ਅਕਾਲੀ-ਭਾਜਪਾ ਦੀ ਰੈਲੀ ਦਾ ਪਤਰਕਾਰਾਂ ਨੇ ਕੀਤਾ ਬਾਈਕਾਟ !!!

Last Updated: May 15 2019 11:50
Reading time: 1 min, 4 secs

ਲੋਕਸਭਾ ਸੀਟ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸ.ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਅਬੋਹਰ ਵਿਖੇ ਰੱਖੀ ਗਈ ਚੋਣ ਰੈਲੀ ਪੁਰੀ ਤਰ੍ਹਾਂ ਅਵਿਵਾਸਥਾ ਦੀ ਭੇਂਟ ਚੜ੍ਹ ਗਈ ਅਤੇ ਉਥੇ ਹੀ ਪਤਰਕਾਰਾਂ ਦੇ ਬੈਠਣ ਵਾਲੀ ਥਾਂ 'ਤੇ ਪਾਰਟੀ ਵਰਕਰਾਂ ਵੱਲੋਂ ਕਬਜਾ ਜਮਾਉਣ ਕਰਕੇ ਪਤਰਕਾਰਾਂ ਨੂੰ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਥੇ ਵਾਪਸ ਪਰਤਣ ਪਿਆ। 

ਬੀਤੀ ਸ਼ਾਮ ਅਬੋਹਰ ਦੀ ਗਊਸ਼ਾਲਾ ਰੋਡ 'ਤੇ ਅਕਾਲੀ-ਭਾਜਪਾ ਵੱਲੋਂ ਸੁਖਬੀਰ ਬਾਦਲ ਦੇ ਹੱਕ 'ਚ ਰੱਖੀ ਗਈ ਰੈਲੀ ਆਯੋਜਕਾਂ ਦੀ ਲਾਪਰਵਾਹੀ ਦੀ ਭੇਂਟ ਚੜ੍ਹ ਗਈ ਅਤੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਰੈਲੀ ਵਾਲੀ ਥਾਂ 'ਤੇ ਪਹੁੰਚਣ ਲਈ ਵੀ ਵਰਕਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਰੈਲੀ 'ਚ ਆਉਣ ਵਾਲੇ ਵਰਕਰਾਂ ਦੇ ਵਾਹਨਾਂ ਲਈ ਪਾਰਕਿੰਗ ਦੀ ਵੀ ਵਿਵਸਥਾ ਨਾ ਹੋਣ ਕਰਕੇ ਵਰਕਰਾਂ ਨੂੰ ਇਧਰ ਉਧਰ ਆਪਣੀ ਜਿੰਮੇਵਾਰੀ 'ਤੇ ਹੀ ਵਾਹਨ ਖੜੇ ਕਰਨੇ ਪਏ। ਰੈਲੀ ਵਾਲੀ ਥਾਂ 'ਤੇ ਪਤਰਕਾਰਾਂ ਦੇ ਬੈਠਣ ਵਾਲੀ ਥਾਂ 'ਤੇ ਪਾਰਟੀ ਦੇ ਵਰਕਰਾਂ ਦੇ ਬੈਠੇ ਹੋਣ ਕਰਕੇ ਕਈ ਪਤਰਕਾਰਾਂ ਨੂੰ ਖੜੇ ਰਹਿਣਾ ਪਿਆ ਅਤੇ ਬਾਅਦ ਵਿੱਚ ਵੀ ਜੱਦ ਆਯੋਜਕਾਂ ਅਤੇ ਸਟੇਜ 'ਤੇ ਬੈਠੇ ਆਗੂਆਂ ਨੇ ਕੋਈ ਧਿਆਨ ਨਜਰ ਆਉਣ ਅਤੇ ਮਾਮਲਾ ਧਿਆਨ 'ਚ ਆਉਣ ਦੇ ਬਾਵਜੂਦ ਨਹੀਂ ਦਿੱਤਾ ਤਾਂ ਪੱਤਰਕਾਰ ਰੈਲੀ 'ਚ ਪਹੁੰਚੇ ਸ.ਪਰਕਾਸ਼ ਸਿੰਘ ਬਾਦਲ ਸਣੇ ਹੋਰ ਲੀਡਰਾਂ ਦੇ ਬੋਲਣ ਤੋਂ ਪਹਿਲਾਂ ਹੀ ਉਥੋਂ ਵਾਪਸ ਪਰਤ ਗਏ। ਬਾਅਦ ਵਿੱਚ ਲੀਡਰਾਂ ਵੱਲੋਂ ਪਤਰਕਾਰਾਂ ਨੂੰ ਰੈਲੀ 'ਚ ਲਿਆਉਣ ਲਈ ਕੋਸ਼ਿਸ਼ ਕੀਤੀ ਗਈ ਪਰ ਮਾਮਲਾ ਸਿਰੇ ਨਹੀ ਚੜਿਆ।