ਘੁਬਾਇਆ ਦਾ ਲੋਕ ਕਰਨਗੇ ਜੁੱਲੀ ਬਿਸਤਰਾ ਗੋਲ !!!

Last Updated: May 16 2019 15:20
Reading time: 1 min, 18 secs

ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਜਿੱਤ ਲਈ ਦਿਨ-ਰਾਤ ਇੱਕ ਕਰਨ ਵਾਲੇ ਜੋਰਾ ਸਿੰਘ ਸੰਧੂ ਵੱਲੋਂ ਵੋਟਰਾਂ ਨਾਲ ਮੀਟਿੰਗ ਕਰਦਿਆਂ 19 ਮਈ ਨੂੰ ਸੁਖਬੀਰ ਬਾਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਜੋਰਾ ਸਿੰਘ ਸੰਧੂ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਜੋ ਕਿ ਫ਼ਿਰੋਜ਼ਪੁਰ ਤੋਂ ਦੋ ਵਾਰ ਲਗਾਤਾਰ ਸਾਂਸਦ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਵੱਲੋਂ ਫ਼ਿਰੋਜ਼ਪੁਰ ਹਲਕੇ ਦਾ ਜਰ੍ਹਾ ਜਿੰਨਾ ਵੀ ਵਿਕਾਸ ਨਹੀਂ ਕਰਵਾਇਆ ਗਿਆ, ਇਸ ਲਈ ਹੁਣ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਦੇ ਲੋਕ ਘੁਬਾਇਆ ਦਾ ਜੁੱਲੀ ਬਿਸਤਰਾ ਗੋਲ ਕਰ ਦੇਣਗੇ ਅਤੇ ਸੁਖਬੀਰ ਬਾਦਲ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ।

ਇਸ ਮੌਕੇ 'ਤੇ ਜੋਰਾ ਸਿੰਘ ਸੰਧੂ ਵੱਲੋਂ ਫ਼ਿਰੋਜ਼ਪੁਰ ਛਾਉਣੀ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਸੁਖਬੀਰ ਬਾਦਲ ਨੂੰ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ। ਇਸ ਮੌਕੇ ਵੋਟਰਾਂ ਵੱਲੋਂ ਮਿਲੇ ਪਿਆਰ ਦਾ ਧੰਨਵਾਦ ਕਰਦੇ ਹੋਏ ਜੋਰਾ ਸਿੰਘ ਸੰਧੂ ਨੇ ਸੁਖਬੀਰ ਸਿੰਘ ਬਾਦਲ ਦੀ ਜਿੱਤ ਨੂੰ ਹੋਰ ਵੱਡਾ ਕਰਨ ਲਈ ਪੁਰਾਣੇ ਅਕਾਲੀ ਵਰਕਰਾਂ ਦੀ ਵਾਰਡ ਵਿੱਚ ਡਿਊਟੀ ਲਗਾਉਂਦਿਆਂ ਕਿਹਾ ਕਿ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਅਕਾਲੀ-ਭਾਜਪਾ ਦੇ ਹੱਕ ਵਿੱਚ ਭੁਗਤਾ ਕੇ ਬਾਦਲ ਦੀ ਲਾ-ਮਿਸਾਲ ਜਿੱਤ 'ਚ ਆਪਣਾ ਯੋਗਦਾਨ ਪਾਓ। 

ਉਨ੍ਹਾਂ ਨੇ ਕਿਹਾ ਕਿ ਫ਼ਿਰੋਜ਼ਪੁਰ ਦੇ ਵਿਕਾਸ ਅਤੇ ਛਾਉਣੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਮਾਰਜਨ ਨਾਲ ਜਿਤਾਉਣਾ ਜ਼ਰੂਰੀ ਹੈ। ਇਸ ਮੌਕੇ ਗੋਬਿੰਦ ਰਾਮ ਅਗਰਵਾਲ ਮੰਡਲ ਪ੍ਰਧਾਨ ਭਾਜਪਾ, ਡਾਕਟਰ ਕੁਲਭੂਸ਼ਨ, ਬ੍ਰਿਜ ਮੋਹਨ ਚੱਕੀ ਵਾਲੇ, ਜੌਹਰੀ ਲਾਲ ਯਾਦਵ, ਸਾਹਿਲ ਗੁਪਤਾ, ਐਡਵੋਕੇਟ ਅਵਿਨਾਸ਼ ਗੁਪਤਾ, ਮੁਕੇਸ਼ ਕੁਮਾਰ, ਕ੍ਰਿਸ਼ਨਾ ਕੁਮਾਰੀ ਪ੍ਰਧਾਨ ਮਹਿਲਾ ਵਿੰਗ ਵਾਰਡ ਨੰਬਰ 6, ਰਾਜਿੰਦਰ ਅਰੋੜਾ ਪ੍ਰਧਾਨ ਯੂਥ ਅਕਾਲੀ ਦਲ ਵਾਰਡ ਨੰਬਰ 6, ਸੰਜੇ ਰਾਜਪੂਤ, ਜੱਸਾ ਵਿਰਕ, ਨੀਰਜ ਯਾਦਵ, ਨਵੀਨ ਚੰਦਾ, ਡਾਕਟਰ ਪਿਕਾ, ਸੁਖਮਿੰਦਰ ਸਿੰਘ, ਸੁਖਬੀਰ ਸਿੰਘ ਸੰਧੂ, ਮੁਕੇਸ਼ ਟਾਂਕ, ਪ੍ਰਦੀਪ ਹੰਸ ਆਦਿ ਹਾਜ਼ਰ ਸਨ।