ਸਕੈਨਿੰਗ ਸੈਂਟਰ ਐਫ.ਫਾਰਮ ਭਰਨ ਲੱਗੇ ਨਾ ਵਰਤਣ ਕੋਤਾਹੀ : ਡਾ. ਗੁਰਮੀਤ ਕੌਰ ਦੁੱਗਲ

Last Updated: May 15 2019 17:10
Reading time: 0 mins, 51 secs

ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਮੀਤ ਕੌਰ ਦੁੱਗਲ ਦੀ ਯੋਗ ਰਹਿਨੁਮਾਈ ਹੇਠ ਕਪੂਰਥਲਾ ਦੇ ਤਿੰਨ ਸਕੈਨਿੰਗ ਸੈਂਟਰਾਂ ਰਾਜ ਥ੍ਰੀ ਡੀ, ਜੀ ਸਕੈਨ ਅਤੇ ਏਸ਼ੀਆ ਪੈਸੀਫਿਕ ਹਸਪਤਾਲ ਦੇ ਸਕੈਨਿੰਗ ਅਤੇ ਆਈ.ਵੀ.ਐਫ.ਸੈਂਟਰਾਂ ਦੀ ਇੰਸਪੈਕਸ਼ਨ ਕੀਤੀ ਗਈ। ਇਸ ਦੌਰਾਨ ਡਾ. ਗੁਰਮੀਤ ਕੌਰ ਵੱਲੋਂ ਗੰਭੀਰਤਾ ਨਾਲ ਸਕੈਨਿੰਗ ਸੈਂਟਰਾਂ ਦਾ ਰਿਕਾਰਡ ਖੰਘਾਲਿਆ ਗਿਆ। ਚੈਕਿੰਗ ਦੌਰਾਨ ਸਕੈਨਿੰਗ ਸੈਂਟਰਾਂ ਵਿੱਚ ਜੋ ਕਮੀ ਪਾਈ ਗਈ ਉਸ ਨੂੰ ਮੌਕੇ ਤੇ ਹੀ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਗੁਰਮੀਤ ਕੌਰ ਦੁੱਗਲ ਨੇ ਇਸ ਮੌਕੇ ਕਿਹਾ ਕਿ ਜ਼ਿਲ੍ਹੇ ਵਿੱਚ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ ਤੇ ਜਿਹੜਾ ਵੀ ਇਸ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਕੈਨਿੰਗ ਸੈਂਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਐਫ. ਫਾਰਮ ਭਰਨ ਲੱਗੇ ਕੋਈ ਵੀ ਕੋਤਾਹੀ ਨਾ ਵਰਤੀ ਜਾਵੇ ਤੇ ਗਰਭਵਤੀ ਦੀ ਸਕੈਨਿੰਗ ਵੇਲੇ ਰੈਫਰਲ ਸਲਿੱਪ, ਆਈ.ਡੀ.ਪਰੂਫ਼ ਆਦਿ ਦਸਤਾਵੇਜ਼ ਐਕਟ ਦੇ ਨਿਯਮਾਂ ਮੁਤਾਬਿਕ ਨਾਲ ਲੱਗੇ ਹੋਣੇ ਜ਼ਰੂਰੀ ਹਨ। ਡਾ. ਦੁੱਗਲ ਨੇ ਕਿਹਾ ਕਿ  ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਅਚਨਚੇਤ ਚੈਕਿੰਗ ਜਾਰੀ ਰਹਿਣਗੀਆਂ।