ਸਰਕਾਰੀ ਹਸਪਤਾਲ ਨੂੰ ਸੁਖਬੀਰ ਐਮਪੀ ਬਣਨ ਤੋਂ ਬਾਅਦ ਮੁਹੱਈਆ ਕਰਵਾਏ ਸਿੰਗਲ ਡੋਨਰ ਪਲੇਟਲੈਟ ਮਸ਼ੀਨ.!!

Last Updated: May 16 2019 17:04
Reading time: 1 min, 17 secs

ਖੰਗ, ਰੇਸਾ, ਤੇਜ਼ ਬੁਖਾਰ, ਡੇਂਗੂ ਅਤੇ ਪੇਟ ਦੇ ਪਾਣੀ ਮੁਕ ਜਾਣ ਦੀ ਅਵਸਥਾ ਵਿੱਚ ਮਰੀਜ ਦੇ ਘੱਟਣ ਵਾਲੇ ਸੈਲਾਂ ਦੀ ਪੂਰਤੀ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਸਿੰਗਲ ਡੋਨਰ ਪਲੇਟਲੈਟ ਮਸ਼ੀਨ ਲਗਾਏ ਜਾਣ ਦੀ ਲਾਈਫ਼ ਸੇਵਰਜ਼ ਵੈਲਫੇਅਰ ਸੁਸਾਇਟੀ ਦੇ ਆਗੂਆਂ ਵੱਲੋਂ ਉਠਾਈ ਗਈ ਮੰਗ ਤੋਂ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਜਾਣੂੰ ਕਰਵਾਉਂਦਿਆਂ ਸੀਨੀਅਰ ਅਕਾਲੀ ਆਗੂ ਜੋਰਾ ਸਿੰਘ ਸੰਧੂ ਨੇ ਲੋਕਾਂ ਦੀ ਸਿਹਤਯਾਬੀ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੀ ਸੈੱਲ ਮਸ਼ੀਨ ਜਲਦ ਫ਼ਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ। 

ਸੁਖਬੀਰ ਸਿੰਘ ਬਾਦਲ ਨਾਲ ਇੱਕ ਮੁਲਾਕਾਤ ਕਰਦਿਆਂ ਜੋਰਾ ਸਿੰਘ ਸੰਧੂ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਦੇ ਕਾਰਨ ਸੈਲਾਂ ਦੇ ਘੱਟਣ ਨਾਲ ਸਮੇਂ ਸਿਰ ਸੈੱਲ ਨਾ ਮਿਲਣ ਕਰਕੇ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਨਾ ਕਰਵਾ ਸਕਣ ਵਾਲੇ ਗ਼ਰੀਬ ਵਰਗ ਦੇ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ। ਜੇਕਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਸਿੰਗਲ ਡੋਨਰ ਪਲੇਟਲੈਟ ਮਸ਼ੀਨ ਲੱਗਦੀ ਹੈ ਤਾਂ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰਥ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਖੂਨ ਦਾਨ ਵਾਂਗ ਇੱਕ ਵਿਅਕਤੀ ਵਿੱਚੋਂ ਦੂਜੇ ਵਿਅਕਤੀ ਅੰਦਰ ਸੈੱਲ ਦਿੱਤੇ ਜਾ ਸਕਦੇ ਹਨ, ਜਿਸ ਨਾਲ ਗਰਮੀਆਂ ਦੇ ਮੌਸਮ 'ਚ ਡੇਂਗੂ ਵਰਗੀ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੇ ਘੱਟਣ ਵਾਲੇ ਸੈਲਾਂ ਨੂੰ ਪੂਰਾ ਕਰਕੇ ਬਹੁਤ ਸਾਰੀਆਂ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਤਕਨੀਕੀ ਯੁੱਗ ਵਿੱਚ ਐਸ.ਡੀ.ਪੀ. ਮਸ਼ੀਨ ਨੂੰ ਸਮੇਂ ਦੀ ਜ਼ਰੁਰਤ ਦੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਜੋਰਾ ਸਿੰਘ ਸੰਧੂ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਲੋਕ ਸਭਾ ਫ਼ਿਰੋਜ਼ਪੁਰ ਤੋਂ ਮੇਰੇ ਐਮ.ਪੀ. ਬਨਣ ਬਾਅਦ ਫ਼ਿਰੋਜ਼ਪੁਰ ਵਾਸੀਆਂ ਦੀ ਸਿਹਤ ਸਹੂਲਤਾਂ ਨੂੰ ਪੂਰਾ ਕਰਦਿਆਂ ਐਮ.ਪੀ ਕੋਟੇ ਵਿੱਚੋਂ ਫੰਡ ਲਿਆ ਕੇ ਫ਼ਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਸਿੰਗਲ ਡੋਨਰ ਪਲੇਟਲੈਟ ਮਸ਼ੀਨ ਜਲਦ ਮੁਹੱਈਆ ਕਰਵਾਈ ਜਾਵੇਗੀ।