ਸਰਕਾਰੀ ਦਫ਼ਤਰਾਂ 'ਚ ਡੇਂਗੂ ਦੀ ਭਰਮਾਰ

Last Updated: May 15 2019 18:07
Reading time: 0 mins, 49 secs

ਜਿਵੇਂ ਜਿਵੇਂ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ, ਓਵੇਂ ਓਵੇਂ ਹੀ ਡੇਂਗੂ ਦਾ ਡੰਗ ਤੇਜ਼ ਹੁੰਦਾ ਜਾ ਰਿਹਾ ਹੈ। ਵੇਖਿਆ ਜਾਵੇ ਤਾਂ ਜਿੱਥੇ ਅੱਜ ਕੱਲ੍ਹ ਪਿੰਡਾਂ, ਗਲੀ ਮੁਹੱਲਿਆਂ ਦੇ ਵਿੱਚ ਸਾਫ਼ ਪਾਣੀ ਵਿੱਚੋਂ ਡੇਂਗੂ ਦਾ ਲਾਰਵਾ ਪੈਦਾ ਹੋ ਰਿਹਾ ਹੈ, ਉੱਥੇ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਡੇਂਗੂ ਦੇ ਲਾਰਵੇ ਦੀ ਇਸ ਕਦਰ ਭਰਮਾਰ ਹੈ ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। ਸਿਹਤ ਵਿਭਾਗ ਫ਼ਿਰੋਜ਼ਪੁਰ ਦੇ ਵਲੋਂ ਸਮੇਂ ਸਮੇਂ 'ਤੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਹੀ ਡੇਂਗੂ ਦੇ ਲਾਰਵੇ ਮਿਲਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। 

ਅੱਜ ਵੀ ਜੀਆਰਪੀ, ਆਰਪੀਐਫ, ਏਡੀਸੀ ਦਫ਼ਤਰ ਤੋਂ ਇਲਾਵਾ ਹੋਰ ਕਈ ਸਕੂਲਾਂ ਦੇ ਵਿੱਚ ਜਦੋਂ ਸਿਹਤ ਵਿਭਾਗ ਦੀ ਟੀਮ ਦੇ ਵਲੋਂ ਛਾਪੇਮਾਰੀ ਕਰਦਿਆਂ ਹੋਇਆ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਆਰਪੀਐਫ ਤੋਂ ਇਲਾਵਾ ਜੀਆਰਪੀ ਦਫ਼ਤਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡੇਂਗੂ ਦਾ ਲਾਰਵਾ ਸੀ। ਇਸ ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਦੇ ਵਲੋਂ ਇੱਕ ਵਾਰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ ਅਤੇ ਕਿਹਾ ਕਿ ਜੇਕਰ ਅੱਗੇ ਤੋਂ ਡੇਂਗੂ ਦਾ ਲਾਰਵਾ ਮਿਲਿਆ ਤਾਂ ਚਲਾਨ ਕੱਟ ਦਿੱਤਾ ਜਾਵੇਗਾ।