ਅਕਾਲੀਆਂ ਨੇ ਰਾਹੁਲ ਦਾ ਬਰਗਾੜੀ ਆਉਣਾ ਕਾਲਾ ਦਿਨ ਐਲਾਨ ਕੀਤਾ

Last Updated: May 15 2019 18:36
Reading time: 0 mins, 36 secs

ਸਾਕਾ ਨੀਲਾ ਤਾਰਾ ਕਰਵਾਉਣ ਵਾਲੀ ਕਾਂਗਰਸ ਅਤੇ ਇੰਦਰਾ ਗਾਂਧੀ ਦੇ ਪੋਤਰੇ ਰਾਹੁਲ ਗਾਂਧੀ ਦਾ ਬੇਅਦਬੀ ਦੇ ਕੇਂਦਰ ਬਰਗਾੜੀ ਵਿਖੇ ਆਉਣਾ ਸਭ ਤੋਂ ਕਾਲਾ ਦਿਨ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤਾ ਗਿਆ। ਇਹਨਾਂ ਆਗੂਆਂ ਨੇ ਕਿਹਾ ਕੇ ਸਿੱਖਾਂ ਦੇ ਕਤਲੇਆਮ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਦੇ ਲਈ ਜ਼ਿੰਮੇਵਾਰ ਲੋਕ ਅੱਜ ਸਿੱਖ ਮਸਲਿਆਂ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਮੰਗ ਰਹੇ ਹਨ। ਇਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਦੀ ਸੀ ਅਤੇ ਹੁਣ ਤੱਕ ਕੋਈ ਕੰਮ ਨਹੀਂ ਕੀਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕੇ ਕਾਂਗਰਸ ਨੇ ਕਤਲੇਆਮ ਦੇ ਦੋਸ਼ੀਆਂ ਨੂੰ ਸਰਕਾਰਾਂ ਵਿੱਚ ਅਹੁਦੇ ਦੇ ਕੇ ਉਲਟਾ ਸਿੱਖਾਂ ਦੇ ਜਖਮਾਂ ਨੂੰ ਖਰੋਚਿਆ ਹੈ।