ਪ੍ਰਿਯੰਕਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲੇ ਅਤੇ 84 ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਸੀ : ਹਰਸਿਮਰਤ ਕੌਰ ਬਾਦਲ

Last Updated: May 15 2019 18:21
Reading time: 0 mins, 48 secs

ਬੀਤੇ ਦਿਨ ਬਠਿੰਡਾ ਵਿਖੇ ਕਾਂਗਰਸ ਪਾਰਟੀ ਵਲੋਂ ਹੋਈ ਪ੍ਰਿਯੰਕਾ ਗਾਂਧੀ ਦੀ ਰੈਲੀ ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਪੰਜਾਬ ਵਿੱਚ ਆਕੇ ਉਸ ਦੇ ਪਰਿਵਾਰ ਵਲੋਂ ਕੀਤੇ ਦਰਬਾਰ ਸਾਹਿਬ ਤੇ ਹਮਲੇ ਅਤੇ 84 ਵਿੱਚ ਕੀਤੇ ਸਿੱਖ ਕੌਮ ਦੇ ਘਾਣ ਲਈ ਮੁਆਫ਼ੀ ਮੰਗਣੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਨ ਵਾਲੀ ਪ੍ਰਿਯੰਕਾ ਗਾਂਧੀ ਆਪਣੀ ਦਾਦੀ ਦੇ ਕੀਤੇ ਹੋਏ ਅਪਰੇਸ਼ਨ ਬਲਿਊ ਸਟਾਰ ਨੂੰ ਭੁੱਲ ਗਈ ਜਿਸ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜੇ ਗਏ। ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਤੇ ਵਰਦਿਆਂ ਕਿਹਾ ਕਿ ਉਹ 84 ਵਿੱਚ ਦਿੱਲੀ ਵਿਚ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਵਲੋਂ ਕੀਤੇ ਗਏ ਸਿੱਖ ਕੌਮ ਦੇ ਘਾਣ ਨੂੰ ਕਿਉਂ ਨਹੀਂ ਚੇਤੇ ਰੱਖ ਰਹੇ। ਇਸ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਦੀ ਲਲਕਾਰ ਤੇ ਉਨ੍ਹਾਂ ਨੇ ਕਿਹਾ ਕਿ ਲੋਕ ਜਾਗਰੂਕ ਹਨ ਉਹ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਦੀਆਂ ਕੋਝੀਆਂ ਚਾਲਾ ਵਿੱਚ ਫਸਣ ਵਾਲੇ ਨਹੀਂ। ਉਨ੍ਹਾਂ ਨੇ ਅੱਗੇ ਕਿਹਾ ਜੋ ਮਰਜ਼ੀ ਆਜੇ ਸਭ ਦਾ ਸਵਾਗਤ ਹੈ।