ਅਲੋਪ ਹੋ ਰਹੇ ਪੰਜਾਬ ਦੇ ਰਿਵਾਇਤੀ 'ਰੁੱਖ਼'

ਮਨੁੱਖੀ ਜੀਵਨ ਲਈ ਰੁੱਖਾਂ ਦੀ ਹੋਂਦ ਅਤਿ ਜਰੂਰੀ ਹੈ। ਲਿਖਾਰੀਆਂ ਨੇ ਰੁੱਖਾਂ ਦੇ ਗੁਣਾਂ ਦੀ ਮਹੱਤਤਾ ਨੂੰ ਦਰਸਾਉਂਦਿਆਂ ਲਿਖਿਆ ਹੈ ਕਿ 'ਇੱਕ ਰੁੱਖ, ਸੋ ਸੁੱਖ।' ਪੰਜਾਬ 'ਚ ਪਿਛਲੇ ਦਹਾਕਿਆਂ ਦੌਰਾਨ ਰਿਵਾਇਤੀ ਰੁੱਖਾਂ ਦੀ ਭਰਮਾਰ ਹੁੰਦੀ ਸੀ ਅਤੇ ਧਰਤੀ ਦੀ ਉਪਜਾਊ ਸ਼ਕਤੀ ਮੁਤਾਬਿਕ ਵੱਖ-ਵੱਖ ਇਲਾਕਿਆਂ 'ਚ ਵੱਖ-ਵੱਖ ਤਰ੍ਹਾਂ ਦੇ ਕਈ ਰਿਵਾਇਤੀ ਅਤੇ ਗੁਣਕਾਰੀ ਰੁੱਖ ਆਮ ਸੀ। ਰਾਜਿਆਂ ਦੀਆਂ ਰਿਆਸਤਾਂ ਦੌਰਾਨ ਵਧੀਆ ਰੁੱਖ ਲਗਾਉਣਾ ਰਿਆਸਤਾਂ ਆਪਣੀ ਸ਼ਾਨ ਸਮਝਦੀਆਂ ਸਨ।

ਪਰ ਸਮੇਂ ਦੀ ਰਫ਼ਤਾਰ ਨਾਲ ਤਬਦੀਲੀ ਨੇ ਐਸੀ ਕਰਵਟ ਬਦਲੀ ਹੈ ਕਿ ਹੁਣ ਪੰਜਾਬ ਦੀ ਧਰਤੀ ਤੋਂ ਰਿਵਾਇਤੀ ਰੁੱਖ਼ ਦਿਨੋਂ ਦਿਨ ਅਲੋਪ ਹੋ ਰਹੇ ਹਨ। ਕਈ ਸਾਲਾਂ ਉਪਰੰਤ ਤਿਆਰ ਹੋ ਕੇ ਪੈਦਾ ਹੁੰਦੇ ਗੁਣਕਾਰੀ ਰੁੱਖ ਹੁਣ ਦੁਰਲੱਭ ਹੁੰਦੇ ਜਾ ਰਹੇ ਹਨ। ਫਰੀਦਕੋਟ ਰਿਆਸਤ ਦੀ ਹੱਦ ਅੰਦਰ ਮੇਨ ਰਸਤਿਆਂ ਉੱਪਰ ਇੱਥੋਂ ਦੇ ਰਾਜੇ ਹਰਿੰਦਰ ਸਿੰਘ ਬਰਾੜ ਵੱਲੋਂ ਬਹੁਤ ਕੀਮਤੀ ਟਾਹਲੀ ਦੇ ਹਜ਼ਾਰਾਂ ਰੁੱਖ ਲਗਾਏ ਸਨ। ਪਰ ਹੁਣ ਇਹ ਇੱਕ ਸਦੀ ਪੁਰਾਣੀਆਂ ਟਾਹਲੀਆਂ ਸੜਕਾਂ ਦੇ ਹੋ ਰਹੇ ਵਿਕਾਸ ਦੀ ਭੇਂਟ ਚੜ੍ਹ ਗਈਆਂ । ਪੰਜਾਬ ਦੇ ਰਿਵਾਇਤੀ ਰੁੱਖ ਜਿਵੇਂ ਟਾਹਲ਼ੀ, ਨਿੰਮ, ਕਿੱਕਰ, ਬੇਰੀ, ਬੋਹੜ, ਪਿੱਪਲ ਅਤੇ ਜੰਡ ਆਦਿ ਹਨ। 

ਟਾਹਲ਼ੀ
ਜੇਕਰ ਗੱਲ ਕਰੀਏ 'ਟਾਹਲ਼ੀ' ਦੇ ਰੁੱਖ ਦੀ ਤਾਂ ਇਸ ਨੂੰ ਮਾਲਵੇ ਦੇ ਸਾਗਵਾਨ ਵਜੋਂ ਵੀ ਜਾਣਿਆ ਜਾਂਦਾ ਹੈ। ਟਾਹਲ਼ੀ ਦਾ ਰੁੱਖ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਛਾਂਦਾਰ ਰੁੱਖ ਹੁੰਦਾ ਹੈ। ਮਾਰਚ-ਅਪ੍ਰੈਲ ਵਿੱਚ ਇਸ ਨੂੰ ਕਰੀਮ ਰੰਗਦੇ ਹਲਕੀ ਮਹਿਕ ਵਾਲੇ ਫੁੱਲ ਲੱਗਦੇ ਹਨ। ਟਾਹਲ਼ੀ ਦੇ ਰੁੱਖ ਦੀ ਲੱਕੜ ਦੀ ਬਹੁਤ ਮੰਗ ਹੈ ਅਤੇ ਇਸ ਦੀ ਲੱਕੜ ਮਜ਼ਬੂਤ ਅਤੇ ਲਚਕਦਾਰ ਹੋਣ ਕਰਕੇ ਫਰਨੀਚਰ, ਇਮਾਰਤੀ ਸਾਮਾਨ ਅਤੇ ਲੱਕੜ ਦੀਆਂ ਹੋਰ ਵਸਤਾਂ ਦੇ ਕੰਮ ਆਉਂਦੀ ਹੈ। 'ਟਾਹਲ਼ੀ' ਦਾ ਰੁੱਖ ਹਵਾ ਵਿੱਚੋਂ ਵਧੇਰੇ 'ਨਾਈਟ੍ਰੋਜਨ' ਲੈਂਦਾ ਹੈ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਪੰਜਾਬ ਦਾ ਰਿਵਾਇਤੀ ਰੁੱਖ ਹੋਣ ਕਰਕੇ ਪੰਜਾਬੀ ਸਭਿਆਚਾਰ 'ਚ ਵੀ ਇਸ ਰੁੱਖ ਦਾ ਵਿਸ਼ੇਸ਼ ਜ਼ਿਕਰ ਹੈ :-  “ਉੱਚੀਆਂ ਲੰਮੀਆਂ ਟਾਹਲ਼ੀਆਂ ਵੇ ਹਾਣੀਆਂ, ਹੇਠ ਵਗੇ ਦਰਿਆ, ਮੈਂ ਦਰਿਆ ਦੀ ਮੱਛਲੀ ਵੀ ਸੋਹਣਿਆਂ, ਬਗਲਾ ਬਣ ਕੇ ਆ।

ਕਿੱਕਰ
'ਕਿੱਕਰ' ਦਾ ਪੰਜਾਬ ਨਾਲ ਗੂੜ੍ਹਾ ਸੰਬੰਧ ਹੈ। ਕਿਸਾਨਾਂ ਵੱਲੋਂ ਆਪਣੇ ਖੇਤੀ ਦੇ ਸੰਦਾਂ 'ਚ ਜ਼ਿਆਦਾਤਰ ਕਿੱਕਰ ਦੀ ਲੱਕੜ ਹੀ ਵਰਤੀ ਜਾਂਦੀ ਹੈ। ਕਿੱਕਰ ਦੀ ਲੱਕੜ ਨੂੰ ਘੁਣ ਲੱਗਣ ਦੀ ਵੀ ਘੱਟ ਸੰਭਾਵਨਾ ਰਹਿੰਦੀ ਹੈ, ਜਿਸ ਕਰਕੇ ਇਸ ਦੀ ਲੱਕੜ ਤੋਂ ਘਰੇਲੂ ਵਸਤਾਂ ਜਿਵੇਂ ਦਰਵਾਜੇ, ਅਲਮਾਰੀ, ਤਖਤਪੋਸ਼, ਸੰਦੂਕ, ਮੰਜੇ ਆਦਿ ਬਣਾਏ ਜਾਂਦੇ ਹਨ। ਕਿੱਕਰ ਦੀ ਲੱਕੜ ਤੋਂ ਕੋਲਾ ਵੀ ਬਣਦਾ ਹੈ। ਰੇਤਲੇ ਇਲਾਕੇ ਦੇ ਇਸ ਗੁਣਕਾਰੀ ਰੁੱਖ ਦੀ ਦਾਤਣ ਵੀ ਪੰਜਾਬੀ ਸ਼ੌਕ ਨਾਲ ਕਰਦੇ ਹਨ ਅਤੇ ਦੰਦਾਂ ਦੀ ਸਫ਼ਾਈ ਲਈ ਗੁਣਕਾਰੀ ਹੈ। ਕਿੱਕਰ ਦੇ ਰੁੱਖ ਨੂੰ ਪੀਲੇ ਰੰਗ ਦੇ ਸੁੰਦਰ ਫੁੱਲ ਵੀ ਲੱਗਦੇ ਹਨ ਅਤੇ ਇਸ ਦੇ ਫ਼ਲ 'ਤੁੱਕੇ' ਦਾ ਆਚਾਰ ਬਹੁਤ ਹੀ ਸੁਆਦਲਾ ਅਤੇ ਗੁਣਕਾਰੀ ਹੁੰਦਾ ਹੈ। ਪੰਜਾਬ ਦਾ ਰਿਵਾਇਤੀ ਰੁੱਖ ਹੋਣ ਕਰਕੇ ਪੰਜਾਬੀ ਸਭਿਆਚਾਰ 'ਚ ਵੀ ਕਿੱਕਰ ਦਾ ਵਿਸ਼ੇਸ਼ ਜ਼ਿਕਰ ਹੈ:-  ਚੱਲ ਮਾਲਵੇ ਦੇਸ ਨੂੰ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ।  ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ ਵਿਆਹ ਕੇ ਲੈ ਗਿਆ ਤੂਤ ਦੀ ਛਿਟੀ।  ਉਨ੍ਹਾਂ ਕਿੱਕਰਾਂ ਨੂੰ ਲੱਗਣ ਪਤਾਸੇ, ਜਿੱਥੋਂ ਦੀ ਮੇਰਾ ਵੀਰ ਲੰਘ ਜੇ ।  ਛੇਤੀ ਛੇਤੀ ਵਧ ਕਿੱਕਰੇ, ਅਸੀਂ ਸੱਸ ਦਾ ਸੰਦੂਕ ਬਣਾਉਣਾ।  ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ। ਕਿੱਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰੇਂਦਾ ਰਾਖੀ ਵੇ।

ਬੇਰੀ
'ਬੇਰੀ' ਦਾ ਰੁੱਖ ਵੀ ਇੱਕ ਵੱਡਮੁੱਲਾ ਰੁੱਖ ਹੈ। ਛਾਂਦਾਰ ਹੋਣ ਤੋਂ ਇਲਾਵਾ ਇਸ ਦੇ ਫ਼ਲ 'ਬੇਰ' ਦੀ ਮਿਠਾਸ ਵੀ ਵਿਲੱਖਣ ਹੈ। ਰੇਤਲੇ ਇਲਾਕਿਆਂ ਵਿੱਚ ਪਾਏ ਜਾਣ ਵਾਲੇ ਇਸ ਰੁੱਖ ਦੀ ਵੀ ਪੰਜਾਬ ਨਾਲ ਗੂੜੀ ਸਾਂਝ ਹੈ। ਇਸ ਦੇ ਫ਼ਲ ਅਤੇ ਪੱਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ ਅਤੇ ਦਵਾਈਆਂ 'ਚ ਵੀ ਵਰਤੇ ਜਾਂਦੇ ਹਨ। 'ਬੇਰ' 'ਚ ਵਿਟਾਮਿਨ 'ਸੀ' ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਦੀ ਲੱਕੜ ਵੀ ਵਧੀਆ ਹੋਣ ਕਰਕੇ ਬਹੁਤ ਲੋੜਾਂ ਪੂਰੀਆਂ ਕਰਦੀ ਹੈ। ਬੇਰੀ ਦਾ ਵੀ ਪੰਜਾਬੀ ਸਭਿਆਚਾਰ 'ਚ ਵਿਸ਼ੇਸ਼ ਜ਼ਿਕਰ ਹੈ:- “ਤੈਨੂੰ ਬੇਰੀਆਂ ਦੇ ਝੁੰਡ 'ਚੋਂ ਬੁਲਾਵਾਂ, ਨੀ ਬੰਨੇ-ਬੰਨੇ ਆ ਜਾ ਗੋਰੀਏ, ਦੱਸ ਕਿਹੜੇ ਵੇ ਬਹਾਨੇ ਆਵਾਂ ਬੇਰੀਆਂ ਦੇ ਬੇਰ ਮੁੱਕ ਗਏ।” “ਪੇਕਿਆਂ ਦੇ ਘਰ ਨਿੰਮ ਲੰਮੇਰੀ, ਸਹੁਰਿਆਂ ਦੇ ਘਰ ਬੇਰੀ, ਵੇ ਹੁਣ ਜਾਣ ਦੇ ਚੰਨਾ ਹੋ ਗਈ ਇਲਤ ਬਥੇਰੀ।” “ਮਾਹੀ ਮੇਰੇ ਨੇ ਬੇਰ ਲਿਆਂਦੇ, ਮੈਨੂੰ ਦਿੱਤੇ ਚੁਣ-ਚੁਣ ਕੇ, ਮੇਰੀ ਸੱਸ ਸੜ ਗਈ ਸੁਣ-ਸੁਣ ਕੇ।

ਨਿੰਮ
ਨਿੰਮ ਦਾ ਰੁੱਖ਼ ਵੀ ਬਹੁਤ ਗੁਣਕਾਰੀ ਅਤੇ ਛਾਂਦਾਰ ਰੁੱਖ ਹੈ। ਇਸ ਦੀ ਛਾਂ ਬਹੁਤ ਸੰਘਣੀ ਹੁੰਦੀ ਹੈ ਅਤੇ ਇਹ ਪੰਜਾਬ 'ਚ ਪਹਿਲਾਂ ਵੱਡੀ ਗਿਣਤੀ 'ਚ ਹੁੰਦਾ ਸੀ। ਇਸ ਨੂੰ ਵੀ ਚਿੱਟੇ ਰੰਗ ਦੇ ਛੋਟੇ ਤੇ ਸੁੰਦਰ ਫੁੱਲ ਲੱਗਦੇ ਹਨ। ਇਸ ਦੇ ਫ਼ਲ ਨੂੰ 'ਨਿਮੋਲੀ' ਕਿਹਾ ਜਾਂਦਾ ਹੈ, ਜੋ ਪੱਕ ਕੇ ਮਿਠਾਸ 'ਚ ਆ ਜਾਂਦਾ ਹੈ। ਰੁੱਤ ਵਿੱਚ ਇਹ ਫ਼ਲ ਖਾਣ ਨਾਲ ਕਈਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਸ ਦੀ ਲੱਕੜ ਵੀ ਹੰਢਣਸਾਰ ਹੁੰਦੀ ਹੈ। ਇਸ ਦੀ ਲੱਕੜ 'ਚ ਕੁੜੱਤਣ ਹੋਣ ਕਰਕੇ ਸਿਉਂਕ ਨਹੀਂ ਲੱਗਦੀ। ਇਸ ਰੁੱਖ 'ਚ ਬਹੁਤ ਸਾਰੇ ਵੈਦਿਕ ਗੁਣ ਹੁੰਦੇ ਹਨ । ਇਸ ਦੀ ਵਰਤੋਂ ਵੀ ਦਵਾਈਆਂ 'ਚ ਹੁੰਦੀ ਹੈ। ਨਿੰਮ ਦੀ ਦਾਤਣ ਨਾਲ ਦੰਦ ਸਾਫ਼ ਕਰਨ ਨਾਲ ਵੀ ਫਾਇਦਾ ਮਿਲਦਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀਆਂ ਦੀਆਂ ਰਸੋਈਆਂ ਵਿੱਚ 'ਕੂੰਡੇ-ਘੋਟਣੇ' ਦੀ ਸਰਦਾਰੀ ਸੀ, ਪਰ ਹੁਣ ਇਸ ਦੀ ਜਗ੍ਹਾ ਮਿਕਸੀ,ਜੂਸਰਾਂ ਆਦਿ ਨੇ ਲੈ ਲਈ ਹੈ। 'ਘੋਟਣਾ' ਨਿੰਮ ਦੀ ਲੱਕੜ ਦਾ ਵਰਤਿਆ ਜਾਂਦਾ ਸੀ ਅਤੇ ਮਸਾਲੇ ਰਗੜਣ ਨਾਲ-ਨਾਲ ਨਿੰਮ ਦੀ ਮਾਤਾਰਾ ਵੀ ਨਾਲ ਮਿਲ ਜਾਂਦੀ ਸੀ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਗੁਣਕਾਰੀ ਹੈ।

ਪੰਜਾਬ ਦੇ ਇਹਨਾਂ ਰਿਵਾਇਤੀ ਰੁੱਖ਼ਾਂ ਤੋਂ ਇਲਾਵਾ ਬੋਹੜ, ਪਿੱਪਲ, ਸ਼ਹਿਤੂਤ, ਜੰਡ ਆਦਿ ਵੀ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੇ ਹਨ, ਪਰ ਇਹਨਾਂ ਰੁੱਖਾਂ ਦੀ ਉਮਰ ਜ਼ਿਆਦਾ ਹੋਣ ਕਰਕੇ ਇਹ ਰੁੱਖ ਅਜੇ ਵੀ ਮਿਲ ਜਾਂਦੇ ਹਨ, ਪਰ ਉਪਰੋਕਤ ਰੁੱਖ, ਨਿੰਮ, ਬੋਰੀ, ਟਾਹਲੀ ਅਤੇ ਕਿੱਕਰ ਦਾ ਪੰਜਾਬ 'ਚੋਂ ਹੌਲੀ-ਹੌਲੀ ਅਲੋਪ ਹੋਣਾ ਪੰਜਾਬੀਆਂ ਲਈ ਨੁਕਸਾਨਦੇਹੀ ਹੈ ਕਿਉਂਕਿ ਇਹਨਾਂ ਰੁੱਖਾਂ ਨਾਲ ਬਹੁਤ ਹੀ ਫਾਇਦੇ ਸਨ। ਇਹਨਾਂ ਰੁੱਖਾਂ ਦੀ ਜਗ੍ਹਾ ਹੁਣ ਸੁਖਚੈਨ, ਗੁਲਮੋਹਰ, ਡੇਕ ਆਦਿ ਨੇ ਲੈ ਲਈ ਹੈ ਜੋ ਕਿ ਤਿਆਰ ਤਾਂ ਜਲਦੀ ਹੁੰਦੇ ਹਨ, ਪਰ ਬਹੁਤੇ ਗੁਣਕਾਰੀ ਨਹੀਂ।

ਰੱਖੜੀ ਦੇ ਤਿਉਹਾਰ ਮੌਕੇ ਸੜਕਾਂ 'ਤੇ ਹੋਵੇਗੀ ਪੜ੍ਹੀ ਲਿਖੀ ਜਮਾਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਸਰਕਾਰ ਵੱਲੋਂ ਵਾਰ ਵਾਰ ਉਹਨਾਂ ਦੀ ...

ਹੱਕਾਂ ਲਈ ਕਾਮੇ ਸੜਕਾਂ 'ਤੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਸੂਬਾ ਪੱਧਰ ਤੇ ਜਥੇਬੰਦੀ ਵੱਲੋਂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆ ਦੇ ਘਰ ਰੋਸ ਪਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਇਸੇ ਤਹਿਤ ਦਫਤਰੀ ਕਰਮਚਾਰੀਆ ਵੱਲੋਂ ਵਿਧਾਇਕ ਕੁਲਬੀਰ ਜ਼ੀਰਾ ਦੇ ਘਰ ਪ੍ਰਦਰਸ਼ਨ ਕੀਤਾ ...

ਸੜਕਾਂ 'ਤੇ ਰੁਲਦੇ ਕੱਚੇ ਅਧਿਆਪਕਾਂ ਦੀ ਕੌਣ ਸੁਣੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕ ਅਤੇ ਬੇਰੁਜ਼ਾਗਰ ਅਧਿਆਪਕ ਯੂਨੀਅਨ ਦੀ ਅੱਜ ਸਰਕਾਰ ਨਾਲ ਪੈਨਲ ਮੀਟਿੰਗ ਹੋਵੇਗੀ। ਸਰਕਾਰ ਵੱਲੋਂ ਕੱਚੇ ਅਧਿਆਪਕ ਯੂਨੀਅਨ ਅਤੇ ...

ਭਾਜਪਾ ਲਈ ਸੜਕਾਂ 'ਤੇ ਉਤਰਣਾ ਵੀ ਮੁਸ਼ਕਲ! (ਨਿਊਜ਼ਨੰਬਰ ਖ਼ਾਸ ਖ਼ਬਰ)

ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਉਤਸ਼ਾਹ ਤੇਜ਼ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਉਠਾ ਰਹੀ ਹੈ। ਅੱਜ ਭਾਰਤੀ ਜਨਤਾ ਨੌਜਵਾਨ ਮੋਰਚਾ ...

ਅਧਿਆਪਕ ਹੁਣ ਸੜਕਾਂ 'ਤੇ ਫੇਸਬੁੱਕ ਲਾਈਕ ਵੀ ਮੰਗਦੇ ਨੇਂ (ਵਿਅੰਗ)

ਚੰਗੀ ਚੀਜ਼ ਨੂੰ ਹਰ ਕੋਈ ਪਸੰਦ ਕਰਦੈ ਅਤੇ ਮਾੜੀ ਚੀਜ਼ ਨੂੰ ਹਰ ਕੋਈ ਦਰਕਿਨਾਰ ਕਰਦੈ। ਪਰ ਸਿੱਖਿਆ ਵਿਭਾਗ ਵਿੱਚ ਇਸ ਦੇ ਉਲਟ ਕੰਮ ਚੱਲ ਰਿਹੈ। ਸਿੱਖਿਆ ਵਿਭਾਗ ਕੰਮ ਤਾਂ ਕੋਈ ਚੱਜ ਦਾ ਕਰ ਨਹੀਂ ਰਿਹਾ, ਪਰ ...

ਬਿਜਲੀ ਕੱਟਾਂ ਨੇ ਸੜਕਾਂ 'ਤੇ ਲਿਆਂਦੇ ਲੋਕ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਪਹਿਲਾਂ ਜਿੱਥੇ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ, ਉੱਥੇ ਹੁਣ ਅੱਤ ਦੀ ਗਰਮੀ ਵਿੱਚ ਕਿਸਾਨਾਂ ਤੇ ਆਮ ਲੋਕਾਂ ਨੂੰ ਬਿਜਲੀ ਦੇ ਕੱਟਾਂ ਨਾਲ ਪ੍ਰੇਸ਼ਾਨ ਕਰ ਰਹੀ ਹੈ। ਸਰਕਾਰ ਕਿਸਾਨਾਂ ਨਾਲ ਨਿਰਵਿਘਨ ਬਿਜਲੀ ...

ਪੜ੍ਹੀ ਲਿਖੀ ਜਵਾਨੀ ਸੜਕਾਂ 'ਤੇ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ, ਪੰਜਾਬ ਦੀ ਬੇਰੁਜਗਾਰ ਨੌਜਵਾਨ ਪੜ੍ਹ ਲਿਖ ਕੇ ਵੀ ਸੜਕਾਂ 'ਤੇ ਰੁਲਣ ਲਈ ਮਜਬੂਰ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ...

ਬੰਦਿਆਂ ਨੂੰ ਲਾਉਣ ਲਈ ਨਾ ਲੱਭੇ, ਪਰ ਸੜਕਾਂ 'ਤੇ ਰੁਲਦੀ ਫਿਰੇ ਵੈਕਸੀਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਕਈ ਸੂਬਿਆਂ ਦੇ ਵਿੱਚ ਲੰਘੇ ਕੱਲ੍ਹ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋਣਾ ਸੀ। ਪਰ ਇਹ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਇਸ ਕਰਕੇ ਸ਼ੁਰੂ ਨਹੀਂ ਹੋ ...

ਕਾਮੇ ਸੜਕਾਂ 'ਤੇ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਸ ਵੇਲੇ ਇੱਕ ਪਾਸੇ ਤਾਂ ਕਿਸਾਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਕਰਮਚਾਰੀਆਂ ਦੇ ਵੱਲੋਂ ਵੀ ਸਰਕਾਰ ਦੇ ਵਿਰੁੱਧ ਸੰਘਰਸ਼ ਛੇੜ ਦਿੱਤਾ ...

ਵਿੱਦਿਅਕ ਸੰਸਥਾਵਾਂ ਨੂੰ ਖੁੱਲ੍ਹਵਾਉਣ ਲਈ ਸੜਕਾਂ 'ਤੇ ਵਿਦਿਆਰਥੀ!! (ਨਿਊਜ਼ਨੰਬਰ ਖ਼ਾਸ ਖ਼ਬਰ)

ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀ ਇਸ ਵੇਲੇ ਵਿੱਦਿਅਕ ਸੰਸਥਾਵਾਂ ਖੁੱਲ੍ਹਵਾਉਣ ਦੇ ਲਹੀ ਸੜਕਾਂ 'ਤੇ ਹਨ। ਮੰਗ ਇੱਕੋ ਹੀ ਹੈ ਕਿ ਆਨਲਾਈਨ ਪੜ੍ਹਾਈ ਦਾ ਸ਼ੋਸ਼ਾ ਬੰਦ ਕਰਕੇ, ਸਕੂਲ ਕਾਲਜ ਖੋਲ੍ਹ ਕੇ ਵਿਦਿਆਰਥੀਆਂ ਨੂੰ ...

ਕਿਸਾਨ ਅੰਦੋਲਨ: ਦੇਸ਼ ਦਾ ਹਰ ਵਰਗ ਸੜਕਾਂ 'ਤੇ..! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਆਮ ਲੋਕ ਇਸ ਵੇਲੇ ਸੜਕਾਂ 'ਤੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਦਰਅਸਲ, ਆਜ਼ਾਦੀ ਤੋਂ ਬਾਅਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ...

ਮਿਆਂਮਾਰ 'ਚ ਸੜਕਾਂ 'ਤੇ ਅਵਾਮ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਕਈ ਦਿਨਾਂ ਤੋਂ ਟੀਵੀ ਚੈਨਲਾਂ ਅਤੇ ਵੈੱਬਸਾਈਟਾਂ ਜ਼ਰੀਏ ਅਸੀਂ ਇਹ ਖ਼ਬਰਾਂ ਵੇਖ ਰਹੇ ਹਾਂ ਕਿ ਮਿਆਂਮਾਰ ਵਿੱਚ ਇਸ ਵੇਲੇ ਅਵਾਮ ਸੜਕਾਂ 'ਤੇ ਆ ਗਈ ਹੈ। ਆਖ਼ਰ ਮਿਆਂਮਾਰ ਵਿੱਚ ਅਵਾਮ ਨੂੰ ਸੜਕਾਂ 'ਤੇ ਆਉਣ ਦੀ ਲੋੜ ...

ਅੰਨਦਾਤਾ ਸੜਕਾਂ 'ਤੇ ਪਰ ਨਿਸ਼ਾਨਾ ਇੱਕੋ, ਖੇਤੀ ਕਾਨੂੰਨ ਰੱਦ ਹੋਣ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦੁਆਰਾ ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਵੇਲੇ ਤਾਜ਼ਾ ਸਥਿਤੀ ਅੰਦੋਲਨ ਦੀ ਵੇਖੀਏ ਤਾਂ ਅੰਦੋਲਨ ਨੂੰ ਬੂਰ ਪੈਂਦਾ ਵੀ ਨਜ਼ਰੀ ਆ ...

ਕੰਪਿਊਟਰੀ ਯੁੱਗ 'ਚ, ਕੰਪਿਊਟਰ ਅਧਿਆਪਕ ਸੜਕਾਂ 'ਤੇ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਡੇ ਮੁਲਕ ਦੇ ਅੰਦਰ ਅੱਜ ਕੋਈ ਵੀ ਵਰਗ ਅਜਿਹਾ ਨਹੀਂ ਹੈ, ਜਿਹੜਾ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹੋਵੇ। ਹਰ ਵਰਗ ਹੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਪ੍ਰੇਸ਼ਾਨ ਹੋਇਆ ਪਿਆ ਹੈ ਅਤੇ ਸਰਕਾਰ ਖ਼ਿਲਾਫ਼ ...

ਅੰਨਦਾਤਾ ਸੜਕਾਂ ’ਤੇ, ਪਰ ਕੋਈ ਆਸ ਨਹੀਂ ਦਿਖ ਰਹੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੇ ਵੱਲੋਂ ਕੋਰੋਨਾ ਦੀ ਆੜ ਵਿੱਚ ਜਿੱਥੇ ਅਣਗਿਣਤ ਸਰਕਾਰੀ ਵਿਭਾਗਾਂ ਅਤੇ ਸਰਕਾਰੀ ਕੰਪਨੀਆਂ ਨੂੰ ਵੇਚਿਆ ਗਿਆ ਹੈ। ਉੱਥੇ ਹੀ ਸਰਕਾਰ ਨੇ ਕੋਰੋਨਾ ਦੀ ਆੜ ਵਿੱਚ ਪੁਰਾਣੇ ਖੇਤੀ ਕਾਨੂੰਨਾਂ ਦੇ ...