ਸਿੱਟ ਵੱਲੋਂ ਸੁਖਬੀਰ ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ, ਡੇਰਾ ਮੁਖੀ ਤੇ ਅਕਸ਼ੈ ਨਾਲ ਕੜੀਆਂ ਜੋੜਨ ਦੀ ਕੋਸ਼ਿਸ਼ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 15:48
Reading time: 0 mins, 53 secs

ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਵੱਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਸਿੱਟ ਦੇ ਵੱਲੋਂ ਬੇਅਦਬੀ ਗੋਲੀਕਾਂਡ ਦੇ ਦਿਨ 14 ਅਕਤੂਬਰ 2015 ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ 4 ਅਕਤੂਬਰ ਤੋਂ 24 ਅਕਤੂਬਰ 2015 ਤੱਕ ਦਾ ਸੁਖਬੀਰ ਬਾਦਲ ਦਾ ਸਾਰਾ ਪ੍ਰੋਗਰਾਮ ਕਿ ਇਸ ਦੌਰਾਨ ਉਹ ਕਿੱਥੇ ਗਏ, ਕਿਸ ਨੂੰ ਮਿਲੇ ਅਤੇ ਕਿਸਦੇ ਨਾਲ ਗੱਲਬਾਤ ਕੀਤੀ ਆਦਿ ਦਾ ਵੇਰਵਾ ਮੰਗਿਆ ਗਿਆ ਹੈ।

ਜਾਣਕਾਰੀ ਅਨੁਸਾਰ ਸਿੱਟ ਨੂੰ ਜਾਂਚ ਦੇ ਦੌਰਾਨ ਇੱਕ ਗੱਲ ਸਭ ਤੋਂ ਵੱਧ ਦੁਹਰਾਈ ਜਾਣ ਦਾ ਪਤਾ ਲੱਗਿਆ ਹੈ ਜੋ ਕਿ ਇਹ ਇਸ਼ਾਰਾ ਕਰਦੀ ਹੈ ਕਿ ਇਸ ਸਭ ਦਾ ਡੇਰਾ ਮੁਖੀ ਦੀ ਮਾਫ਼ੀ ਦੇ ਨਾਲ ਸਬੰਧ ਹੈ ਅਤੇ ਇਸ ਮਾਮਲੇ ਵਿੱਚ ਅਕਸ਼ੈ ਕੁਮਾਰ ਦੇ ਵੱਲੋਂ ਸੁਖਬੀਰ ਅਤੇ ਡੇਰਾ ਮੁਖੀ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਈ ਗਈ ਹੈ। ਫ਼ਿਲਹਾਲ ਇਸ ਮਾਮਲੇ ਵਿੱਚ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ ਅਤੇ ਹੁਣ ਤੱਕ ਪੇਸ਼ ਹੋਏ ਚਲਾਨ ਦੇ ਵਿੱਚ ਸਿਰਫ਼ ਤਤਕਾਲੀਨ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਖ਼ਿਲਾਫ਼ ਮਾਮਲਾ ਪੇਸ਼ ਹੋਇਆ ਹੈ ਜਦਕਿ ਬਾਕੀ ਸਭ ਦੇ ਖ਼ਿਲਾਫ਼ ਜਾਂਚ ਜਾਰੀ ਹੋਣ ਦੀ ਗੱਲ ਆਖੀ ਜਾ ਰਹੀ ਹੈ।