ਵਿਜੀਲੈਂਸ ਨੇ ਦਸ ਹਜ਼ਾਰ ਰਿਸ਼ਵਤ ਲੈਂਦਾ ਫਾਇਰ ਅਫ਼ਸਰ ਨੱਪਿਆ

Last Updated: May 15 2019 19:09
Reading time: 1 min, 22 secs

ਵਿਜੀਲੈਂਸ ਬਿਊਰੋ ਨੇ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਫਾਇਰ ਅਫ਼ਸਰ ਕਪੂਰਥਲਾ ਨੂੰ ਰੰਗੇ ਹੱਥ ਨੱਪਿਆ ਹੈ। ਵਿਜੀਲੈਂਸ ਨੇ ਆਰੋਪੀ ਕੋਲੋਂ ਰੰਗ ਲੱਗੇ ਨੋਟ ਲੈ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਾਇਰ ਅਫ਼ਸਰ ਪੈਟਰੋਲ ਪੰਪ ਦੀ ਐਨ.ਓ.ਸੀ ਜਾਰੀ ਕਰਨ ਦੇ ਬਦਲੇ ਵਿੱਚ ਰਕਮ ਦੀ ਡਿਮਾਂਡ ਕਰ ਰਿਹਾ ਸੀ।

ਡੀ.ਐਸ.ਪੀ ਵਿਜੀਲੈਂਸ ਕਪੂਰਥਲਾ ਕਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਹਰਮਨ ਵਾਲੀਆ ਨਿਵਾਸੀ ਮੰਸੂਰਵਾਲ ਦੋਨਾਂ ਕਪੂਰਥਲਾ ਨੇ ਸ਼ਿਕਾਇਤ ਦੇ ਕੇ ਕਿਹਾ ਕਿ ਉਸ ਨੇ ਇੰਡੀਅਨ ਆਇਲ ਵਲੋਂ ਪੈਟਰੋਲ ਪੰਪ ਲੈਣ ਲਈ ਆਨਲਾਈਨ ਅਰਜ਼ੀ ਦਿੱਤੀ ਸੀ। ਜਿਸ ਦੀ ਮਨਜ਼ੂਰੀ ਦਾ ਲੈਟਰ ਉਸ ਨੂੰ ਆ ਗਿਆ। ਪੰਪ ਲਈ ਐਨ.ਓ.ਸੀ ਚਾਹੀਦੀ ਹੈ ਸੀ, ਜਿਸ ਦੇ ਲਈ ਉਸ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਵਿੱਚ 18 ਮਾਰਚ 2019 ਨੂੰ ਅਪਲਾਈ ਕਰ ਦਿੱਤਾ। ਅਪ੍ਰੈਲ ਵਿੱਚ ਐਨ.ਓ.ਸੀ ਜਾਰੀ ਕਰਨ ਦਾ ਲੈਟਰ ਫਾਇਰ ਸਟੇਸ਼ਨ ਕਪੂਰਥਲਾ ਦੇ ਫਾਇਰ ਅਫ਼ਸਰ ਅਜੈ ਗੋਇਲ ਦੇ ਕੋਲ ਆ ਗਿਆ। ਐਨ.ਓ.ਸੀ ਜਾਰੀ ਕਰਨ ਤੋਂ ਪਹਿਲਾਂ ਫਾਇਰ ਅਫ਼ਸਰ ਨੇ ਮੌਕਾ ਦੇਖਣ ਦੇ ਬਾਅਦ ਜ਼ਮੀਨ ਦੇ ਉੱਤੇ ਗੁਜਰ ਰਹੀ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕਰਵਾਉਣ ਲਈ ਘੋਸ਼ਣਾ ਪੱਤਰ ਦੇਣ ਲਈ ਕਿਹਾ, ਜੋ ਉਸ ਨੇ ਤੁਰੰਤ ਲਿਖ ਕੇ ਦੇ ਦਿੱਤਾ ਅਤੇ ਫਾਇਰ ਦਫ਼ਤਰ ਵਿੱਚ ਇੱਕ ਹਜ਼ਾਰ ਰੁਪਏ ਦੀ ਸਰਕਾਰੀ ਰਸੀਦ ਕਟਵਾ ਲਈ। ਫਿਰ ਉਹ ਐਨ.ਓ.ਸੀ ਲੈਣ ਗਿਆ ਤਾਂ ਅਜੈ ਗੋਇਲ ਉਸ ਨੂੰ ਵਾਰ-ਵਾਰ ਟਾਲਦਾ ਰਿਹਾ। ਕਾਫ਼ੀ ਦਿਨ ਬਾਅਦ ਕਹਿਣ ਲਗਾ ਕਿ ਇੰਝ ਹੀ ਐਨ.ਓ.ਸੀ ਜਾਰੀ ਨਹੀਂ ਹੋ ਜਾਂਦਾ, ਖਰਚਾ ਪਾਣੀ ਲੱਗਦਾ ਹੈ ਅਤੇ 10 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ। ਉਸ ਨੇ ਫਾਇਰ ਅਫ਼ਸਰ ਵਲੋਂ ਪੈਸੇ ਦੇਣ ਦੀ ਗੱਲ ਮੁਕਾਉਣ ਤੋਂ ਕਰਨ ਦੇ ਬਾਅਦ ਵਿਜੀਲੈਂਸ ਕਪੂਰਥਲਾ ਨੂੰ ਸ਼ਿਕਾਇਤ ਦਿੱਤੀ। ਜਿਸ ਉੱਤੇ ਵਿਜੀਲੈਂਸ ਟੀਮ ਨੇ ਟ੍ਰੈਪ ਲਗਾ ਕੇ ਫਾਇਰ ਅਫ਼ਸਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਜਿਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।