ਹੈਵਾਨ ਬਣਿਆ ਡਾਕਟਰ ਪਤਨੀ ਦਾ ਨੱਕ ਖਾਧਾ

Last Updated: May 21 2019 16:09
Reading time: 1 min, 7 secs

ਡਾਕਟਰ ਨੂੰ ਰੱਬ ਦਾ ਦੂਜਾ ਰੂਪ ਸਮਝਿਆ ਜਾਂਦਾ ਹੈ ਅਤੇ ਡਾਕਟਰੀ ਪੇਸ਼ਾ ਮਾਨਵਤਾ ਲਈ ਵਰਦਾਨ ਮੰਨਿਆ ਜਾਂਦਾ ਹੈ। ਕੀ ਹੋਵੇ ਜੇ ਇਨਸਾਨ ਦੀ ਜ਼ਿੰਦਗੀ ਬਚਾਉਣ ਵਾਲਾ ਡਾਕਟਰ ਹੀ ਹੈਵਾਨ ਬਣ ਜਾਵੇ ਤੇ ਉਹ ਹੈਵਾਨੀਅਤ ਵੀ ਆਪਣੇ ਘਰ 'ਚ ਹੀ ਆਪਣੀ ਪਤਨੀ ਨਾਲ ਕਰੇ ਤਾ ਮੰਜਰ ਕਿੰਨਾ ਭਿਆਨਕ ਹੋਵੇਗਾ। ਬਠਿੰਡਾ ਦੇ ਇੱਕ ਡਾਕਟਰ ਅਮਨਦੀਪ ਨੇ ਆਪਣੀ ਪਤਨੀ ਸ਼ੀਤਲ 'ਤੇ ਐਸੀ ਹੀ ਹੈਵਾਨੀਅਤ ਕੀਤੀ। ਸ਼ੀਤਲ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਹ ਡਾਕਟਰ ਅਮਨਦੀਪ ਦੀ ਤੀਜੀ ਪਤਨੀ ਹੈ ਅਤੇ ਉਸਦਾ ਵੀ ਦੂਜਾ ਵਿਆਹ ਹੈ। ਸ਼ੀਤਲ ਨੇ ਦੱਸਿਆ ਕਿ ਡਾਕਟਰ ਅਮਨਦੀਪ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ਾ ਕਰਕੇ ਅਕਸਰ ਹੀ ਹਿੰਸਕ ਹੋ ਜਾਂਦਾ ਹੈ। ਪੇਸ਼ੇ ਤੋਂ ਅਧਿਆਪਕਾ ਸ਼ੀਤਲ ਨੇ ਦੱਸਿਆ ਕਿ ਅੱਜ ਵੀ ਉਸ ਦੀ ਆਪਣੇ ਪਤੀ ਨਾਲ ਲੜਾਈ ਹੋਈ ਜਿਸ ਕਰਕੇ ਉਸ ਦੇ ਪਤੀ ਨੇ ਉਸ ਬੁਰੀ ਤਰਾਹ ਨੋਚਿਆ ਅਤੇ ਦੰਦਾਂ ਦੇ ਨਾਲ ਉਸਦਾ ਨੱਕ ਵੀ ਖਾ ਗਿਆ। ਉਸ ਨੇ ਦੱਸਿਆ ਕਿ ਡਾਕਟਰ ਦੇ ਮੂੰਹ 'ਚ ਉਸ ਨੇ ਆਪਣਾ ਨੱਕ ਦੇਖਿਆ ਅਤੇ ਡਾਕਟਰ ਐਨਾ ਹਿੰਸਕ ਸੀ ਕਿ ਉਸ ਨੂੰ ਚਾਕੂ ਮਾਰਨ ਵਾਲਾ ਸੀ ਪਰ ਉਹ ਕਿਸੇ ਤਰੀਕੇ ਨਾਲ ਬਚ ਗਈ। ਪੀੜਤਾਂ ਨੇ ਦੱਸਿਆ ਕਿ ਡਾਕਟਰ ਅਮਨਦੀਪ ਹੀ ਉਸ ਨੂੰ ਜ਼ਖਮੀ ਹਾਲਤ 'ਚ ਲੈ ਕੇ ਆਇਆ ਅਤੇ ਸਿਵਲ ਲਾਈਨ ਨੇੜੇ ਸੁੱਟ ਗਿਆ ਜਿੱਥੋਂ ਉਸ ਨੂੰ ਪੁਲਿਸ ਮੁਲਾਜ਼ਮ ਵੱਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ। ਥਾਣਾ ਸਿਵਲ ਲਾਈਨ ਦੇ ਮੁਖੀ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਡਾਕਟਰ ਫਰਾਰ ਹੈ।