ਪੋਲਿੰਗ ਬੂਥ ਵੀ ਨਹੀਂ ਲਗਾ ਸਕੀ ਆਮ ਆਦਮੀ ਪਾਰਟੀ ਪਿੰਡ ਕੋਟ ਸ਼ਮੀਰ ਵਿੱਚ 

Last Updated: May 19 2019 16:49
Reading time: 1 min, 0 secs

ਪੰਜਾਬ ਦੀ ਹੌਟ ਸੀਟ ਲੋਕ ਸਭਾ ਬਠਿੰਡਾ ਜਿਸ ਵਿੱਚ ਸਾਰੀਆਂ ਪਾਰਟੀਆਂ ਜਿੱਤ ਪ੍ਰਪਾਤ ਕਾਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨl ਇਸ ਸੀਟ ਤੇ ਪਿਛਲੇ 15  ਸਾਲਾਂ ਤੋਂ ਅਕਾਲੀ ਦਲ ਕਾਬਜ਼ ਹੈl ਅਕਾਲੀ ਦਲ ਦੇ ਇਸ ਕਬਜ਼ੇ ਨੂੰ ਛੁਡਵਾਉਣ ਲਈ ਇਸ ਵਾਰ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਬੜੀ ਸੋਚ ਸਮਝ ਕੇ ਉਤਾਰੇ ਸਨl ਜਿੰਨੇ ਵੀ ਉਮੀਦਵਾਰ ਇਸ ਸੀਟ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਵਿੱਚੋਂ ਬਲਜਿੰਦਰ ਕੌਰ ਜੋ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਅਤੇ ਵਿਧਾਨ ਸਭਾ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਵੀ ਹਨ l ਟਿਕਟ ਮਿਲਦਿਆਂ ਹੀ ਬਲਜਿੰਦਰ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਕਾਬਲਾ ਹਰਸਿਮਰਤ ਕੌਰ ਬਾਦਲ ਨਾਲ ਹੈ ਜਿਸ ਕਰਕੇ ਚੋਣ ਮੁਕਾਬਲਾ ਬੜਾ ਸਖਤ ਹੋਣ ਵਾਲਾ ਹੈ l ਉਨ੍ਹਾਂ ਦੇ ਇਸ ਦਾਅਵੇ ਦੀ ਹਵਾ ਅੱਜ ਉਸ ਸਮੇਂ ਨਿਕਲ ਗਈ ਜੱਦੋ ਲੋਕ ਸਭਾ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਵੀ ਨਾ ਲੱਗ ਸਕਿਆ l ਖਾਸ ਗੱਲ ਇਹ ਵੀ ਹੈ ਕਿ ਇਹ ਪਿੰਡ ਵਿਧਾਨ ਸਭਾ ਬਠਿੰਡਾ ਦਿਹਾਤੀ ਦੇ ਅਧੀਨ ਆਉਂਦਾ ਹੈ ਅਤੇ ਇਥੋਂ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੀ ਹੀ ਰੁਪਿੰਦਰ ਕੌਰ ਰੂਬੀ ਹਨ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 2017 ਵਿੱਚ ਇਸ ਪਿੰਡੋਂ 1100 ਵੋਟਾਂ ਦੀ ਲੀਡ ਪ੍ਰਾਪਤ ਕੀਤੀ ਸੀ l ਇਸ ਪਿੰਡ ਵਿੱਚ ਬੂਥ ਨਾ ਲੱਗਣਾ ਆਮ ਆਦਮੀ ਪਾਰਟੀ ਲਈ ਕੋਈ ਹੋਰ ਹੀ ਇਸ਼ਾਰਾ ਕਰ ਰਿਹਾ ਹੈ l