ਨਾਰੰਗ ਤੇ ਮਾਨ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕਰ ਵੱਡੀ ਲੀਡ ਨਾਲ ਜਿੱਤ ਹੋਣ ਦਾ ਦਿਵਾਇਆ ਭਰੋਸਾ

Last Updated: May 21 2019 16:20
Reading time: 0 mins, 59 secs

19 ਮਈ ਨੂੰ ਪੰਜਾਬ ਵਿੱਚ ਹੋਏ ਲੋਕਸਭਾ ਚੌਣਾਂ ਤੋਂ ਬਾਅਦ ਜਿੱਥੇ ਰਾਸ਼ਟਰੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀ-ਆਪਣੀ ਪਾਰਟੀਆਂ  ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਦਾ ਦੌਰ ਚਲ ਰਿਹਾ ਹੈ ਉਥੇ ਹੀ ਅਬੋਹਰ ਵਿਧਾਇਕ ਅਰੂਣ ਨਾਰੰਗ ਅਤੇ  ਸ਼੍ਰੋਅਦ ਦੇ ਜਿਲ੍ਹਾ ਚੋਣ ਮੁੱਖੀ ਬੋਬੀ ਮਾਨ ਨੇ ਸ਼੍ਰੋਅਦ ਦੇ ਪ੍ਰਧਾਨ ਅਤੇ ਫਿਰੋਜਪੁਰ ਲੋਕਸਭਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਬਾਦਲ ਵਿਖੇ ਮੁਲਾਕਾਤ ਕੀਤੀ ਅਤੇ ਵੋਟਿੰਗ ਸਬੰਧੀ ਜਾਣਕਾਰੀ ਦਿੰਦਿਆ ਇਸਦੇ ਨਾਲ ਸਬੰਧਤ ਕਾਈ ਅਹਿਮ ਗਲਾਂ 'ਤੇ ਚਰਚਾ ਕੀਤੀ।  

ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਨਾਰੰਗ ਅਤੇ ਬੋਬੀ ਮਾਨ ਦੇ ਨਾਲ ਪਿਛਲੇ ਦਿਨੀ ਹੋਏ ਚੋਣ ਸਬੰਧੀ ਚਰਚਾ ਕੀਤੀ ਤਾਂ ਅਰੂਣ ਨਾਰੰਗ ਅਤੇ ਬੋਬੀ ਮਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਵਾਰ ਫਿਰੋਜਪੁਰ ਤੋਂ ਉਨ੍ਹਾਂ ਦੀ ਇਤਿਹਾਸਕ ਜਿੱਤ ਹੋਵੇਗੀ ਕਿਉਂਕਿ ਸ਼੍ਰੋਅਦ-ਭਾਜਪਾ ਆਗੂਆਂ ਅਤੇ ਵਰਕਰਾਂ ਨੇ ਦਿਨ-ਰਾਤ ਇੱਕ ਕਰਕੇ ਮੋਦੀ ਦੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਹੈ ਅਤੇ ਸੂਬੇ ਦੀ ਕੈਪਟਨ ਸਰਕਾਰ ਤੋਂ ਦੁਖੀ ਵੋਟਰਾਂ ਨੇ ਸ਼੍ਰੋਅਦ-ਭਾਜਪਾ ਦੇ ਹੱਕ ਵਿੱਚ ਵੱਧਚੜ ਕੇ ਮਤਦਾਨ ਕੀਤਾ ਹੈ, ਜਿਸਦੇ ਨਾਲ ਉਨ੍ਹਾਂ ਨੂੰ ਵੱਡੀ ਲੀਡ ਹਾਸਲ ਹੋਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸਾਂਸਦ ਬਨਣ ਤੋਂ ਬਾਅਦ ਉਹ ਫਿਰੋਜਪੁਰ ਹਲਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੋਏ ਇਸਦਾ ਸੰਪੂਰਣ ਵਿਕਾਸ ਕਰਵਾਉਣਗੇ ਅਤੇ ਚੌਣ ਵਾਅਦਿਆਂ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ।