ਹਲਕੇ ਵਿੱਚ 16 ਲੱਖ 18 ਹਜ਼ਾਰ 419 ਵੋਟਰ ਕਰਨਗੇ ਆਪਣੇ ਵੋਟ ਹੱਕ ਦੀ ਵਰਤੋਂ

Last Updated: May 19 2019 10:26
Reading time: 0 mins, 48 secs

ਜ਼ਿਲ੍ਹੇ 'ਚ 879 ਪੋਲਿੰਗ ਬੂਥਾਂ ਹਨ ਅਤੇ ਪੂਰੇ ਹਲਕੇ ਅੰਦਰ 1805 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹੇ ਵਿੱਚ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਸੰਵੇਦਨਸ਼ੀਲ ਚੋਣ ਬੂਥਾਂ ਦੀ ਵਧੀਕ ਸੁਰੱਖਿਆ ਲਈ 220 ਮਾਈਕਰੋ ਅਬਜ਼ਰਵਰ, 542 ਬੂਥ ਵੈੱਬ ਕਾਸਟਿੰਗ ਅਤੇ 425 ਬੂਥ ਸੀ.ਏ.ਪੀ.ਐਫ ਫੋਰਸ ਬਲਾਂ ਦੀ ਨਿਗਰਾਨੀ ਹੇਠ ਰਹਿਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦਿੱਤੀ। ਉਨ੍ਹਾਂ ਦੱਸਿਆ 29 ਅਪ੍ਰੈਲ, 2019 ਨੂੰ ਹੋਈ ਵੋਟਰ ਸੂਚੀਆਂ ਦੀ ਆਖ਼ਰੀ ਪ੍ਰਕਾਸ਼ਨਾਂ ਮੁਤਾਬਿਕ ਹਲਕੇ ਵਿੱਚ ਵੋਟਰਾਂ ਦੀ ਗਿਣਤੀ 16 ਲੱਖ 18 ਹਜ਼ਾਰ 419 ਹੈ, ਜਿਸ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 8 ਲੱਖ 62 ਹਜ਼ਾਰ 955, ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 55 ਹਜ਼ਾਰ 429 ਮਤਦਾਤਾ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਥੇ ਦਸ ਦਈਏ ਕਿ ਅੱਜ ਕੈਂਟ ਬੋਰਡ ਦੇ ਮੈਂਬਰ ਜ਼ੋਰਾਂ ਸਿੰਘ ਸੰਧੂ ਨੇ ਅੱਜ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਬਣੇ ਬੂਥ ਤੇ ਪਹਿਲੀ ਵੋਟ ਪਾਈ।