ਮਨਮੋਹਨ ਸਿੰਘ ਦਾ ਮਜ਼ਾਕ ਉਡਾਉਣ ਵਾਲੇ ਮੋਦੀ ਦਾ ਹੁਣ ਸਾਰਾ ਦੇਸ਼ ਉਡਾ ਰਿਹਾ ਮਜ਼ਾਕ - ਰਾਹੁਲ ਗਾਂਧੀ

Last Updated: May 15 2019 14:55
Reading time: 0 mins, 51 secs

2014 ਲੋਕ ਸਭਾ ਚੋਣਾਂ ਤੋਂ ਪਹਿਲਾ ਨਰਿੰਦਰ ਮੋਦੀ ਦੇ ਵੱਲੋਂ ਡਾ. ਮਨਮੋਹਨ ਸਿੰਘ ਦਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਹੁਣ ਪੰਜ ਸਾਲ ਬਾਅਦ ਸਾਰਾ ਦੇਸ਼ ਮੋਦੀ ਦਾ ਮਜ਼ਾਕ ਉਡਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਵੱਲੋਂ ਬਰਗਾੜੀ ਵਿਖੇ ਕੀਤਾ ਗਿਆ। ਗਾਂਧੀ ਨੇ ਕਿਹਾ ਕੇ ਦੇਸ਼ ਦਾ ਚੌਂਕੀਦਾਰ ਕਹਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਖ਼ੁਦ ਹੀ ਚੋਰ ਹਨ। ਉਨ੍ਹਾਂ ਨੇ ਦੇਸ਼ ਦੇ ਕਰਜ਼ੇ ਲੈ ਕੇ ਭੱਜੇ ਭਗੌੜਿਆਂ ਅਤੇ ਬੇਰੁਜ਼ਗਾਰੀ ਆਦਿ ਦੇ ਮੁੱਦਿਆਂ ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ। ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਸੱਤਾ ਵਿੱਚ ਆਉਣ ਦੇ ਬਾਅਦ ਰੁਜ਼ਗਾਰ ਵੀ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਲਈ ਵੀ ਅਲੱਗ ਬਜਟ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕੇ ਮੋਦੀ ਦਾ 15 ਲੱਖ ਦਾ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਝੂਠਾ ਸੀ ਪਰ ਉਹ ਲੋਕਾਂ ਦੇ ਨਾਲ ਪ੍ਰਤੀ ਸਾਲ 72 ਹਜ਼ਾਰ ਅਤੇ ਹਰ ਸਾਲ 22 ਲੱਖ ਨੌਕਰੀਆਂ ਦਾ ਵਾਅਦਾ ਕਰਦੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇੱਥੇ ਜੋ ਬੇਅਦਬੀ ਹੋਈ ਹੈ ਉਸ ਦੇ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।