ਜਦੋਂ ਕੈਪਟਨ ਦੇ ਦਿਮਾਗ 'ਚ ਗੂੰਜਿਆ ਸਿੱਧੂ( (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 15 2019 12:04
Reading time: 1 min, 12 secs

ਕੱਲ ਬਠਿੰਡਾ ਵਿਖੇ ਹੋਈ ਪ੍ਰਿਯੰਕਾ ਗਾਂਧੀ ਦੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਸੀ ਫੁੱਟ ਜੱਗ ਜਾਹਿਰ ਹੋ ਗਈ। ਦੋਹਾਂ ਦਿੱਗਜ ਲੀਡਰਾਂ ਨੇ ਇੱਕ ਦੂਜੇ ਦਾ ਮੰਚ ਤੋ ਨਾ ਤੱਕ ਲੈਣਾ ਮੁਨਾਸਿਬ ਨਹੀ ਸਮਝਿਆ। ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੇ ਪਰਸੋ ਇੱਕ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਲੋਕ ਸਭਾ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਨੇ ਕਟਵਾਈ ਹੈ। ਕੈਪਟਨ ਅਮਰਿੰਦਰ ਸਿੰਘ ਤੋ ਨਰਾਜ ਨਵਜੋਤ ਸਿੰਘ ਸਿੱਧੂ ਨੇ ਰੈਲੀ ਵਿੱਚ ਕਿਹਾ ਕਿ ਉਹ ਬਠਿੰਡਾ ਵਿੱਚ ਪ੍ਰਿੰਯਕਾ ਗਾਧੀ ਦੇ ਕਹਿਣ ਤੇ ਆਏ ਹਨ ਅਤੇ ਉਨ੍ਹਾਂ ਦੇ ਕਹਿਣ ਤੇ ਹੀ 17 ਤਰੀਕ ਨੂੰ ਬਠਿੰਡਾ ਵਿੱਚ ਰਾਜਾ ਵੜਿੰਗ ਦੇ ਹੱਕ ਵਿੱਚ ਰੈਲੀ ਕਰਨਗੇ। ਕਹਿੰਦੇ ਹਨ ਬੰਦਾ ਦੁਸ਼ਮਣ ਦੀ ਹਰੇਕ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਤੇ ਦੁਸ਼ਮਣ ਜਦੋ ਗੱਲਾਂ-ਗੱਲਾਂ ਵਿੱਚ ਤੁਹਾਡਾ ਵਿਰੋਧ ਵੀ ਕਰ ਰਿਹਾ ਹੋਵੇ ਤਾਂ ਉਹ ਗੱਲਾਂ ਫਿਰ ਬੰਦੇ ਦੇ ਦਿਮਾਗ 'ਚ ਗੂੰਜਦੀਆਂ ਰਹਿੰਦੀਆਂ ਹਨ। ਕੱਲ ਦੀ ਬਠਿੰਡਾ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਦਿਮਾਗ ਵਿੱਚ ਨਵਜੋਤ ਸਿੰਘ ਸਿੱਧੂ ਇਸ ਤਰਾਂ ਗੂੰਜ ਰਹੇ ਸਨ ਕਿ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਚੋਣਾ ਦੀ ਤਰੀਕ ਵੀ 19 ਮਈ ਦੀ ਥਾਂ 17 ਮਈ ਆਖ ਦਿੱਤੀ। ਦੱਸਦੇ ਚਲੀਏ ਕਿ ਬਠਿੰਡਾ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੇ 5 ਮਿਨਟ ਦੇ ਭਾਸ਼ਨ ਵਿੱਚ ਬੇਹੱਦ ਅਕਰਾਮਕ ਲਹਿਜੇ ਵਿੱਚ ਗੱਲਾਂ ਕੀਤੀਆਂ ਜਿਸ ਵਿੱਚ ਬਾਰ ਬਾਰ ਉਹ 17 ਤਰੀਕ ਦੇ ਆਪਣੇ ਬਠਿੰਡਾ ਦੇ ਪ੍ਰਚਾਰ ਬਾਰੇ ਗਲ ਕਰ ਰਹੇ ਸਨ। ਇਹ ਗੱਲਾਂ ਵਿਰੋਧੀਆਂ ਦੇ ਦਿਲ ਦਿਮਾਗਾਂ 'ਚ ਤਾਂ ਗੂੰਜਣੀਆਂ ਹੀ ਸਨ ਪਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਦਿਮਾਗ 'ਚ ਵੀ ਗੂੰਜਦੀਆਂ ਰਹੀਆਂ।