ਵਿਧਾਨ ਸਭਾ ਹਲਕਾ ਜੈਤੋ ਹਮੇਸ਼ਾ ਤੋਂ ਸਿਆਸਤ ਦਾ ਗੜ੍ਹ ਰਿਹਾ ਹੈ। ਸੇਠ ਰਾਮ ਨਾਥ, ਹਰਭਗਵਾਨ ਸਿੰਘ ਝੱਖੜਵਾਲਾ ਅਤੇ ਲਾਲਾ ਭਗਵਾਨ ਦਾਸ ਵਰਗੇ ਵੱਡੇ ਸਿਆਸੀ ਲੀਡਰ ਜੈਤੋ ਤੋਂ ਹੀ ਪੈਦਾ ਹੋਏ। ਜੈਤੋ ਨੂੰ ਲੀਡਰਾਂ ਦੀ ਮੰਡੀ ਵੀ ਕਿਹਾ ਜਾਂਦਾ ਹੈ ਅਤੇ ਇਹ ਕੋਈ ਅੱਤਕਥਨੀ ਵੀ ਨਹੀਂ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਜਦ ਜੈਤੋ ਆਏ ਤਾਂ ਉਨ੍ਹਾਂ ਨੇ ਜੈਤੋ ਲਈ ਕਿਹਾ ਸੀ ਜੈਤੋ ਬਿਨ ਪਚਾਇਤੋ। ਗੁਰੂ ਗੋਬਿੰਦ ਸਿੰਘ ਜੀ ਦੇ ਇਹ ਵਾਕ ਹਮੇਸ਼ਾ ਹੀ ਜੈਤੋ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਇਨ੍ਹਾਂ ਵਾਕਾਂ ਅਨੁਸਾਰ ਜੈਤੋ ਦੇ ਲੋਕਾਂ 'ਚ ਏਕਤਾ ਨਹੀਂ ਆ ਸਕਦੀ ਤੇ ਆ ਵੀ ਨਹੀਂ ਰਹੀ। ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਜੈਤੋ ਹਲਕੇ ਦੀ ਸਿਆਸਤ ਗਰਮਾਈ ਹੋਈ ਹੈ। ਇਸ ਹਲਕੇ ਤੋ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਸੂਬਾ ਸਿੰਘ ਬਾਦਲ ਸਪੁੱਤਰ ਸਵ. ਗੁਰਦੇਵ ਸਿੰਘ ਬਾਦਲ ਸਾਬਕਾ ਖੇਤੀਬਾੜੀ ਮੰਤਰੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜੈਤੋ ਤੋ ਹਲਕਾ ਇੰਚਾਰਜ ਹਨ। ਹਲਕਾ ਇੰਚਾਰਜ ਹੋਣ ਨਾਤੇ ਵਿਧਾਨ ਸਭਾ ਜੈਤੋ ਤੋ ਲੋਕ ਸਭਾ ਚੋਣ ਪ੍ਰਚਾਰ ਦਾ ਜ਼ਿੰਮਾ ਵੀ ਉਨ੍ਹਾਂ ਦੇ ਸਿਰ ਹੀ ਹੈ ਜਿਸ ਨੂੰ ਉਹ ਪੂਰੇ ਜ਼ੋਰ ਸ਼ੋਰ ਨਾਲ ਸੰਭਾਲ ਰਹੇ ਹਨ। ਸੂਬਾ ਸਿੰਘ ਬਾਦਲ ਇੱਕ ਸਾਊ ਇਮਾਨਦਾਰ ਲੀਡਰ ਵੱਜੋ ਜਾਣਿਆ ਜਾਂਦਾ ਹੈ ਇਸ ਲਈ ਲੋਕਾਂ ਵਿੱਚ ਉਸ ਦੀ ਪ੍ਰਸ਼ੰਸਾ ਹਮੇਸ਼ਾ ਹੁੰਦੀ ਰਹਿੰਦੀ ਹੈ। ਸੂਬਾ ਸਿੰਘ ਬਾਦਲ ਇੱਕ ਐਸਾ ਲੀਡਰ ਹੈ ਜਿਸ ਦੀ ਪ੍ਰਸ਼ੰਸਾ ਵਿਰੋਧੀ ਪਾਰਟੀਆਂ ਦੇ ਸਮਰਥਕ ਵੀ ਖੁੱਲ ਕੇ ਕਰਦੇ ਹਨ ਪਰ ਅਕਾਲੀ ਦਲ ਦੇ ਹੀ ਕੁੱਝ ਸਥਾਨਕ ਲੀਡਰ ਉਸ ਦੀ ਇਸ ਖ਼ੂਬੀ ਤੋ ਖਿਝਦੇ ਹੋਏ ਲਗਾਤਾਰ ਉਸ ਦੀ ਵਿਰੋਧਤਾ ਕਰਦੇ ਆ ਰਹੇ ਹਨ ਇਨ੍ਹਾਂ ਲੀਡਰਾਂ ਤੇ ਹੀ ਸੂਬਾ ਸਿੰਘ ਦੇ ਪਿਤਾ ਸਵ. ਗੁਰਦੇਵ ਸਿੰਘ ਬਾਦਲ ਨੂੰ 2012 ਵਿੱਚ ਹਰਾਉਣ ਦੇ ਇਲਜ਼ਾਮ ਹਨ ਅਤੇ 2017 ਵਿੱਚ ਸੂਬਾ ਸਿੰਘ ਬਾਦਲ ਨੂੰ ਹਰਾਉਣ ਦੇ ਇਲਜ਼ਾਮ ਵੀ ਸੂਬਾ ਸਿੰਘ ਬਾਦਲ ਦੇ ਪ੍ਰਸ਼ੰਸਾ ਵੱਲੋਂ ਖੁੱਲ ਕੇ ਲਗਾਏ ਜਾਂਦੇ ਹਨ।
ਇਹ ਵਿਰੋਧਤਾ ਬੀਤੇ ਦਿਨ ਚਰਮ ਸੀਮਾ ਤੇ ਪਹੁੰਚ ਗਈ ਜਦ ਸਥਾਨਕ ਲੀਡਰਾਂ ਨੇ ਸਾਬਕਾ ਹਲਕਾ ਇੰਚਾਰਜ ਨੂੰ ਜੈਤੋ ਬੁਲਾ ਕੇ ਮੀਟਿੰਗ ਕੀਤੀ ਜਿਸ ਵਿੱਚ ਗੁਲਜ਼ਾਰ ਸਿੰਘ ਰਣੀਕੇ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਮੇਸ਼ਾ ਚੁੱਪ ਅਤੇ ਨਰਮ ਰਹਿਣ ਵਾਲੇ ਸੂਬਾ ਸਿੰਘ ਬਾਦਲ ਨੂੰ ਇਹ ਗਲ ਨਾਗਵਾਰ ਗੁਜਰੀ ਤਾਂ ਉਨ੍ਹਾਂ ਜੈਤੋ ਦੇ ਵੱਡੇ ਨਾਮ ਵਾਲੇ ਲੀਡਰ ਦੀ ਚੰਗੀ ਖੂੰਬ ਠੱਪੀ ਉਨ੍ਹਾਂ ਨੇ ਸਾਬਕਾ ਹਲਕਾ ਇੰਚਾਰਜ ਨੂੰ ਵੀ ਫੋਨ ਲਾ ਕੇ ਹਲਕੇ ਅੰਦਰ ਅੱਗੇ ਤੋ ਨਾ ਵੜਨ ਦੀ ਤਕੀਦ ਕੀਤੀ। ਸੂਤਰਾਂ ਮੁਤਾਬਿਕ ਸੂਬਾ ਸਿੰਘ ਬਾਦਲ ਇੱਥੇ ਹੀ ਚੁੱਪ ਨਹੀਂ ਰਹੇ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਜਿਸ ਕਰਕੇ ਪਾਰਟੀ ਪ੍ਰਧਾਨ ਵੀ ਸੂਬਾ ਸਿੰਘ ਬਾਦਲ ਦਾ ਇਹ ਰੂਪ ਵੇਖ ਕੇ ਹੱਕੇ ਬੱਕੇ ਰਹਿ ਗਏ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਵੀ ਸੂਬਾ ਸਿੰਘ ਬਾਦਲ ਦੇ ਸਮਰਥਨ ਵਿੱਚ ਆਉਂਦੇ ਦਿਸੇ ਅਤੇ ਨਾਲ ਹੀ ਬਠਿੰਡਾ ਜ਼ਿਲ੍ਹੇ ਦਾ ਸਾਬਕਾ ਮੰਤਰੀ ਜੋ ਸੂਬਾ ਸਿੰਘ ਬਾਦਲ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ ਉਹ ਵੀ ਉਸ ਦੇ ਹੱਕ ਵਿੱਚ ਉਤਰ ਆਏ ਜਿਸ ਕਰਕੇ ਗੁਲਜ਼ਾਰ ਸਿੰਘ ਰਣੀਕੇ ਨੇ ਬਾਗ਼ੀ ਲੀਡਰਾਂ ਦੀਆ ਰੱਖੀਆਂ ਗਈਆਂ ਮੀਟਿੰਗਾਂ ਕੈਂਸਲ ਕੀਤੀਆਂ ਅਤੇ ਅੱਗੇ ਤੋ ਜੈਤੋ ਹਲਕੇ ਵਿੱਚ ਕੋਈ ਵੀ ਅਜਿਹਾ ਪ੍ਰੋਗਰਾਮ ਨਾ ਕਰਨ ਦਾ ਵਾਅਦਾ ਕੀਤਾ ਜੋ ਸੂਬਾ ਸਿੰਘ ਬਾਦਲ ਦੀ ਨਜ਼ਰ ਵਿੱਚ ਨਾ ਹੋਵੇ। ਸੂਤਰਾਂ ਅਨੁਸਾਰ ਵੱਡੀ ਗਿਣਤੀ ਵਿੱਚ ਸੂਬਾ ਸਿੰਘ ਬਾਦਲ ਦੇ ਸਮਰਥਕਾਂ ਨੇ ਇਹ ਗੱਲੀ ਕਹੀ ਕੀ ਉਹ ਕੰਜਰੀ ਦੀਆਂ ਝਾਂਜਰਾਂ ਨਹੀਂ ਜੋ ਹਰ ਕਿਸੇ ਦੇ ਪੈਰਾਂ ਵਿੱਚ ਪੈ ਜਾਣ। ਵੱਡੀ ਗਿਣਤੀ ਵਿੱਚ ਸੂਬਾ ਸਿੰਘ ਬਾਦਲ ਦੇ ਸਮਰਥਕਾਂ ਨੇ ਸੌਹ ਖਾਦੀ ਕਿ ਉਹ ਹੁਣ ਬਾਗ਼ੀ ਲੀਡਰਾਂ ਦੀਆਂ ਵਧੀਕੀਆਂ ਨਹੀਂ ਜਰਨਗੇ ਜੇਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵੱਲ ਤਵੱਜੋ ਨਹੀਂ ਦਿੱਤੀ ਤਾਂ ਉਹ ਸਾਰੇ ਪਾਰਟੀ ਛੱਡ ਦੇਣਗੇ ਅਤੇ ਨਾਲ ਹੀ ਸੂਬਾ ਸਿੰਘ ਬਾਦਲ ਨੂੰ ਵੀ ਪਾਰਟੀ ਛਡਵਾਉਣਗੇ। ਬੀਤੀ ਰਾਤ ਹੋਏ ਇਸ ਘਟਨਾਕ੍ਰਮ ਨੇ ਹਲਕਾ ਜੈਤੋ ਦੀ ਸਿਆਸਤ ਵਿੱਚ ਇੱਕ ਭੁਚਾਲ ਆਉਣ ਦੇ ਸੰਕੇਤ ਦੇ ਦਿੱਤੇ ਹਨ ਕਿਉਂਕਿ ਗੁਰਦੇਵ ਸਿੰਘ ਬਾਦਲ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਕੋਲ ਮਾਲਵੇ ਵਿੱਚ ਕੋਈ ਵੱਡਾ ਦਲਿਤ ਨੇਤਾ ਨਹੀਂ ਹੈ ਜੇਕਰ ਗੁਰਦੇਵ ਸਿੰਘ ਬਾਦਲ ਦਾ ਪਰਿਵਾਰ ਅਕਾਲੀ ਦਲ ਛੱਡਦਾ ਹੈ ਤਾਂ ਇਹ ਘਾਟਾ ਪੂਰੇ ਮਾਲਵੇ ਵਿੱਚ ਅਸਰ ਕਰੇਗਾ। ਸ਼੍ਰੋਮਣੀ ਅਕਾਲੀ ਦਲ ਮਾਝੇ ਨੂੰ ਭਾਵੇਂ ਨਜ਼ਰ ਅੰਦਾਜ਼ ਕਰ ਦੇਵੇ ਪਰ ਮਾਲਵਾ ਨਜ਼ਰ ਅੰਦਾਜ਼ ਕਰਨਾ ਉਸ ਲਈ ਬਹੁਤ ਮੁਸ਼ਕਿਲ ਹੋਵੇਗਾ।
ਭਾਸ਼ਾ ਦਾ ਰਾਜਨੀਤਿਕ, ਸਿਆਸੀ, ਰਾਜਨੀਤਕ, ਸਿਆਸਤੀ ਪਹਿਲੁ ...
All political parties need to put in their manifesto for helping increase connectivity with existing airports by providing special incentives, lower taxes especially on fuel, promoting tourism, starting bus services to Amritsar Airport- the only international airport devoid of bus connectivity. ...
Gandhi परिवार के करीबी माने जाते हैं || Charanjit Singh Channi || NewsNumber.Com ...
Resignation के बाद अब क्या करेंगे || Captain Amarinder Singh || NewsNumber.Com ...
ਪਿਛਲੇ ਦਿਨੀਂ ਆਈਈਡੀ ਟਿਫਿਨ ਬੰਬ ਨਾਲ ਤੇਲ ਦੇ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈਐਸਆਈ ਸਮਰਥਤ ਅੱਤਵਾਦੀ ਮੋਡਿਊਲ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੇ ਖਿਲਾਫ ਚਾਰਜਸ਼ੀਟ ਨੂੰ ਜਨਤਕ ਕਰਦਿਆਂ ਘਰ ਘਰ ਪਹੁੰਚਣ ਦੀ ਪਹਿਲ ਕੀਤੀ ਜਾ ਰਹੀ ਸੀ, ਇਸੇ ਦੌਰਾਨ ਜਿਵੇਂ ...
ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਜਿਸ ਕਾਰਨ ਮੁਲਾਜ਼ਮ ਵਰਗ ਵਿਚ ਰੋਸ ਦੀ ਲਹਿਰ ਦੋੜ ਗਈ ਹੈ ਅਤੇ ਹਰ ਮੁਲਾਜ਼ਮ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪੰਜਾਬ ...
ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਖੇ ਕੀਤੀ ਗਈ। ਆਪਣੇ ਬਿਆਨਾਂ ਵਿੱਚ ਬਾਦਲ ਦਲਿਤਾਂ ਦੀ ਹੀ ਜਿਆਦਾਤਰ ਗੱਲਾਂ ਕਰਦੇ ਨਜ਼ਰੀ ਆਏ। ਅਕਾਲੀ ਦਲ ਦੇ ਵੱਲੋਂ ਜਾਰੀ ...
ਦੇਸ਼ ਦੇ 75ਵੇਂ ਇਤਿਹਾਸਕ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮਾਂ ਸਮੇਤ ਲਿੰਕ ਸੜਕਾਂ, ਫਿਰਨੀਆਂ ਅਤੇ ਹੋਰ ਸੜਕਾਂ ਦੇ ...
ਪੰਜਾਬ ਦੇ ਅੰਦਰ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਸਰਕਾਰ ਦੁਆਰਾ 8.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ...
ਪਿਛਲੇ ਦਿਨੀਂ, ਪੰਜਾਬ ਫੇਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪਹੁੰਚੇ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੈ੍ਰਸ ਕਾਨਫ਼ਰੰਸ ਕਰਦਿਆਂ ਹੋਇਆ ਜੋ ਵਾਅਦੇ ਕੀਤੇ, ਉਨ੍ਹਾਂ ਤੋਂ ਇੱਕ ਗੱਲ ...
ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਵਾਂਗ ਕੰਮ ਕਰਦੇ ਰਹੇ, ਸਾਬਕਾ ਮੰਤਰੀ ਅਸ਼ਵਨੀ ਸੇਖੜੀ ਇਸ ਵੇਲੇ ਆਪਣੀ ਹੀ ਪਾਰਟੀ ਵਿਚ ਫੈਲੀਆਂ ...
Mazedaar Slogan || NewsNumber.Com ...
ਕੱਚੇ ਅਧਿਆਪਕਾਂ ਦਾ ਸੰਘਰਸ਼ ਅੱਜ ਤੋਂ ਨਹੀਂ ਬਲਕਿ ਪਿਛਲੇ ਦਸ ਤੋਂ ਪੰਦਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਕੱਚੇ ਅਧਿਆਪਕ ਹੋਣ ਜਾਂ ਫਿਰ ਮੁਲਾਜ਼ਮ ਪੱਕੇ ਹੋਣ ਲਈ ਸੰਘਰਸ਼ ਕਰਦੇ ਹੀ ਰਹਿੰਦੇ ...
सबसे बड़ा Political दल बनने के फेरे मैं तमाम सांप बिछु अपनी आस्तीन में पाले || NewsNumber.Com ...
ਸਮੂਹ ਸਿਆਸੀ ਪਾਰਟੀਆਂ ਲਈ 2022 ਦੀਆਂ ਚੋਣਾਂ ਜਿੱਤਣੀਆਂ ਸੌਖੀਆਂ ਨਹੀਂ ਹਨ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਸਮੂਹ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦਿਆਂ ਹੋਇਆ, ਪਿੰਡ ਪੱਧਰ ਤੇ ...
ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਤੋਂ ਆਪਣੀ ਪੱਤ ਬਚਾਉਣ ਵਾਸਤੇ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ 2020 ਦੇ ਵਿੱਚ ਗੱਠਜੋੜ ਤੋੜ ਲਿਆ ਸੀ। ਇਸ ਵੇਲੇ ਬੇਸ਼ੱਕ ਅਕਾਲੀ, ...
ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ ਸੁਨਾਰੀਆ ਜੇਲ੍ਹ ਦੇ ਅੰਦਰ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲੱਗਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲੋਂ-ਪਹਿਲੋਂ ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਕਿਸਾਨਾਂ ਨੇ ਅੱਜ ਕਾਲਾ ਦਿਵਸ ਮਨਾਇਆ। ਭਾਜਪਾ ਨੂੰ ਛੱਡ ਕੇ ਤਕਰੀਬਨ ਹੀ ਸਾਰੀਆਂ ਪਾਰਟੀਆਂ ਨੇ ਵੋਟ ਬੈਂਕ ਖ਼ਾਤਰ ਕਿਸਾਨਾਂ ਦੇ ਨਾਲ ਖੜ੍ਹਨ ਦਾ ਦਾਅਵਾ ਕੀਤਾ ਅਤੇ ...
ਆਗਾਮੀ ਸਾਲ 2022 ਦੇ ਵਿੱਚ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲੋਂ ਹੀ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਦੇ ਸਬੰਧ ਵਿੱਚ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ ਕਈ ਪਿੰਡਾਂ ਦੀਆਂ ...