ਕੈਪਟਨ ਵੱਲੋਂ ਬਰਗਾੜੀ ਵਿਖੇ ਬੇਅਦਬੀ ਯਾਦਗਾਰ ਬਣਾਉਣ ਦਾ ਐਲਾਨ

Last Updated: May 15 2019 15:03
Reading time: 0 mins, 55 secs

ਬਰਗਾੜੀ ਦੇ ਵਿੱਚ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਈ ਚੋਣ ਰੈਲ਼ੀ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਬੇਅਦਬੀ ਕਾਂਡ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਬੇਅਦਬੀ ਕਾਂਡ, ਗੋਲੀਕਾਂਡ ਦੇ ਸ਼ਹੀਦਾਂ ਅਤੇ ਜ਼ਖਮੀਆਂ ਦੀ ਯਾਦਗਾਰ ਹੋਵੇਗੀ। ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਮੁੱਖ ਮੰਤਰੀ ਹੁੰਦੇ ਪੰਜਾਬ ਵਿੱਚ ਹੋ ਰਹੀ ਘਟਨਾ ਦਾ ਨਹੀਂ ਪਤਾ ਤਾਂ ਮੈਂ ਕਿਸ ਕੰਮ ਦਾ ਮੁੱਖ ਮੰਤਰੀ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਰੇ ਸਭ ਪਤਾ ਸੀ ਅਤੇ ਮਨਤਾਰ ਸਿੰਘ ਬਰਾੜ ਨੇ ਇੱਕੋ ਰਾਤ ਵਿੱਚ 125 ਫ਼ੋਨ ਕੀਤੇ ਸਨ ਪਰ ਬਾਦਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕੇ ਲੋਕ ਬੇਅਦਬੀ ਭੁੱਲ ਚੁੱਕੇ ਹਨ ਪਰ ਸਾਡੇ ਲੋਕ ਤਾਂ ਹੁਣ ਤੱਕ 500 ਸਾਲ ਦੇ ਇਤਿਹਾਸ ਦੀ ਕੋਈ ਵੀ ਘਟਨਾ ਨਹੀਂ ਭੁੱਲੇ ਹਨ ਫਿਰ ਬੇਅਦਬੀ ਕਿਵੇਂ ਭੁੱਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਹਨ ਅਤੇ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਹੀ ਬਣੇਗੀ ਤੇ ਬੇਅਦਬੀ ਦੇ ਕਿਸੇ ਵੀ ਦੋਸ਼ੀ ਨੀ ਬਖ਼ਸ਼ਿਆ ਨਹੀਂ ਜਾਵੇਗਾ।