ਪੰਜਾਬ ਦੇ ਨਾਮਵਰ ਸਿਆਸਤਦਾਨਾਂ ਨੇ ਚੋਣ ਜਾਬਤੇ ਦੀਆ ਉਡਾਈਆਂ ਧੱਜੀਆਂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 13:35
Reading time: 1 min, 30 secs

ਲੋਕ ਸਭਾ ਚੋਣਾਂ 2019 ਲਈ ਭਾਰਤੀ ਚੋਣ ਕਮਿਸ਼ਨ ਨੇ 7 ਗੇੜ ਵਿੱਚ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਸੀ ਜਿਸ ਵਿੱਚ ਪੰਜਾਬ ਨੂੰ 7 ਵੇਂ ਗੇੜ ਵਿੱਚ ਰੱਖਿਆ ਗਿਆ ਸੀ l ਪੰਜਾਬ ਦੀਆ 13 ਸੀਟਾਂ ਤੇ ਚੋਣ ਦੀ ਤਾਰੀਕ 19 ਮਈ ਨਿਰਧਾਰਿਤ ਕੀਤੀ ਗਈ ਸੀ ਜਿਸ ਦਾ ਚੋਣ ਪ੍ਰਚਾਰ 17 ਮਈ ਨੂੰ ਸ਼ਾਮ ਨੂੰ ਬੰਦ ਹੋ ਗਿਆ ਸੀl ਪਰ ਇਸ ਵਾਰ ਪੰਜਾਬ ਦੇ ਨਾਮਵਰ ਸਿਆਸਤਦਾਨਾਂ ਨੇ ਚੋਣ ਜਾਬਤੇ ਦੀ ਪ੍ਰਵਾਹ ਨਾ ਕਰਦੇ ਹੋਏ ਚੋਣ ਜਾਬਤੇ ਦੀਆ ਧੱਜੀਆਂ ਉਡਾ ਦਿੱਤੀਆਂl

ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ 17 ਨੂੰ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਰੇਲਵੇ ਸਟੇਸ਼ਨ ਤੋਂ ਰਾਤ 9 ਵਜੇ ਦੇ ਕਰੀਬ ਲਾਈਵ ਹੋਕੇ ਕੈਂਸਰ ਟ੍ਰੇਨ ਬਾਰੇ ਦੂਜੀਆਂ ਸਿਆਸੀ ਪਾਰਟੀਆਂ ਤੇ ਸ਼ਬਦੀ ਹਮਲੇ ਬੋਲ ਕੇ ਵੋਟਰਾਂ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ ਕਰ ਰਹੇ ਸਨ ਜੋ ਕਿ ਸਰਾਸਰ ਚੋਣ ਜਾਬਤੇ ਦੀ ਉਲੰਘਣਾ ਹੈl ਫਿਰ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਜਾਰੀ ਕੀਤੀ ਗਈ ਜੋ ਕਿ ਰਾਤ 8:30 ਦੇ ਕਰੀਬ ਚਲਣੀ ਸ਼ੁਰੂ ਹੋਈ l ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਨੀ ਦਿਓਲ ਨੇ ਵੀ ਚੋਣ ਜਾਬਤੇ ਦੀ ਉਲੰਘਣਾ ਕਰਦੇ ਹੋਏ 17 ਮਈ ਨੂੰ ਦੇਰ ਰਾਤ 200 ਦੇ ਕਰੀਬ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕੀਤਾ ਗਿਆl  ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਤਾ ਦੇਰ ਸ਼ਾਮ ਪ੍ਰੈਸ ਕਾਨਫਰੰਸ ਹੀ ਕਰ ਦਿੱਤੀ ਗਈ ਜਿਸ ਵਿੱਚ ਕਾਂਗਰਸ ਪਾਰਟੀ ਤੇ ਇਲਜਾਮ ਲਗਾਏ ਗਏ l ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਸਨੀ ਦਿਓਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਨੋਟਿਸ ਜਾਰੀ ਕਰ ਦਿਤੇ ਗਏ ਹਨ ਅਤੇ ਖਹਿਰਾ ਅਤੇ ਕੈਪਟਨ ਅਮਰਿੰਦਰ ਸਿੰਘ ਵਾਲੇ ਮਾਮਲੇ ਤੇ ਜਾਂਚ ਚੱਲ ਰਹੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਚੋਣ ਕਮਿਸ਼ਨ ਕੋਈ ਐਕਸ਼ਨ ਲਾਵੇਗਾ l ਜਿਕਰਯੋਗ ਹੈ ਕਿ 2019 ਲੋਕ ਸਭਾ ਚੋਣਾਂ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਕਾਰਗੁਜਾਰੀ ਤੇ ਸਵਾਲ ਵੱਖ-ਵੱਖ ਪਾਰਟੀਆਂ ਵੱਲੋਂ ਖੜੇ ਕੀਤੇ ਜਾ ਰਹੇ ਹਨ l ਬੀਤੀ ਸ਼ਾਮ ਨੂੰ ਚੋਣ ਕਮਿਸ਼ਨ ਦੇ ਮੈਂਬਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਾਰ ਬਾਰ ਕਲੀਨ ਚਿੱਟ ਦੇਣ ਤੇ ਨਰਾਜ ਨਜਰ ਆਏ ਸਨl