ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਪ੍ਰਤਾਪ ਬਾਜਵਾ ਚੋਣ ਪ੍ਰਚਾਰ ਤੋਂ ਹਾਲੇ ਵੀ ਦੂਰ

Last Updated: May 15 2019 18:08
Reading time: 0 mins, 50 secs

ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਭਾਵੇਂ ਕਿ ਕਾਂਗਰਸ ਹਾਈਕਮਾਨ ਵੱਲੋਂ ਲੋਕਸਭਾ ਚੋਣਾਂ ਲਈ ਪੰਜਾਬ ਵਿੱਚ ਸਟਾਰ ਪ੍ਰਚਾਰਕ ਨਿਯੁਕਤ ਕੀਤਾ ਗਿਆ ਹੈ ਪਰ ਅਜੇ ਤੱਕ ਉਹ ਕਿਸੇ ਵੀ ਤਰ੍ਹਾਂ ਦੀ ਰੈਲੀ ਵਿੱਚ ਸੰਬੋਧਨ ਕਰਦੇ ਦਿਖਾਈ ਨਹੀਂ ਦਿੱਤੇ ਹਨ। ਹੁਣ ਜਦਕਿ ਚੋਣਾਂ ਦੇ ਅਖੀਰਲੇ ਗੇੜ ਦੀਆਂ ਵੋਟਾਂ 19 ਮਈ ਨੂੰ ਪੈਣੀਆਂ ਹਨ ਅਤੇ ਮਹਿਜ਼ ਤਿੰਨ ਦਿਨ ਹੀ ਬਾਕੀ ਰਹਿ ਗਏ ਹਨ। ਪਰ ਇਸਦੇ ਨਾਲ ਹੀ ਰੈਲੀਆਂ ਅਤੇ ਪ੍ਰਚਾਰ ਤੇ ਦੋ ਪਹਿਲਾਂ ਰੋਕ ਲੱਗ ਜਾਣ ਕਰਕੇ ਮਹਿਜ਼ ਇੱਕ 16 ਅਤੇ 17 ਮਈ ਦਾ ਦਿਨ ਹੀ ਬਾਕੀ ਰਹਿ ਗਿਆ ਹੈ ਅਜਿਹੇ ਵਿੱਚ ਲੱਗਦਾ ਨਹੀਂ ਹੈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਕਿਸੇ ਵੀ ਤਰ੍ਹਾਂ ਦੇ ਚੋਣ ਪ੍ਰਚਾਰ ਵਿੱਚ ਕੁੱਦਣਗੇ। ਪ੍ਰਤਾਪ ਸਿੰਘ ਬਾਜਵਾ ਜੋ ਗੁਰਦਾਸਪੁਰ ਤੋਂ ਸੰਸਦ ਦੀ ਚੋਣ ਲੜਣ ਲਈ ਟਿਕਟ ਦੇ ਤਕੜੇ ਦੇ ਦਾਅਵੇਦਾਰ ਸਨ ਪਰ ਟਿਕਟ ਹਾਸਲ ਨਹੀਂ ਸਨ ਕਰ ਸਕੇ ਅੰਦਰਖਾਤੇ ਨਾਰਾਜ਼ ਚਲੇ ਆ ਰਹੇ ਹਨ। ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਪ੍ਰਤਾਪ ਬਾਜਵਾ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਣ ਵਿੱਚ ਕੈਪਟਨ ਖੇਮੇ ਦਾ ਵੀ ਵੱਡਾ ਰੋਲ ਦੱਸਿਆ ਜਾ ਰਿਹਾ ਹੈ।