ਭਾਜਪਾ ਨਾਲ 23 ਨੂੰ ਕਿਤੇ ਉਹ ਨਾ ਹੋਵੇ ਜੋ 2017 ਵਿੱਚ ਆਪ ਨਾਲ ਪੰਜਾਬ ਵਿੱਚ ਹੋਇਆ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 19 2019 10:41
Reading time: 1 min, 45 secs

ਦੇਸ਼ ਦੀ 17ਵੀਂ ਲੋਕ ਸਭਾ ਦੇ ਲਈ ਅੱਜ ਆਖਰੀ ਗੇੜ ਦਾ ਮਤਦਾਨ ਜਾਰੀ ਹੈ ਅਤੇ ਇਸਦੇ ਨਤੀਜੇ 23 ਮਈ ਨੂੰ ਆਉਣਗੇ l ਸੋਸ਼ਲ ਮੀਡੀਆ ਅਤੇ ਟੀ.ਵੀ ਚੈੱਨਲਾਂ ਸਮੇਤ ਜ਼ਿਆਦਾਤਰ ਅਖ਼ਬਾਰ ਇਸ ਸਮੇਂ ਮੋਦੀ ਮੋਦੀ ਦਾ ਭਜਨ ਗਾ ਰਹੇ ਹਨ ਅਤੇ ਜ਼ਿਆਦਾਤਰ ਦੇ ਵੱਲੋਂ "ਆਏਗਾ ਤੋਂ ਮੋਦੀ ਹੀ" ਜਿਹੇ ਸਲੋਗਨ ਵਰਤੋਂ ਕਰ ਭਾਜਪਾ ਦੀ ਦੁਬਾਰਾ ਸਰਕਾਰ ਬਣਨ ਦੇ ਅੰਦਾਜੇ ਲਗਾਏ ਜਾ ਰਹੇ ਹਨ l ਹੋ ਸਕਦਾ ਹੈ ਕੇ 23 ਮਈ ਨੂੰ ਇਹ ਸਭ ਅੰਦਾਜੇ ਸੱਚ ਵੀ ਹੋ ਜਾਣ ਪਰ ਕਹਿੰਦੇ ਨੇ ਕੇ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਅਤੇ ਨਤੀਜੇ ਇਨ੍ਹਾਂ ਅੰਦਾਜ਼ਿਆਂ ਦੇ ਉਲਟ ਵੀ ਆ ਸਕਦੇ ਹਨ l ਭਾਜਪਾ ਨੂੰ ਜੇਕਰ 23 ਮਈ ਨੂੰ ਦੁਬਾਰਾ ਸਰਕਾਰ ਬਣਾਉਣ ਵਿੱਚ ਕਾਮਯਾਬੀ ਨਹੀਂ ਮਿਲਦੀ ਤਾਂ ਉਨ੍ਹਾਂ ਦੇ ਨਾਲ ਕੁਝ ਅਜਿਹਾ ਹੀ ਘਟਨਾਕ੍ਰਮ ਹੋਵੇਗਾ ਜੋ ਕੇ 2017 ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਦੇ ਵਿਚ ਹੋਇਆ ਸੀl 

ਜਿਵੇਂਕਿ ਆਪਾਂ ਸਭ ਜਾਣਦੇ ਹਾਂ ਕੇ 2017 ਵਿਧਾਨ ਸਭਾ ਚੋਣਾਂ ਦੇ ਦੌਰਾਨ ਸੋਸ਼ਲ ਮੀਡੀਆ ਤੋਂ ਲੈ ਕੇ ਟੀ.ਵੀ ਅਤੇ ਅਖਬਾਰਾਂ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਚਰਚੇ ਸਨl ਪਰ ਜੱਦੋ ਨਤੀਜੇ ਆਏ ਤਾਂ ਹੋਇਆ ਸਭ ਕੁਝ ਇਹਨਾਂ ਉਮੀਦਾਂ ਦੇ ਉਲਟ ਅਤੇ ਆਮ ਆਦਮੀ ਪਾਰਟੀ ਸਿਰਫ 20 ਸੀਟਾਂ ਤੇ ਸੀਮਤ ਕੇ ਰਹਿ ਗਈ l ਜੇਕਰ ਹੁਣ ਲੋਕ ਸਭਾ ਚੋਣਾਂ ਦਾ ਮਾਹੌਲ ਦੇਖਿਆ ਜਾਵੇ ਤਾਂ ਸਾਰੇ ਦੇਸ਼ ਵੀ ਕੁਝ ਅਜਿਹਾ ਹੀ ਹਾਲ ਭਾਜਪਾ ਦਾ ਹੈ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ, ਅਖਬਾਰਾਂ ਤੱਕ ਜ਼ਿਆਦਾਤਰ ਹਿੱਸੇ ਦੇ ਵੱਲੋਂ ਭਾਜਪਾ ਦੀ ਸਰਕਾਰ ਦੁਬਾਰਾ ਆਉਣ ਦੀ ਚਰਚਾ ਹੈ l ਪਰ ਜੇਕਰ ਜਮੀਨੀ ਹਕੀਕਤ ਨੂੰ ਦੇਖਿਆ ਜਾਵੇ ਤਾਂ ਭਾਜਪਾ ਦੇ ਲਈ ਦੁਬਾਰਾ ਜਿੱਤ ਹਾਸਲ ਕਰਨ ਦਾ ਰਸਤਾ ਕੋਈ ਆਸਾਨ ਨਹੀਂ ਹੈ ਕਿਉਂਕਿ ਨੋਟਬੰਦੀ, ਜੀ.ਐੱਸ.ਟੀ., ਬੇਰੁਜਗਾਰੀ, ਅੱਤਵਾਦ ਆਦਿ ਜਿਹੇ ਮੁੱਦਿਆਂ ਨੇ ਭਾਜਪਾ ਨੂੰ ਅੰਦਖਾਤੇ ਕਿਤੇ ਨਾ ਕਿਤੇ ਖੋਰਾ ਜਰੂਰ ਲਗਾਇਆ ਹੈ l ਇਸਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਹਾਸੋਹੀਣੇ ਬਿਆਨਾਂ ਨੇ ਚੋਣ ਮੁਹਿੰਮ ਦੇ ਆਖਰੀ ਗੇੜਾਂ ਦੇ ਵਿੱਚ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ l ਭਾਵੇਂਕਿ ਦੇਸ਼ ਦੇ ਵਿੱਚ 50 ਕਰੋੜ ਤੋਂ ਵੱਧ ਇੰਟਰਨੈੱਟ ਵਰਤੋਂਕਾਰ ਇਸ ਸਮੇਂ ਹਨ ਪਰ ਸੋਸ਼ਲ ਮੀਡੀਆ ਤੇ ਪੈਸੇ ਦੇ ਕੇ ਕੀਤੇ ਪ੍ਰਚਾਰ ਨੂੰ ਇਨ੍ਹਾਂ 50 ਕਰੋੜ ਲੋਕਾਂ ਦੇ ਨਾਲ ਜੋੜਨਾ ਮੁਸ਼ਕਿਲ ਹੈ ਅਤੇ ਅਸਲੀ ਜਮੀਨੀ ਹਕੀਕਤ ਦਾ 23 ਮਈ ਨੂੰ ਹੀ ਪਤਾ ਲੱਗੇਗਾ l