ਨਵਜੋਤ ਕੌਰ ਸਿੱਧੂ ਨੇ ਮੁੜ ਘੇਰਿਆ ਕੈਪਟਨ

Last Updated: May 16 2019 13:26
Reading time: 0 mins, 45 secs

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਨੇ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ ਹਨ। ਮੈਡਮ ਸਿੱਧੂ ਨੇ ਕਿਹਾ ਕਿ ਮੇਰੀ ਟਿਕਟ ਆਸਾ ਕੁਮਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਟਵਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਇੱਕ ਪਾਸੇ ਤਾਂ ਮਹਿਲਾ ਰਿਜ਼ਰਵੇਸ਼ਨ ਦੀ ਗੱਲ ਕਰਦੇ ਹਨ ਪਰ ਇੱਕ ਮੇਰੇ ਵਰਗੀ ਪੜ੍ਹੀ-ਲਿਖੀ ਮਹਿਲਾ ਜੇਕਰ ਪਾਰਟੀ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ ਉਸ ਦੀ ਟਿਕਟ ਕਟਵਾ ਦਿੰਦੇ ਹਨ। ਮੈਡਮ ਸਿੱਧੂ ਨੇ ਬੜੇ ਹੀ ਬੇਬਾਕ ਸ਼ਬਦਾਂ ਵਿੱਚ ਕਿਹਾ ਕਿ ਕੈਪਟਨ ਨੇ ਝੂਠ ਬੋਲ ਕੇ ਮੇਰੀ ਟਿਕਟ ਕਟਵਾਈ।

ਓਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਡਮ ਸਿੱਧੂ ਨੂੰ ਅੰਮ੍ਰਿਤਸਰ ਜਾਂ ਬਠਿੰਡਾ ਤੋਂ ਚੋਣ ਲੜਣ ਲਈ ਕਿਹਾ ਗਿਆ ਸੀ ਪਰ ਉਹ ਚੰਡੀਗੜ੍ਹ ਤੋਂ ਹੀ ਟਿਕਟ ਲੈਣ ਲਈ ਅੜੇ ਰਹੇ ਜਿਸ ਕਰਕੇ ਟਿਕਟ ਨਹੀਂ ਮਿਲੀ। ਕੈਪਟਨ ਨੇ ਕਿਹਾ ਕਿ ਚੰਡੀਗੜ੍ਹ ਤੋਂ ਪਾਰਟੀ ਹਾਈਕਮਾਨ ਨੇ ਪਵਨ ਬਾਂਸਲ ਨੂੰ ਟਿਕਟ ਦੇ ਦਿੱਤੀ ਸੀ ਇਸ ਵਿੱਚ ਮੇਰਾ ਕੋਈ ਰੋਲ ਨਹੀਂ ਸੀ।