ਹੇਮਾ ਮਾਲਿਨੀ ਨੇ ਹਰਸਿਮਰਤ ਕੌਰ ਬਾਦਲ ਲਈ ਮੰਗੀਆਂ ਵੋਟਾਂ, ਅੰਮ੍ਰਿਤਾ ਵੜਿੰਗ ਨੇ ਕੱਸਿਆ ਤੰਜ, ਕਿਹਾ- ਨੱਚਣ ਗਾਉਣ ਵਾਲੇ ਨਹੀਂ ਜਿਤਾ ਸਕਦੇ

Last Updated: May 16 2019 18:24
Reading time: 0 mins, 54 secs

ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਅੱਜ ਬਾਲੀਵੁੱਡ ਸਟਾਰ ਹੇਮਾ ਮਾਲਿਨੀ ਨੇ ਵੋਟਾਂ ਮੰਗੀਆਂ। ਜ਼ਿਲ੍ਹਾ ਮਾਨਸਾ ਦੇ ਮਾਨਸਾ ਸ਼ਹਿਰ ਤੋਂ ਸ਼ੁਰੂ ਹੋਕੇ ਰੋਡ ਸ਼ੋਅ ਕਰ ਰਹੀ ਹੇਮਾ ਮਾਲਿਨੀ ਨੇ ਲੋਕਾਂ ਨੂੰ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਦੀ ਅਪੀਲ ਕੀਤੀ।  ਹੇਮਾ ਮਾਲਿਨੀ ਨੇ ਕਿਹਾ ਕਿ ਉਹ ਮੁੰਬਈ ਤੋਂ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਦੀ ਮਦਦ ਕਰਨ ਆਈ ਹੈ ਇਸ ਲਈ ਤੁਸੀਂ ਸਾਰੇ ਉਨ੍ਹਾਂ ਨੂੰ ਵੋਟਾਂ ਪਾਕੇ ਜਿਤਾਓ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸਰਕਾਰ 'ਚ ਮੰਤਰੀ ਰਹਿੰਦੇ ਬਹੁਤ ਵਧੀਆ ਕੰਮ ਕੀਤਾ ਹੈ।

ਇਸ ਮੌਕੇ ਮੌੜ ਦੇ ਲੋਕ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਵਿੱਚ ਦੋ ਪੰਜਾਬ ਦੀਆਂ ਨੂੰਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਅੱਜ ਉਹ ਇੱਕ ਤਾਂ ਹੇਮਾ ਮਾਲਿਨੀ ਨੂੰ ਪੰਜਾਬ ਦੀ ਨੂੰਹ ਦੱਸ ਰਹੇ ਸਨ ਤੇ ਦੂਜੀ ਆਪਣੇ ਆਪ ਨੂੰ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੇ ਹੇਮਾ ਮਾਲਿਨੀ ਅਤੇ ਸੰਨੀ ਦਿਓਲ ਦੇ ਹਰਸਿਮਰਤ ਕੌਰ ਬਾਦਲ ਦੇ ਪੱਖ ਵਿੱਚ ਰੋਡ ਸ਼ੋਅ ਕਰਨ ਤੇ ਤੰਜ ਕਸਦਿਆਂ ਕਿਹਾ ਕਿ ਬਾਦਲਾਂ ਦਾ ਪ੍ਰਚਾਰ ਹੁਣ ਨੱਚਣ ਗਾਉਣ ਵਾਲੇ ਕਰ ਰਹੇ ਹਨ ਜੋ ਉਨ੍ਹਾਂ ਦੀ ਜਿੱਤ ਪੱਕੀ ਫਿਰ ਵੀ ਨਹੀਂ ਕਰ ਸਕਦਾ।