ਪੰਜਾਬ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਲਈ ਮਤਦਾਨ ਭਲਕੇ

Last Updated: May 18 2019 11:22
Reading time: 0 mins, 35 secs

ਲੋਕਸਭਾ ਚੋਣਾ ਦੇ 7ਵੇਂ ਗੇੜ ਵਿੱਚ ਹੁਣ ਪੰਜਾਬ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਲਈ ਭਲਕੇ 19 ਮਈ ਨੂੰ ਮਤਦਾਨ ਹੋਣ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਵਿੱਚ 13 ਸੀਟਾਂ ਤੇ ਪੋਲਿੰਗ ਹੋਵੇਗੀ। ਭਲਕੇ ਲੋਕਸਭਾ ਚੋਣਾ ਦੇ ਅੰਤਿਮ ਗੇੜ ਲਈ ਵੋਟਾ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਤੇ ਜਿਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਕਿਸਮਤਾਂ ਈ ਵੀ ਐਮ ਅੰਦਰ ਕੈਦ ਹੋ ਜਾਣਗੀਆਂ। ਚੋਣਾ ਦਾ ਅਮਲ ਸ਼ਾਂਤੀ ਨਾਲ ਨੇਪੜੇ ਚਾੜਣ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ। ਭਲਕੇ ਹੋਣ ਵਾਲੀਆਂ ਵੋਟਾ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਰੇਕ ਵੋਟਰ ਨੂੰ ਵੋਟ ਕਰਨ ਦੀ ਅਪੀਲ ਵੀ ਕੀਤੀ ਹੈ।