇ ਫਾਨੀ ਸੰਸਾਰ ਨੂੰ ਅਲਵਿਦਾ ਕਰਕੇ ਜਾਣਾ ਹੀ ਹੁੰਦਾ ਹੈ। ...

...ਜਦੋਂ ਭੈਣਾਂ ਨੇ ਫ਼ੌਜੀ ਵੀਰ ਨੂੰ ਸਿਹਰਾ ਬੰਨ੍ਹ ਕੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਾਰਗਿਲ ਦੇ ਦਰਾਸ ਸੈਕਟਰ 'ਚ ਵਾਪਰੇ ਸੜਕ ਹਾਦਸੇ ਦੌਰਾਨ ਕਰੀਬ 20 ਦਿਨ ਪਹਿਲਾਂ ਦਰਾਸ ਦਰਿਆ 'ਚ ਜੀਪ ਡਿੱਗਣ ਕਾਰਨ ਮੌਤ ਦਾ ਸ਼ਿਕਾਰ ਹੋਏ ਪਿੰਡ ਢੀਂਡਸਾ ਦੇ ਫ਼ੌਜੀ ਜਵਾਨ ਪਲਵਿੰਦਰ ਸਿੰਘ ਉਰਫ਼ ਗੋਲਡੀ ਦੀ ਤਿਰੰਗੇ ਝੰਡੇ 'ਚ ਲਿਪਟੀ ਮ੍ਰਿਤਕ ਦੇਹ ਆਉਣ ਦੇ ਬਾਅਦ ਉਸਦੇ ਨਾਨਕੇ ਪਿੰਡ ਰਾਮਪੁਰ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੇਜਲ ਅੱਖਾਂ ਦੇ ਨਾਲ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕਰ ਦਿੱਤਾ। ...

ਪਾਕਿਸਤਾਨ ਹਾਦਸੇ ਵਿੱਚ ਮਾਰੇ ਗਏ ਸਿੱਖ ਪਰਿਵਾਰਾਂ ਨਾਲ ਬਾਜਵਾ ਨੇ ਜਤਾਇਆ ਦੁੱਖ

ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਿਛਲੇ ਦਿਨੀਂ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਸੇਖੁਪੁਰਾ ਨੇੜੇ ਫਰੁਕਾਬਾਦ ਵਿਖੇ ਮਨੁੱਖ ਰਹਿਤ ਰੇਲਵੇ ਫਾਟਕ ਤੇ ਵਾਪਰੇ ਭਿਆਨਕ ਹਾਦਸੇ 'ਚ 21 ਵਿਅਕਤੀਆਂ ਦੀ ਮੌਤ ਹੋ ਗਈ ਸੀ ...

ਪਾਕਿਸਤਾਨ ਵਿੱਚ ਵਾਪਰੇ ਟ੍ਰੇਨ-ਬੱਸ ਹਾਦਸੇ 'ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ

ਪਾਕਿਸਤਾਨ 'ਚ ਵਾਪਰੇ ਟ੍ਰੇਨ-ਬੱਸ ਹਾਦਸੇ ਵਿੱਚ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਰੱਬ ਦੇ ਭਾਣੇ ਨੂੰ ਸਹਿਣ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਪ੍ਰਮਾਤਮਾ ਪਾਸੋਂ ਕੀਤੀ। ...

...ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਆਖ਼ਰਕਾਰ ਕੌਣ ਹੈ ਜ਼ਿੰਮੇਵਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਸੜਕ ਹਾਦਸੇ ਵਾਪਰਦੇ ਹਨ। ਅਵਾਰਾ ਪਸ਼ੂਆਂ ਨਾਲ ਟਕਰਾਉਣ ਜਾਂ ਉਨ੍ਹਾਂ ਨੂੰ ਬਚਾਉਣ ਦੇ ਚੱਕਰ 'ਚ ਹੋਏ ਕਈ ਹਾਦਸਿਆਂ ਦੌਰਾਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ...

ਤੇਜ਼ ਰਫਤਾਰ ਵਾਹਨ ਦੀ ਟੱਕਰ ਲੱਗਣ ਨਾਲ ਅਣਪਛਾਤੇ ਪ੍ਰਵਾਸੀ ਨੌਜਵਾਨ ਦੀ ਮੌਤ, ਜਾਂਚ ਸ਼ੁਰੂ

ਤੇਜ਼ ਰਫਤਾਰ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਨਜ਼ਦੀਕੀ ਪਿੰਡ ਰਤੀਪੁਰ ਕੋਲ ਸੜਕ ਤੇ ਪੈਦਲ ਜਾ ਰਹੇ ਇੱਕ ਪ੍ਰਵਾਸੀ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ...

ਪੈਟਰੋਲ ਪੰਪ ਸਾਹਮਣੇ ਬਣਾਏ ਨਜਾਇਜ਼ ਲਾਂਘੇ 'ਤੇ ਆਏ ਦਿਨ ਵਾਪਰਦੇ ਹਾਦਸੇ, ਟ੍ਰੈਫ਼ਿਕ ਪੁਲਿਸ ਬੇਖਬਰ

ਦੋਰਾਹਾ-ਨੀਲੋਂ ਮਾਰਗ ਤੇ ਸਥਿਤ ਕਟਾਣਾ ਸਾਹਿਬ ਪਿੰਡ ਨੇੜੇ ਇੱਕ ਪੈਟਰੋਲ ਪੰਪ ਵਾਲਿਆਂ ਵੱਲੋਂ ਬਣਾਏ ਨਜਾਇਜ਼ ਲਾਂਘੇ ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ, ਪਰ ਖੰਨਾ ਜ਼ਿਲ੍ਹੇ ਦੀ ਟ੍ਰੈਫ਼ਿਕ ਪੁਲਿਸ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਹੀ। ...

सड़क दुर्घटना में घायल व्यक्ति की इलाज दौरान मौत

करीब चार दिन पहले सुल्तानपुर लोधी के गांव शाहवाला अंदरीसा नज़दीक सड़क दुर्घटना दौरान गंभीर रूप में जख्मी हुए व्यक्ति की इलाज दौरान मौत हो गई। ...

...ਰੇਲ ਟਰੈਕ ਕਿਨਾਰੇ ਘੁੰਮਦੇ ਅਵਾਰਾ ਪਸ਼ੂ ਮੁਸਾਫਰਾਂ ਦੀ ਜਾਨ ਲਈ ਬਣ ਸਕਦੈ ਹਨ ਵੱਡਾ ਖਤਰਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਸਾਲਾਂ ਤੋਂ ਸੂਬੇ ਅੰਦਰ ਪਿੰਡਾਂ ਤੇ ਸ਼ਹਿਰਾਂ 'ਚ ਘੁੰਮਣ ਵਾਲੇ ਅਵਾਰਾ ਪਸ਼ੂਆਂ ਦੀ ਪੈਦਾ ਹੋਈ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ...

तेज़ रफ्तार असंतुलित कार ने खड़े ट्राले को मारी ज़ोरदार टक्कर

आरसीएफ रोड पर रात करीब 9 बजे रिलायंस पेट्रोल पंप के सामने सड़क से नीचे खड़े ट्राले को एक तेज़ रफ्तार कार ने असंतुलित होकर ज़ोरदार टक्कर मार दी। ...

ਟਰੇਨ ਦੀ ਲਪੇਟ 'ਚ ਆਉਣ ਕਾਰਨ ਅਣਪਛਾਤਾ ਨੌਜਵਾਨ ਹੋ ਗਿਆ ਰੱਬ ਨੂੰ ਪਿਆਰਾ

ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਤੇ ਪੈਂਦੇ ਪਿੰਡ ਜੱਸੀਆਂ ਦੇ ਕੋਲ ਰੇਲਵੇ ਲਾਈਨਾਂ ਤੋਂ ਰੇਲਵੇ ਪੁਲਿਸ ਨੂੰ ਟਰੇਨ ਨਾਲ ਕੱਟੇ ਹੋਏ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ...

ਟਰੱਕ ਨੇ ਦ੍ਰਿੜਿਆ ਵਿਅਕਤੀ, ਮੌਤ!!!

ਕਸਬਾ ਜ਼ੀਰਾ ਦੇ ਅਧੀਨ ਆਉਂਦੇ ਪਿੰਡ ਬਹਿਕ ਪਛਾੜੀਆਂ ਦੇ ਬੱਸ ਅੱਡੇ ਕੋਲ ਵਾਪਰੇ ਇੱਕ ਟਰੱਕ ਦੇ ਵੱਲੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਨ ਅਤੇ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ...

ਧੁੰਦ ਤੇ ਕੋਹਰੇ ਦੌਰਾਨ ਸੜਕ ਹਾਦਸਿਆਂ ਤੋਂ ਬਚਣ ਸਬੰਧੀ ਡੀ.ਸੀ ਨੇ ਜਾਰੀ ਕੀਤੀ ਐਡਵਾਈਜ਼ਰੀ

ਸਰਦੀ ਦੇ ਮੌਸਮ ਦੌਰਾਨ ਧੁੰਦ ਅਤੇ ਕੋਹਰੇ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਣ ਲਈ ਡਿਪਟੀ ਕਮਿਸ਼ਨਰ ਵੱਲੋਂ ਵਾਹਨ ਚਾਲਕਾਂ ਸਬੰਧੀ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ...