ਫਿਰੋਜ਼ਪੁਰ ਕੈਂਟ 'ਚ ਵੋਟਿੰਗ ਦੌਰਾਨ ਅਕਾਲੀ ਵਰਕਰ 'ਤੇ ਹਮਲਾ

Last Updated: May 19 2019 20:57
Reading time: 1 min, 0 secs

ਫਿਰੋਜ਼ਪੁਰ ਕੈਂਟ ਇਲਾਕੇ ਵਿੱਚ ਅੱਜ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇੱਕ ਅਕਾਲੀ ਵਰਕਰ ਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੇ ਵਿੱਚ ਇੱਕ ਅਕਾਲੀ ਵਰਕਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਵੀ ਨੂੰ ਇਲਾਕੇ ਨਿਵਾਸੀਆਂ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾਖਲ ਕਰਵਾਇਆ ਗਿਆ। ਇੱਥੇ ਦੱਸ ਦਈਏ ਕਿ ਹੁਣ ਤਾਂ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅਕਾਲੀ ਵਰਕਰ ਤੇ ਹਮਲਾ ਕਰਨ ਵਾਲੇ ਕਿਹੜੇ ਸਨ। ਇਨ੍ਹਾਂ ਪਤਾ ਲੱਗਿਆ ਹੈ ਕਿ ਅਕਾਲੀ ਵਰਕਰ ਬੂਥ ਦੇ ਬਾਹਰ ਖੜ੍ਹਾ ਸੀ ਅਤੇ ਇਸ ਦੌਰਾਨ ਕੁਝ ਅਣਪਛਾਤਿਆਂ ਆਏ, ਜਿਨ੍ਹਾਂ ਨੇ ਅਕਾਲੀ ਵਰਕਰ ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਯੂਥ ਅਕਾਲੀ ਲੀਡਰ ਸੁਰਿੰਦਰ ਸਿੰਘ ਬੱਬੂ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਅਕਾਲੀ ਵਰਕਰਾਂ ਤੇ ਕਾਂਗਰਸੀਆਂ ਦੇ ਵਲੋਂ ਹਮਲਾ ਕੀਤਾ ਗਿਆ ਹੈ ਅਤੇ ਫਿਰੋਜ਼ਪੁਰ ਸ਼ਹਿਰੀ ਇਲਾਕੇ ਵਿੱਚ ਵੀ ਅਕਾਲੀ ਵਰਕਰਾਂ ਨਾਲ ਕਾਂਗਰਸੀਆਂ ਦੇ ਵਲੋਂ ਧੱਕੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਬੁਖ਼ਲਾਹਟ ਵਿੱਚ ਆ ਚੁੱਕੇ ਹਨ ਅਤੇ ਉਹ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਜਿੱਤ ਨੂੰ ਵੇਖ ਕੇ ਕਾਫੀ ਜ਼ਿਆਦਾ ਘਬਰਾਏ ਹੋਏ ਵਿਖਾਈ ਦੇ ਰਹੇ ਹਨ। ਜਿਸ ਦੇ ਕਾਰਨ ਕਾਂਗਰਸੀਆਂ ਕੋਲੋਂ ਜਿੱਤ ਬਰਦਾਸ਼ਤ ਨਹੀਂ ਹੋ ਰਹੀ। ਸੁਰਿੰਦਰ ਸਿੰਘ ਬੱਬੂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।